Quran Apps in many lanuages:

Surah Al-Anaam Ayahs #150 Translated in Punjabi

وَعَلَى الَّذِينَ هَادُوا حَرَّمْنَا كُلَّ ذِي ظُفُرٍ ۖ وَمِنَ الْبَقَرِ وَالْغَنَمِ حَرَّمْنَا عَلَيْهِمْ شُحُومَهُمَا إِلَّا مَا حَمَلَتْ ظُهُورُهُمَا أَوِ الْحَوَايَا أَوْ مَا اخْتَلَطَ بِعَظْمٍ ۚ ذَٰلِكَ جَزَيْنَاهُمْ بِبَغْيِهِمْ ۖ وَإِنَّا لَصَادِقُونَ
ਅਤੇ ਯਹੂਦੀਆਂ ਲਈ ਅਸੀਂ ਸਾਰੇ ਨਹੂੰਆਂ ਵਾਲੇ ਜਾਨਵਰ ਹਰਾਮ ਕੀਤੇ ਸੀ। ਗਾਂ ਅਤੇ ਬੱਕਰੀ ਦੀ ਚਰਬੀ ਵੀ ਹਰਾਮ ਕੀਤੀ ਸੀ ਸਿਵਾਏ ਇਸ ਦੇ ਜਿਹੜੀ ਉਨ੍ਹਾਂ ਦੀ ਪਿੱਠ ਜਾਂ ਅੰਤੜੀਆਂ ਨਾਲ ਲੱਗੀ’ ਹੋਵੇ ਜਾਂ ਕਿਸੇ ਹੱਡੀ ਵਿਚ ਮਿਲੀ ਹੋਵੇ। ਇਹ ਦੰਡ ਦਿੱਤਾ ਸੀ ਅਸੀਂ’ ਉਨ੍ਹਾਂ ਨੂੰ ਉਨ੍ਹਾਂ ਦੇ ਵਿਧਰੋਹੀ ਹੋਣ ਤੇ ਅਤੇ ਯਕੀਨਨ ਅਸੀਂ ਸੱਚੇ ਹਾਂ।
فَإِنْ كَذَّبُوكَ فَقُلْ رَبُّكُمْ ذُو رَحْمَةٍ وَاسِعَةٍ وَلَا يُرَدُّ بَأْسُهُ عَنِ الْقَوْمِ الْمُجْرِمِينَ
ਇਸ ਲਈ ਜੇਕਰ ਉਹ ਤੁਹਾਨੂੰ ਝੁਠਲਾਉਣ ਤਾਂ ਕਹਿ ਦਿਉ ਕਿ ਤੁਹਾਡਾ ਰੱਬ ਵਿਆਪਕ ਅਤੇ ਬਹੁਤ ਰਹਿਮਤ ਵਾਲਾ ਹੈ ਅਤੇ ਪਾਪੀ ਲੋਕਾਂ ਨੂੰ ਉਨ੍ਹਾਂ ਦੀ ਸਜ਼ਾ ਮੁਆਫ਼ ਨਹੀਂ ਹੋ ਸਕਦੀ।
سَيَقُولُ الَّذِينَ أَشْرَكُوا لَوْ شَاءَ اللَّهُ مَا أَشْرَكْنَا وَلَا آبَاؤُنَا وَلَا حَرَّمْنَا مِنْ شَيْءٍ ۚ كَذَٰلِكَ كَذَّبَ الَّذِينَ مِنْ قَبْلِهِمْ حَتَّىٰ ذَاقُوا بَأْسَنَا ۗ قُلْ هَلْ عِنْدَكُمْ مِنْ عِلْمٍ فَتُخْرِجُوهُ لَنَا ۖ إِنْ تَتَّبِعُونَ إِلَّا الظَّنَّ وَإِنْ أَنْتُمْ إِلَّا تَخْرُصُونَ
ਜਿਨ੍ਹਾਂ ਨੇ ਸ਼ਿਰਕ ਕੀਤਾ (ਸ਼ਰੀਕ ਠਹਿਰਾਇਆ) ਉਹ ਕਹਿਣਗੇ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀਂ ਸ਼ਿਰਕ ਨਾ ਕਰਦੇ ਨਾ ਸਾਡੇ ਪਿਉ-ਦਾਦੇ ਸ਼ਿਰਕ ਕਰਦੇ ਅਤੇ ਨਾ ਅਸੀਂ ਕਿਸੇ ਵਸਤੂ ਨੂੰ ਹਰਾਮ ਕਰਦੇ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਇਨਕਾਰ ਕੀਤਾ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋਏ ਹਨ। ਇੱਥੋਂ ਤੱਕ ਕਿ ਫਿਰ ਉਨ੍ਹਾਂ ਨੇ ਸਾਡੀ ਸਜ਼ਾ ਪ੍ਰਾਪਤ ਕੀਤੀ। ਆਖੋ, ਕੀ ਤੁਹਾਡੇ ਪਾਸ ਕੋਈ ਗਿਆਨ ਹੈ, ਜਿਸ ਨੂੰ ਤੁਸੀਂ ਸਾਡੇ ਸਾਹਮਣੇ ਪੇਸ਼ ਕਰ ਸਕੋ, ਤੁਸੀਂ ਸਿਰਫ਼ ਇੱਕ ਕਲਪਨਾ ਦਾ ਪਾਲਣ ਕਰ ਰਹੇ ਹੋ, ਅਤੇ ਸਿਰਫ਼ ਅੰਦਾਜ਼ਿਆਂ ਤੋਂ ਕੰਮ ਲੈਂਦੇ ਹੋ।
قُلْ فَلِلَّهِ الْحُجَّةُ الْبَالِغَةُ ۖ فَلَوْ شَاءَ لَهَدَاكُمْ أَجْمَعِينَ
ਆਖੋ, ਕੀ ਸਾਰੇ ਫੈਸਲਾਮਈ ਤਰਕ ਤਾਂ ਅੱਲਾਹ ਦੇ ਹਨ, ਜੇ ਅੱਲਾਹ ਚਾਹੁੰਦਾ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਦਿਖਾ ਚਿੰਦਾ।
قُلْ هَلُمَّ شُهَدَاءَكُمُ الَّذِينَ يَشْهَدُونَ أَنَّ اللَّهَ حَرَّمَ هَٰذَا ۖ فَإِنْ شَهِدُوا فَلَا تَشْهَدْ مَعَهُمْ ۚ وَلَا تَتَّبِعْ أَهْوَاءَ الَّذِينَ كَذَّبُوا بِآيَاتِنَا وَالَّذِينَ لَا يُؤْمِنُونَ بِالْآخِرَةِ وَهُمْ بِرَبِّهِمْ يَعْدِلُونَ
ਆਖੋ, ਕਿ ਆਪਣੇ ਗਵਾਹਾਂ ਨੂੰ ਲਿਆਓ। ਜਿਹੜੇ ਗਵਾਹੀ ਦੇਣ ਕਿ ਅੱਲਾਹ ਨੇ ਇਨ੍ਹਾਂ ਵਸਤੂਆਂ ਨੂੰ ਹਰਾਮ ਪ੍ਰਵਾਨ ਕੀਤਾ ਹੈ ਜੇਕਰ ਉਹ ਝੂਠੀ ਗਵਾਹੀ ਦੇਣ ਤਾਂ ਤੁਸੀਂ ਉਨ੍ਹਾਂ ਨਾਲ ਗਵਾਹੀ ਨਾ ਦੇਣਾ, ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਇਛਾਵਾਂ ਦਾ ਪਾਲਣ ਨਾ ਕਰੋ ਜਿਨ੍ਹਾਂ ਨੇ ਸਾਡੀਆਂ ਆਇਾਂ ਨੂੰ ਝੂਠਾ ਮੰਨਿਆਂ। ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਅਤੇ ਹੋਰਾਂ ਨੂੰ ਅੱਲਾਹ ਦੇ ਬਰਾਬਰ ਪ੍ਰਵਾਨ ਕਰਦੇ ਹਨ।

Choose other languages: