Quran Apps in many lanuages:

Surah Al-Araf Ayahs #154 Translated in Punjabi

وَلَمَّا رَجَعَ مُوسَىٰ إِلَىٰ قَوْمِهِ غَضْبَانَ أَسِفًا قَالَ بِئْسَمَا خَلَفْتُمُونِي مِنْ بَعْدِي ۖ أَعَجِلْتُمْ أَمْرَ رَبِّكُمْ ۖ وَأَلْقَى الْأَلْوَاحَ وَأَخَذَ بِرَأْسِ أَخِيهِ يَجُرُّهُ إِلَيْهِ ۚ قَالَ ابْنَ أُمَّ إِنَّ الْقَوْمَ اسْتَضْعَفُونِي وَكَادُوا يَقْتُلُونَنِي فَلَا تُشْمِتْ بِيَ الْأَعْدَاءَ وَلَا تَجْعَلْنِي مَعَ الْقَوْمِ الظَّالِمِينَ
ਅਤੇ ਜਦੋਂ ਮੂਸਾ ਦੁੱਖ ਅਤੇ ਕ੍ਰੌਧ ਨਾਲ ਭਰਿਆ ਆਪਣੀ ਕੌਮ ਕੋਲ ਆਇਆ ਤਾਂ ਉਸ ਨੇ ਕਿਹਾ, ਕਿ ਤੁਸੀਂ ਮੇਰੇ ਤੋਂ ਬਾਅਦ ਬੇ-ਵਿਸ਼ਵਾਸ਼ੀ ਕੀਤੀ। ਕੀ ਤੁਸੀਂ ਆਪਣੇ ਰੱਬ ਦੇ ਹੁਕਮ ਮਿਲਣ ਤੋਂ ਪਹਿਲਾਂ ਹੀ ਕਾਹਲੀ ਦਿਖਾਈ। ਉਸ ਨੇ (ਗੁੱਸੇ ਨਾਲ ਤੌਰੇਤ ਦੀਆਂ) ਤਖ਼ਤੀਆਂ ਰੱਖ ਦਿੱਤੀਆਂ ਅਤੇ ਆਪਣੇ ਭਰਾ ਦਾ ਸਿਰ ਫੜ ਕੇ ਉਸ ਨੂੰ ਆਪਣੇ ਵੱਲ ’ਖਿਚਣ ਲੱਗਿਆ। ਹਾਰੂਨ ਨੇ ਕਿਹਾ, ਹੇ ਮੇਰੀ ਮਾਂ ਦੇ ਬੇਟੇ! ਲੋਕਾਂ ਨੇ ਮੈਨੂੰ ਦਸ਼ਾਅ ਲਿਆ। ਨੇੜੇ ਸਨ ਕਿ ਉਹ ਮੈਨੂੰ ਮਾਰ ਮੁਕਾਉਂਦੇ। ਇਸ ਲਈ ਤੂੰ ਦੁਸ਼ਮਣਾਂ ਨੂੰ ਮੇਰੇ ਉੱਪਰ ਹੱਸਣ ਦਾ ਮੌਕਾ ਨਾ ਦੇ ਅਤੇ ਮੈਨੂੰ ਜ਼ਾਲਿਮਾਂ ਦੇ ਨਾਲ ਨਾ ਗਿਣ।
قَالَ رَبِّ اغْفِرْ لِي وَلِأَخِي وَأَدْخِلْنَا فِي رَحْمَتِكَ ۖ وَأَنْتَ أَرْحَمُ الرَّاحِمِينَ
ਸੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੇ ਭਰਾ ਨੂੰ ਮੁਆਫ਼ ਕਰ ਦੇ ਅਤੇ ਆਪਣੀ ਕਿਰਪਾ ਦਾ ਪਾਤਰ ਬਣਾ। ਤੂੰ ਸਭ ਤੋਂ ਜ਼ਿਆਦਾ ਦਿਆਲੂ ਹੈ।
إِنَّ الَّذِينَ اتَّخَذُوا الْعِجْلَ سَيَنَالُهُمْ غَضَبٌ مِنْ رَبِّهِمْ وَذِلَّةٌ فِي الْحَيَاةِ الدُّنْيَا ۚ وَكَذَٰلِكَ نَجْزِي الْمُفْتَرِينَ
ਯਕੀਨਨ ਜਿਨ੍ਹਾਂ ਲੋਕਾਂ ਨੇ ਵੱਛੇ ਨੂੰ ਪੂਜਨਯੋਂਗ ਬਣਾਇਆ। ਉਨ੍ਹਾਂ ਨੂੰ ਰੱਬ ਦੇ ਕ੍ਰੋਧ ਦਾ ਸ਼ਿਕਾਰ ਹੌਣਾ ਪਵੇਗਾ ਅਤੇ ਸੰਸਾਰਿਕ ਜੀਵਨ ਵਿਚ ਅਪਮਾਨ ਸਹਿਣਾ ਪਵੇਗਾ ਅਤੇ ਅਸੀਂ ਝੂਠ ਬੰਨ੍ਹਣ ਵਾਲਿਆਂ ਨੂੰ ਇਹੋ ਜਿਹਾ ਹੀ ਫ਼ਲ ਦਿੰਦੇ ਹਾਂ।
وَالَّذِينَ عَمِلُوا السَّيِّئَاتِ ثُمَّ تَابُوا مِنْ بَعْدِهَا وَآمَنُوا إِنَّ رَبَّكَ مِنْ بَعْدِهَا لَغَفُورٌ رَحِيمٌ
ਅਤੇ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਫਿਰ ਤੌਬਾ ਕਰ ਲਈ ਅਤੇ ਈਮਾਨ ਲਿਆਏ ਤਾਂ ਤੇਰਾ ਰੱਬ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ।
وَلَمَّا سَكَتَ عَنْ مُوسَى الْغَضَبُ أَخَذَ الْأَلْوَاحَ ۖ وَفِي نُسْخَتِهَا هُدًى وَرَحْمَةٌ لِلَّذِينَ هُمْ لِرَبِّهِمْ يَرْهَبُونَ
ਅਤੇ ਜਦੋਂ ਮੂਸਾ ਦਾ ਗੁੱਸਾ ਠੰਢਾ ਹੋਇਆ ਤਾਂ ਉਸ ਨੇ ਤਖ਼ਤੀਆਂ ਚੁੱਕ ਲਈਆਂ, ਜਿਨ੍ਹਾਂ ਉੱਪਰ ਮਾਰਗ ਦਰਸ਼ਨ ਅਤੇ ਕਿਰਪਾ ਲਿਖੀ ਹੋਈ ਸੀ, ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਰੱਬ ਤੋਂ ਡਰਦੇ ਹਨ।

Choose other languages: