Quran Apps in many lanuages:

Surah Al-Anaam Ayahs #153 Translated in Punjabi

قُلْ فَلِلَّهِ الْحُجَّةُ الْبَالِغَةُ ۖ فَلَوْ شَاءَ لَهَدَاكُمْ أَجْمَعِينَ
ਆਖੋ, ਕੀ ਸਾਰੇ ਫੈਸਲਾਮਈ ਤਰਕ ਤਾਂ ਅੱਲਾਹ ਦੇ ਹਨ, ਜੇ ਅੱਲਾਹ ਚਾਹੁੰਦਾ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸਿੱਧਾ ਰਾਹ ਦਿਖਾ ਚਿੰਦਾ।
قُلْ هَلُمَّ شُهَدَاءَكُمُ الَّذِينَ يَشْهَدُونَ أَنَّ اللَّهَ حَرَّمَ هَٰذَا ۖ فَإِنْ شَهِدُوا فَلَا تَشْهَدْ مَعَهُمْ ۚ وَلَا تَتَّبِعْ أَهْوَاءَ الَّذِينَ كَذَّبُوا بِآيَاتِنَا وَالَّذِينَ لَا يُؤْمِنُونَ بِالْآخِرَةِ وَهُمْ بِرَبِّهِمْ يَعْدِلُونَ
ਆਖੋ, ਕਿ ਆਪਣੇ ਗਵਾਹਾਂ ਨੂੰ ਲਿਆਓ। ਜਿਹੜੇ ਗਵਾਹੀ ਦੇਣ ਕਿ ਅੱਲਾਹ ਨੇ ਇਨ੍ਹਾਂ ਵਸਤੂਆਂ ਨੂੰ ਹਰਾਮ ਪ੍ਰਵਾਨ ਕੀਤਾ ਹੈ ਜੇਕਰ ਉਹ ਝੂਠੀ ਗਵਾਹੀ ਦੇਣ ਤਾਂ ਤੁਸੀਂ ਉਨ੍ਹਾਂ ਨਾਲ ਗਵਾਹੀ ਨਾ ਦੇਣਾ, ਅਤੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਇਛਾਵਾਂ ਦਾ ਪਾਲਣ ਨਾ ਕਰੋ ਜਿਨ੍ਹਾਂ ਨੇ ਸਾਡੀਆਂ ਆਇਾਂ ਨੂੰ ਝੂਠਾ ਮੰਨਿਆਂ। ਜਿਹੜੇ ਪ੍ਰਲੋਕ ਉੱਪਰ ਭਰੋਸਾ ਨਹੀਂ ਕਰਦੇ ਅਤੇ ਹੋਰਾਂ ਨੂੰ ਅੱਲਾਹ ਦੇ ਬਰਾਬਰ ਪ੍ਰਵਾਨ ਕਰਦੇ ਹਨ।
قُلْ تَعَالَوْا أَتْلُ مَا حَرَّمَ رَبُّكُمْ عَلَيْكُمْ ۖ أَلَّا تُشْرِكُوا بِهِ شَيْئًا ۖ وَبِالْوَالِدَيْنِ إِحْسَانًا ۖ وَلَا تَقْتُلُوا أَوْلَادَكُمْ مِنْ إِمْلَاقٍ ۖ نَحْنُ نَرْزُقُكُمْ وَإِيَّاهُمْ ۖ وَلَا تَقْرَبُوا الْفَوَاحِشَ مَا ظَهَرَ مِنْهَا وَمَا بَطَنَ ۖ وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ ۚ ذَٰلِكُمْ وَصَّاكُمْ بِهِ لَعَلَّكُمْ تَعْقِلُونَ
ਆਖੋ, ਆਉ ਮੈਂ’ ਸੁਣਾਵਾਂ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਤੁਹਾਡੇ ਰੱਬ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਤੁਸੀਂ ਅੱਲਾਹ ਦੇ ਨਾਲ ਕਿਸੇ ਵਸਤੂ ਦੀ ਤੁਲਨਾ ਨਾ ਕਰੋ ਅਤੇ ਮਾਤਾ-ਪਿਤਾ ਦੇ ਨਾਲ ਚੰਗਾ ਵਰਤਾਉ ਕਰੋ ਅਤੇ ਆਪਣੀ ਔਲਾਦ ਨੂੰ ਗਰੀਬੀ ਦੇ ਡਰੋਂ ਨਾ ਮਾਰੋਂ। ਅਸੀਂ’ ਤੁਹਾਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਵੀ। ਅਤੇ ਅਸ਼ਲੀਲ ਕੰਮਾਂ ਦੇ ਨੇੜੇ ਨਾ ਜਾਓ, ਚਾਹੇ ਉਹ ਲੁਕੇ ਹੋਣ ਜਾਂ ਜ਼ਾਹਿਰ। ਜਿਸ ਜਾਨਵਰ ਨੂੰ ਅੱਲਾਹ ਨੇ ਹਰਾਮ ਕਿਹਾ ਹੈ ਉਸ ਦੀ ਹੱਤਿਆ ਨਾ ਕਰੋ, ਪਰੰਤੂ ਜਾਇਜ਼ ਤੌਰ ਤੋ (ਜਿਸ ਦਾ ਹੁਕਮ ਸ਼ਰੀਅਤ ਨੇ ਦਿੱਤਾ ਹੋਵੇ)। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਕੀਤਾ ਹੈ ਤਾਂ ਕਿ ਤੁਸੀਂ ਅਕਲਮੰਦੀ ਤੋਂ ਕੰਮ ਲਵੋ।
وَلَا تَقْرَبُوا مَالَ الْيَتِيمِ إِلَّا بِالَّتِي هِيَ أَحْسَنُ حَتَّىٰ يَبْلُغَ أَشُدَّهُ ۖ وَأَوْفُوا الْكَيْلَ وَالْمِيزَانَ بِالْقِسْطِ ۖ لَا نُكَلِّفُ نَفْسًا إِلَّا وُسْعَهَا ۖ وَإِذَا قُلْتُمْ فَاعْدِلُوا وَلَوْ كَانَ ذَا قُرْبَىٰ ۖ وَبِعَهْدِ اللَّهِ أَوْفُوا ۚ ذَٰلِكُمْ وَصَّاكُمْ بِهِ لَعَلَّكُمْ تَذَكَّرُونَ
ਅਤੇ ਅਨਾਥਾਂ ਦੀ ਜਾਇਦਾਦ ਦੇ ਕੋਲ ਨਾ ਜਾਓ। ਪਰ ਅਜਿਹੇ ਤਰੀਕੇ ਨਾਲ ਜਿਹੜਾ ਬਹੁਤ ਵਧੀਆ ਹੋਵੇ, ਇੱਥੋਂ ਤੱਕ ਕਿ ਉਹ ਆਪਣੀ ਜਵਾਨੀ ਦੀ ਅਵੱਸਥਾ ਨੂੰ ਪਹੁੰਚ ਜਾਵੇ। ਅਤੇ ਨਾਪ-ਤੋਲ ਵਿਚ ਵੀ ਪੂਰਾ ਇਨਸਾਫ਼ ਕਰੋ। ਅਸੀਂ ਕਿਸੇ ਉੱਪਰ ਉਨ੍ਹਾਂ ਹੀ ਭਾਰ ਪਾਉਂਦੇ ਹਾਂ ਜਿਨ੍ਹਾਂ ਉਸ ਵਿਚ (ਚੁੱਕਣ ਦੀ) ਸਮਰੱਥਾ ਹੋਵੇ। ਅਤੇ ਜਦੋਂ ਗੱਲ ਕਰੋ ਤਾਂ ਇਨਸਾਫ਼ ਦੀ ਗੱਲ ਕਰੋ ਚਾਹੇ ਮਾਮਲਾ ਆਪਣੇ ਰਿਸ਼ਤੇਦਾਰਾਂ ਦਾ ਹੀ’ ਕਿਉਂ ਨਾ ਹੋਵੇ। ਅਤੇ ਅੱਲਾਹ ਦੇ ਪ੍ਰਣ ਨੂੰ ਪੂਰਾ ਕਰੋ। ਇਹ ਗੱਲਾਂ ਹਨ ਜਿਨ੍ਹਾਂ ਦਾ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ, ਤਾਂ ਕਿ ਤੂਸੀਂ ਧਿਆਨ ਰੱਖੋ।
وَأَنَّ هَٰذَا صِرَاطِي مُسْتَقِيمًا فَاتَّبِعُوهُ ۖ وَلَا تَتَّبِعُوا السُّبُلَ فَتَفَرَّقَ بِكُمْ عَنْ سَبِيلِهِ ۚ ذَٰلِكُمْ وَصَّاكُمْ بِهِ لَعَلَّكُمْ تَتَّقُونَ
ਅਤੇ ਅੱਲਾਹ ਨੇ ਰੁਕਮ ਦਿੱਤਾ ਹੈ ਕਿ ਇਹ ਮੇਰਾ ਸਿੱਧਾ ਰਾਹ ਹੈ। ਇਸ ਲਈ ਇਸ ਉੱਪਰ ਚੱਲੋ ਤੇ ਦੂਜਿਆਂ ਦੇ ਰਾਹ ਉੱਪਰ ਨਾ ਚੱਲੋ, ਨਹੀਂ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਵਿਚੋਂ ਭਟਕਾ ਦੇਣਗੇ। ਤੁਸੀਂ ਬਚਦੇ ਰਹੋ, ਇਹ ਅੱਲਾਹ ਦਾ ਤੁਹਾਨੂੰ ਹੁਕਮ ਹੈ।

Choose other languages: