Quran Apps in many lanuages:

Surah Al-Maeda Ayahs #94 Translated in Punjabi

يَا أَيُّهَا الَّذِينَ آمَنُوا إِنَّمَا الْخَمْرُ وَالْمَيْسِرُ وَالْأَنْصَابُ وَالْأَزْلَامُ رِجْسٌ مِنْ عَمَلِ الشَّيْطَانِ فَاجْتَنِبُوهُ لَعَلَّكُمْ تُفْلِحُونَ
ਹੇ ਈਮਾਨ ਵਾਲਿਓ! ਸ਼ਰਾਬ ਅਤੇ ਜੂਆ, ਬੁੱਤ ਅਤੇ ਫ਼ਾਲ-ਗ਼ੀਰੀ (ਹੱਥ ਵਿਖਾਉਣਾ) ਇਹ ਸਭ ਸ਼ੈਤਾਨ ਦੇ ਗੰਦੇ ਕੰਮ ਹਨ। ਇਸ ਲਈ ਤੁਸੀਂ ਇਨ੍ਹਾਂ ਤੋਂ ਬਚੋ, ਤਾਂ ਕਿ ਤੁਹਾਨੂੰ ਸਫ਼ਲਤਾ ਮਿਲੇ।
إِنَّمَا يُرِيدُ الشَّيْطَانُ أَنْ يُوقِعَ بَيْنَكُمُ الْعَدَاوَةَ وَالْبَغْضَاءَ فِي الْخَمْرِ وَالْمَيْسِرِ وَيَصُدَّكُمْ عَنْ ذِكْرِ اللَّهِ وَعَنِ الصَّلَاةِ ۖ فَهَلْ أَنْتُمْ مُنْتَهُونَ
ਸ਼ੈਤਾਨ ਤਾਂ ਇਹੀ ਚਾਹੁੰਦਾ ਹੈ ਕਿ ਉਹ ਸ਼ਰਾਬ ਅਤੇ ਜੂਏ ਦੇ ਰਾਹੀਂ ਤੁਹਾਡੇ ਵਿਚਕਾਰ ਦੁਸ਼ਮਣੀ ਅਤੇ ਈਰਖਾ ਪਾ ਦੇਵੇ ਅਤੇ ਤੁਹਾਨੂੰ ਅੱਲਾਹ ਦੇ ਸਿਮਰਨ ਅਤੇ ਨਮਾਜ਼ ਤੋਂ ਰੋਕ ਦੇਵੇ। ਤਾਂ ਕੀ ਤੁਸੀਂ ਇਨ੍ਹਾਂ ਤੋਂ ਬਚੌਗੇ ਨਹੀ।
وَأَطِيعُوا اللَّهَ وَأَطِيعُوا الرَّسُولَ وَاحْذَرُوا ۚ فَإِنْ تَوَلَّيْتُمْ فَاعْلَمُوا أَنَّمَا عَلَىٰ رَسُولِنَا الْبَلَاغُ الْمُبِينُ
ਅਤੇ ਅੱਲਾਹ ਅਤੇ ਅੱਲਾਹ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਡਰਦੇ ਰਹੋ ਜੇਕਰ ਤੁਸੀਂ ਬੇਮੁੱਖ ਹੋਏ ਤਾਂ ਸਮਝ ਲਵੋ ਕਿ ਸਾਡੇ ਰਸੂਲ ਦੇ ਜਿੰਮੇਂ ਸਿਰਫ਼ ਸਪੱਸ਼ਟ ਰੂਪ ਵਿਚ ਪਹੁੰਚਾ ਦੇਣਾ ਹੈ।
لَيْسَ عَلَى الَّذِينَ آمَنُوا وَعَمِلُوا الصَّالِحَاتِ جُنَاحٌ فِيمَا طَعِمُوا إِذَا مَا اتَّقَوْا وَآمَنُوا وَعَمِلُوا الصَّالِحَاتِ ثُمَّ اتَّقَوْا وَآمَنُوا ثُمَّ اتَّقَوْا وَأَحْسَنُوا ۗ وَاللَّهُ يُحِبُّ الْمُحْسِنِينَ
ਜਿਹੜੇ ਲੋਕਾਂ ਨੇ ਈਮਾਨ ਲਿਆਂਦਾ ਅਤੇ ਚੰਗੇ ਕੰਮ ਕੀਤੇ। ਉਨ੍ਹਾਂ ਉੱਪਰ ਉਸ ਚੀਜ਼ ਦਾ ਕੋਈ ਪਾਪ ਨਹੀਂ ਜਿਹੜੀ ਉਹ ਖਾ ਚੁੱਕੇ ਜਦੋਂ ਕਿ ਉਹ ਡਰੇ ਅਤੇ ਈਮਾਨ ਲਿਆਏ ਅਤੇ ਚੰਗੇ ਕੰਮ ਕੀਤੇ ਫਿਰ ਡਰੇ ਅਤੇ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਅੱਲਾਹ ਚੰਗੇ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ।
يَا أَيُّهَا الَّذِينَ آمَنُوا لَيَبْلُوَنَّكُمُ اللَّهُ بِشَيْءٍ مِنَ الصَّيْدِ تَنَالُهُ أَيْدِيكُمْ وَرِمَاحُكُمْ لِيَعْلَمَ اللَّهُ مَنْ يَخَافُهُ بِالْغَيْبِ ۚ فَمَنِ اعْتَدَىٰ بَعْدَ ذَٰلِكَ فَلَهُ عَذَابٌ أَلِيمٌ
ਹੈ ਈਮਾਨ ਵਾਲਿਓ! ਅੱਲਾਹ ਤੁਹਾਨੂੰ ਉਸ ਸ਼ਿਕਾਰ ਦੇ ਰਾਹੀਂ ਇਮਤਿਹਾਨ ਵਿਚ ਪਾਵੇਗਾ ਜਿਹੜਾ ਸੰਪੂਰਨ ਰੂਪ ਵਿਚ ਤੁਹਾਡੇ ਹੱਥਾਂ ਅਤੇ ਤੁਹਾਡੇ ਬਰਛਿਆਂ ਦੀ ਪਹੁੰਚ ਵਿਚ ਹੋਵੇਗਾ। ਤਾਂ ਕਿ ਅੱਲਾਹ ਸਮਝੇ ਕਿ ਕਿਹੜਾ ਬੰਦਾ ਉਸ ਤੋਂ ਬਿਨ੍ਹਾਂ ਦੇਖੋ ਡਰਦਾ ਹੈ। ਤਾਂ ਜਿਸ ਨੇ ਉਸ ਤੋਂ ਬਾਅਦ ਜ਼ੁਲਮ ਕੀਤਾ ਤਾਂ ਉਸ ਲਈ ਪੀੜਾ ਦਾਇਕ ਸਜ਼ਾ ਹੈ।

Choose other languages: