Quran Apps in many lanuages:

Surah Al-Araf Ayahs #157 Translated in Punjabi

وَالَّذِينَ عَمِلُوا السَّيِّئَاتِ ثُمَّ تَابُوا مِنْ بَعْدِهَا وَآمَنُوا إِنَّ رَبَّكَ مِنْ بَعْدِهَا لَغَفُورٌ رَحِيمٌ
ਅਤੇ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਫਿਰ ਤੌਬਾ ਕਰ ਲਈ ਅਤੇ ਈਮਾਨ ਲਿਆਏ ਤਾਂ ਤੇਰਾ ਰੱਬ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ।
وَلَمَّا سَكَتَ عَنْ مُوسَى الْغَضَبُ أَخَذَ الْأَلْوَاحَ ۖ وَفِي نُسْخَتِهَا هُدًى وَرَحْمَةٌ لِلَّذِينَ هُمْ لِرَبِّهِمْ يَرْهَبُونَ
ਅਤੇ ਜਦੋਂ ਮੂਸਾ ਦਾ ਗੁੱਸਾ ਠੰਢਾ ਹੋਇਆ ਤਾਂ ਉਸ ਨੇ ਤਖ਼ਤੀਆਂ ਚੁੱਕ ਲਈਆਂ, ਜਿਨ੍ਹਾਂ ਉੱਪਰ ਮਾਰਗ ਦਰਸ਼ਨ ਅਤੇ ਕਿਰਪਾ ਲਿਖੀ ਹੋਈ ਸੀ, ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਰੱਬ ਤੋਂ ਡਰਦੇ ਹਨ।
وَاخْتَارَ مُوسَىٰ قَوْمَهُ سَبْعِينَ رَجُلًا لِمِيقَاتِنَا ۖ فَلَمَّا أَخَذَتْهُمُ الرَّجْفَةُ قَالَ رَبِّ لَوْ شِئْتَ أَهْلَكْتَهُمْ مِنْ قَبْلُ وَإِيَّايَ ۖ أَتُهْلِكُنَا بِمَا فَعَلَ السُّفَهَاءُ مِنَّا ۖ إِنْ هِيَ إِلَّا فِتْنَتُكَ تُضِلُّ بِهَا مَنْ تَشَاءُ وَتَهْدِي مَنْ تَشَاءُ ۖ أَنْتَ وَلِيُّنَا فَاغْفِرْ لَنَا وَارْحَمْنَا ۖ وَأَنْتَ خَيْرُ الْغَافِرِينَ
ਅਤੇ ਮੂਸਾ ਨੇ ਆਪਣੀ ਕੌਮ ਵਿਚੋਂ 70 ਵਿਅਕਤੀ ਚੁਣੇ, ਸਾਡੇ ਨਿਰਧਾਰਿਤ ਕੀਤੇ ਹੋਏ ਸਮੇਂ ਲਈ। ਫਿਰ ਜਦੋਂ ਉਨ੍ਹਾਂ ਨੂੰ ਭੂਚਾਲ ਨੇ ਗ੍ਰਸ ਲਿਆ ਤਾਂ ਮੂਸਾ ਨੇ ਆਖਿਆ ਕਿ ਹੇ ਪਾਲਣਹਾਰ! ਜੇਕਰ ਤੂੰ ਜ਼ਾਹੁੰਦਾ ਤਾਂ ਪਹਿਲਾਂ ਹੀ ਮੈਨੂੰ ਅਤੇ ਇਨ੍ਹਾਂ ਨੂੰ ਨਸ਼ਟ ਕਰ ਢਿੰਦਾ। ਕੀ ਤੂੰ ਸਾਨੂੰ ਅਜਿਹੇ ਕਰਮਾਂ ਲਈ ਖਤਮ ਕਰੇਗਾ ਜਿਹੜੇ ਸਾਡੇ ਨਾਲ ਦੇ ਮੂਰਖਾਂ ਨੇ ਕੀਤੇ ਹਨ। ਇਹ ਸਭ ਤੇਰੀ ਪ੍ਰੀਖਿਆ ਹੈ, ਤੂੰ ਜਿਸ ਨੂੰ ਚਾਹੇ ਇਸ ਤੋਂ ਭਟਕਾ ਦੇ ਅਤੇ ਜਿਸ ਨੂੰ ਬਾਹੇ ਸਨਮਾਰਗ ਬਖ਼ਸ਼ੇ। ਤੂੰ ਹੀ ਸਾਡਾ ਰੱਖਿਅਕ ਹੈ। ਹੁਣ ਸਾਨੂੰ ਮੁਆਫ਼ ਕਰ, ਸਾਡੇ ਤੇ ਰਹਿਮਤ ਕਰ, ਤੂੰ ਸਭ ਤੋਂ ਚੰਗਾ ਮੁਆਫ਼ ਕਰਨ ਵਾਲਾ ਹੈ।
وَاكْتُبْ لَنَا فِي هَٰذِهِ الدُّنْيَا حَسَنَةً وَفِي الْآخِرَةِ إِنَّا هُدْنَا إِلَيْكَ ۚ قَالَ عَذَابِي أُصِيبُ بِهِ مَنْ أَشَاءُ ۖ وَرَحْمَتِي وَسِعَتْ كُلَّ شَيْءٍ ۚ فَسَأَكْتُبُهَا لِلَّذِينَ يَتَّقُونَ وَيُؤْتُونَ الزَّكَاةَ وَالَّذِينَ هُمْ بِآيَاتِنَا يُؤْمِنُونَ
ਅਤੇ ਸਾਡੇ ਲਈ ਇਸ ਸੰਸਾਰ ਵਿਚ ਅਤੇ ਪ੍ਰਲੋਕ ਵਿਚ ਭਲਾਈ ਲਿਖ ਦੇ। ਅਸੀਂ ਤੇਰੇ ਵੱਲ ਝੂਕ ਗਏ। ਅੱਲਾਹ ਨੇ ਕਿਹਾ, ਮੈਂ ਸਜ਼ਾ ਉਸੇ ਨੂੰ ਦਿੰਦਾ ਹਾਂ, ਜਿਸ ਨੂੰ ਚਾਹੁੰਦਾ ਹਾਂ ਅਤੇ ਮੇਰੀ ਵਿਆਲਤਾ ਹਰੇਕ ਵਸਤੂ ਉੱਪਰ ਹੈ। ਮੈਂ ਇਸ ਨੂੰ ਲਿਖ ਦੇਵਾਂਗਾ ਭੈਅ ਰੱਖਣ ਵਾਲਿਆਂ ਲਈ ਅਤੇ ਉਨ੍ਹਾਂ ਲਈ` ਜਿਹੜੇ ਜ਼ਕਾਤ ਦਿੰਦੇ ਹਨ ਅਤੇ ਸਾਡੀਆਂ ਨਿਸ਼ਾਨੀਆਂ ਉੱਪਰ ਭਰੋਸਾ ਰੱਖਦੇ ਹਨ।
الَّذِينَ يَتَّبِعُونَ الرَّسُولَ النَّبِيَّ الْأُمِّيَّ الَّذِي يَجِدُونَهُ مَكْتُوبًا عِنْدَهُمْ فِي التَّوْرَاةِ وَالْإِنْجِيلِ يَأْمُرُهُمْ بِالْمَعْرُوفِ وَيَنْهَاهُمْ عَنِ الْمُنْكَرِ وَيُحِلُّ لَهُمُ الطَّيِّبَاتِ وَيُحَرِّمُ عَلَيْهِمُ الْخَبَائِثَ وَيَضَعُ عَنْهُمْ إِصْرَهُمْ وَالْأَغْلَالَ الَّتِي كَانَتْ عَلَيْهِمْ ۚ فَالَّذِينَ آمَنُوا بِهِ وَعَزَّرُوهُ وَنَصَرُوهُ وَاتَّبَعُوا النُّورَ الَّذِي أُنْزِلَ مَعَهُ ۙ أُولَٰئِكَ هُمُ الْمُفْلِحُونَ
ਜਿਹੜੇ ਲੋਕ ਪਾਲਣ ਕਰਨਗੇ ਇਸ ਰਸੂਲ ਦਾ ਜਿਹੜਾ ਨਬੀ ਊਮੀ (ਨਿਰਖਰ ਰਸੂਲ) ਹੈ, ਜਿਸ ਨੂੰ ਉਹ ਤੌਰੇਤ ਅਤੇ ਇੰਜੀਲ ਵਿਚ ਲਿਖਿਆ ਵੇਖਦੇ ਹਨ। ਉਹ ਉਨ੍ਹਾਂ ਨੂੰ ਭਲੇ ਕਰਮਾਂ ਦਾ ਆਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਬੁਰਾਈ ਤੋਂ ਰੋਕਦਾ ਹੈ ਅਤੇ ਉਨ੍ਹਾਂ ਲਈ ਪਵਿੱਤਰ ਵਸਤੂਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾੜੀਆਂ ਵਸਤੂਆਂ ਨੂੰ ਨਜਾਇਜ਼ ਕਰਾਰ ਦਿੰਦਾ ਹੈ ਅਤੇ ਉਨ੍ਹਾਂ ਉੱਪਰ (ਪਈਆਂ ਮੁਸ਼ਕਲਾਂ ਦੇ) ਭਾਰ ਅਤੇ ਪਾਬੰਦੀਆਂ ਨੂੰ ਹਟਾਉਂਦਾ ਹੈ, ਜਿਹੜੀ ਉਨ੍ਹਾਂ ਉੱਪਰ ਲੱਗੀਆਂ ਹੋਈਆਂ ਸਨ। ਇਸ ਲਈ ਜਿਨ੍ਹਾਂ ਲੋਕਾਂ ਨੇ ਉਸ ਉੱਪਰ ਵਿਸ਼ਵਾਸ਼ ਕੀਤਾ ਉਸ ਦਾ ਆਦਰ ਕੀਤਾ ਅਤੇ ਉਸ ਦੀ ਸਹਾਇਤਾ ਕੀਤੀ ਅਤੇ ਜਿਨ੍ਹਾਂ ਨੇ ਉਸ ਨੂਰ ਦਾ ਪਾਲਣ ਕੀਤਾ ਜੋ ਉਨ੍ਹਾਂ ਨਾਲ ਉਤਾਰਿਆ ਗਿਆ ਹੈ ਤਾਂ ਉਹੀ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।

Choose other languages: