Quran Apps in many lanuages:

Surah Al-Araf Ayahs #155 Translated in Punjabi

قَالَ رَبِّ اغْفِرْ لِي وَلِأَخِي وَأَدْخِلْنَا فِي رَحْمَتِكَ ۖ وَأَنْتَ أَرْحَمُ الرَّاحِمِينَ
ਸੂਸਾ ਨੇ ਕਿਹਾ, ਹੇ ਮੇਰੇ ਪਾਲਣਹਾਰ! ਮੈਨੂੰ ਅਤੇ ਮੇਰੇ ਭਰਾ ਨੂੰ ਮੁਆਫ਼ ਕਰ ਦੇ ਅਤੇ ਆਪਣੀ ਕਿਰਪਾ ਦਾ ਪਾਤਰ ਬਣਾ। ਤੂੰ ਸਭ ਤੋਂ ਜ਼ਿਆਦਾ ਦਿਆਲੂ ਹੈ।
إِنَّ الَّذِينَ اتَّخَذُوا الْعِجْلَ سَيَنَالُهُمْ غَضَبٌ مِنْ رَبِّهِمْ وَذِلَّةٌ فِي الْحَيَاةِ الدُّنْيَا ۚ وَكَذَٰلِكَ نَجْزِي الْمُفْتَرِينَ
ਯਕੀਨਨ ਜਿਨ੍ਹਾਂ ਲੋਕਾਂ ਨੇ ਵੱਛੇ ਨੂੰ ਪੂਜਨਯੋਂਗ ਬਣਾਇਆ। ਉਨ੍ਹਾਂ ਨੂੰ ਰੱਬ ਦੇ ਕ੍ਰੋਧ ਦਾ ਸ਼ਿਕਾਰ ਹੌਣਾ ਪਵੇਗਾ ਅਤੇ ਸੰਸਾਰਿਕ ਜੀਵਨ ਵਿਚ ਅਪਮਾਨ ਸਹਿਣਾ ਪਵੇਗਾ ਅਤੇ ਅਸੀਂ ਝੂਠ ਬੰਨ੍ਹਣ ਵਾਲਿਆਂ ਨੂੰ ਇਹੋ ਜਿਹਾ ਹੀ ਫ਼ਲ ਦਿੰਦੇ ਹਾਂ।
وَالَّذِينَ عَمِلُوا السَّيِّئَاتِ ثُمَّ تَابُوا مِنْ بَعْدِهَا وَآمَنُوا إِنَّ رَبَّكَ مِنْ بَعْدِهَا لَغَفُورٌ رَحِيمٌ
ਅਤੇ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਫਿਰ ਤੌਬਾ ਕਰ ਲਈ ਅਤੇ ਈਮਾਨ ਲਿਆਏ ਤਾਂ ਤੇਰਾ ਰੱਬ ਮੁਆਫ਼ ਕਰਨ ਵਾਲਾ ਅਤੇ ਦਿਆਲੂ ਹੈ।
وَلَمَّا سَكَتَ عَنْ مُوسَى الْغَضَبُ أَخَذَ الْأَلْوَاحَ ۖ وَفِي نُسْخَتِهَا هُدًى وَرَحْمَةٌ لِلَّذِينَ هُمْ لِرَبِّهِمْ يَرْهَبُونَ
ਅਤੇ ਜਦੋਂ ਮੂਸਾ ਦਾ ਗੁੱਸਾ ਠੰਢਾ ਹੋਇਆ ਤਾਂ ਉਸ ਨੇ ਤਖ਼ਤੀਆਂ ਚੁੱਕ ਲਈਆਂ, ਜਿਨ੍ਹਾਂ ਉੱਪਰ ਮਾਰਗ ਦਰਸ਼ਨ ਅਤੇ ਕਿਰਪਾ ਲਿਖੀ ਹੋਈ ਸੀ, ਉਨ੍ਹਾਂ ਲੋਕਾਂ ਲਈ ਜਿਹੜੇ ਆਪਣੇ ਰੱਬ ਤੋਂ ਡਰਦੇ ਹਨ।
وَاخْتَارَ مُوسَىٰ قَوْمَهُ سَبْعِينَ رَجُلًا لِمِيقَاتِنَا ۖ فَلَمَّا أَخَذَتْهُمُ الرَّجْفَةُ قَالَ رَبِّ لَوْ شِئْتَ أَهْلَكْتَهُمْ مِنْ قَبْلُ وَإِيَّايَ ۖ أَتُهْلِكُنَا بِمَا فَعَلَ السُّفَهَاءُ مِنَّا ۖ إِنْ هِيَ إِلَّا فِتْنَتُكَ تُضِلُّ بِهَا مَنْ تَشَاءُ وَتَهْدِي مَنْ تَشَاءُ ۖ أَنْتَ وَلِيُّنَا فَاغْفِرْ لَنَا وَارْحَمْنَا ۖ وَأَنْتَ خَيْرُ الْغَافِرِينَ
ਅਤੇ ਮੂਸਾ ਨੇ ਆਪਣੀ ਕੌਮ ਵਿਚੋਂ 70 ਵਿਅਕਤੀ ਚੁਣੇ, ਸਾਡੇ ਨਿਰਧਾਰਿਤ ਕੀਤੇ ਹੋਏ ਸਮੇਂ ਲਈ। ਫਿਰ ਜਦੋਂ ਉਨ੍ਹਾਂ ਨੂੰ ਭੂਚਾਲ ਨੇ ਗ੍ਰਸ ਲਿਆ ਤਾਂ ਮੂਸਾ ਨੇ ਆਖਿਆ ਕਿ ਹੇ ਪਾਲਣਹਾਰ! ਜੇਕਰ ਤੂੰ ਜ਼ਾਹੁੰਦਾ ਤਾਂ ਪਹਿਲਾਂ ਹੀ ਮੈਨੂੰ ਅਤੇ ਇਨ੍ਹਾਂ ਨੂੰ ਨਸ਼ਟ ਕਰ ਢਿੰਦਾ। ਕੀ ਤੂੰ ਸਾਨੂੰ ਅਜਿਹੇ ਕਰਮਾਂ ਲਈ ਖਤਮ ਕਰੇਗਾ ਜਿਹੜੇ ਸਾਡੇ ਨਾਲ ਦੇ ਮੂਰਖਾਂ ਨੇ ਕੀਤੇ ਹਨ। ਇਹ ਸਭ ਤੇਰੀ ਪ੍ਰੀਖਿਆ ਹੈ, ਤੂੰ ਜਿਸ ਨੂੰ ਚਾਹੇ ਇਸ ਤੋਂ ਭਟਕਾ ਦੇ ਅਤੇ ਜਿਸ ਨੂੰ ਬਾਹੇ ਸਨਮਾਰਗ ਬਖ਼ਸ਼ੇ। ਤੂੰ ਹੀ ਸਾਡਾ ਰੱਖਿਅਕ ਹੈ। ਹੁਣ ਸਾਨੂੰ ਮੁਆਫ਼ ਕਰ, ਸਾਡੇ ਤੇ ਰਹਿਮਤ ਕਰ, ਤੂੰ ਸਭ ਤੋਂ ਚੰਗਾ ਮੁਆਫ਼ ਕਰਨ ਵਾਲਾ ਹੈ।

Choose other languages: