Quran Apps in many lanuages:

Surah Al-Baqara Ayahs #67 Translated in Punjabi

وَإِذْ أَخَذْنَا مِيثَاقَكُمْ وَرَفَعْنَا فَوْقَكُمُ الطُّورَ خُذُوا مَا آتَيْنَاكُمْ بِقُوَّةٍ وَاذْكُرُوا مَا فِيهِ لَعَلَّكُمْ تَتَّقُونَ
ਜਦੋਂ ਅਸੀਂ ਤੁਹਾਡੇ ਤੋਂ ਤੁਹਾਡਾ ਵਚਨ ਲਿਆ ਅਤੇ ਤੂਰ ਪਹਾੜ ਨੂੰ ਤੁਹਾਡੇ ਉੱਪਰ ਉਠਾਇਆ। ਦ੍ਰਿੜਤਾ ਦੇ ਨਾਲ ਫੜ੍ਹੋ ਉਸ ਵਸਤੂ (ਤੌਰੇਤ) ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਅਤੇ ਜੋ ਕੁਝ ਇਸ ਵਿਚ ਹੈ, ਉਸ ਨੂੰ ਯਾਦ ਰੱਖੋ ਤਾਂ ਕਿ ਤੁਸੀਂ ਬਚੋ।
ثُمَّ تَوَلَّيْتُمْ مِنْ بَعْدِ ذَٰلِكَ ۖ فَلَوْلَا فَضْلُ اللَّهِ عَلَيْكُمْ وَرَحْمَتُهُ لَكُنْتُمْ مِنَ الْخَاسِرِينَ
ਇਸ ਤੇ ਬਾਅਦ ਤੁਸੀਂ ਇਸ ਤੋਂ ਫਿਰ ਗਏ। ਜੇਕਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਤੁਹਾਡੇ ਤੇ ਨਾ ਹੁੰਦੀ ਤਾਂ ਜ਼ਰੂਰ ਤੁਸੀਂ ਨਸ਼ਟ ਹੋ ਜਾਂਦੇ।
وَلَقَدْ عَلِمْتُمُ الَّذِينَ اعْتَدَوْا مِنْكُمْ فِي السَّبْتِ فَقُلْنَا لَهُمْ كُونُوا قِرَدَةً خَاسِئِينَ
ਅਤੇ ਉਨ੍ਹਾਂ ਲੋਕਾਂ ਦੀ ਹਾਲਤ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਅੱਲਾਹ ਦੇ ਆਦੇਸ਼ਾਂ ਨੂੰ ਤੋੜਿਆ, ਤਾਂ ਅਸੀਂ ਉਨ੍ਹਾਂ ਨੂੰ ਕਿਹਾ ਤੁਸੀ ਲੋਕ ਬੇਇੱਜ਼ਤ ਬਾਂਦਰ ਬਣ ਜਾਉ।
فَجَعَلْنَاهَا نَكَالًا لِمَا بَيْنَ يَدَيْهَا وَمَا خَلْفَهَا وَمَوْعِظَةً لِلْمُتَّقِينَ
ਫਿਰ ਅਸੀਂ ਇਸ ਨੂੰ ਸਿਖਿਆ ਦੇਣ ਵਾਲਾ ਬਣਾ ਦਿੱਤਾ। ਉਨ੍ਹਾਂ ਲੋਕਾਂ ਲਈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਉਸ ਦੇ ਸਾਹਮਣੇ ਸਨ। ਇਸ ਵਿਚ ਅਸੀਂ ਡਰਨ ਵਾਲਿਆਂ ਲਈ ਸਿੱਖਿਆ ਰੱਖ ਦਿੱਤੀ।
وَإِذْ قَالَ مُوسَىٰ لِقَوْمِهِ إِنَّ اللَّهَ يَأْمُرُكُمْ أَنْ تَذْبَحُوا بَقَرَةً ۖ قَالُوا أَتَتَّخِذُنَا هُزُوًا ۖ قَالَ أَعُوذُ بِاللَّهِ أَنْ أَكُونَ مِنَ الْجَاهِلِينَ
ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ ਕਿ ਅੱਲਾਹ ਤੁਹਾਨੂੰ ਹੁਕਮ ਦਿੰਦਾ ਹੈ ਕਿ ਤੁਸੀਂ ਇੱਕ ਬੱਕਰਾ ਜਿਲ੍ਹਾ ਕਰੋ। ਉਨ੍ਹਾਂ ਨੇ ਕਿਹਾ ਕਿ ਤੁਸੀ ਸਾਡੇ ਨਾਲ ਮਜ਼ਾਕ ਕਰ ਰਹੇ ਹੋ? ਮੂਸਾ ਨੇ ਕਿਹਾ ਕਿ ਮੈਂ ਅੱਲਾਹ ਦੀ ਸ਼ਰਣ ਮੰਗਦਾ ਹਾਂ ਕਿ ਮੈ ਅਜਿਹਾ ਅਗਿਆਨੀ ਬਣਾਂ।

Choose other languages: