Quran Apps in many lanuages:

Surah At-Tawba Ayahs #127 Translated in Punjabi

يَا أَيُّهَا الَّذِينَ آمَنُوا قَاتِلُوا الَّذِينَ يَلُونَكُمْ مِنَ الْكُفَّارِ وَلْيَجِدُوا فِيكُمْ غِلْظَةً ۚ وَاعْلَمُوا أَنَّ اللَّهَ مَعَ الْمُتَّقِينَ
ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ।
وَإِذَا مَا أُنْزِلَتْ سُورَةٌ فَمِنْهُمْ مَنْ يَقُولُ أَيُّكُمْ زَادَتْهُ هَٰذِهِ إِيمَانًا ۚ فَأَمَّا الَّذِينَ آمَنُوا فَزَادَتْهُمْ إِيمَانًا وَهُمْ يَسْتَبْشِرُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਉਨ੍ਹਾਂ ਵਿਚੋਂ ਕੁਝ ਲੋਕ ਆਖਦੇ ਹਨ ਕਿ ਇਸ ਨੇ ਤੁਹਾਡੇ ਵਿਚੋਂ ਕਿਸ ਦਾ ਵਿਸ਼ਵਾਸ਼ ਵਧਾ ਦਿੱਤਾ। ਤਾਂ ਜਿਹੜੇ ਈਮਾਨ ਵਾਲੇ ਹਨ ਉਨ੍ਹਾਂ ਦਾ ਇਸ ਨੇ ਈਮਾਨ ਵਧਾ ਦਿੱਤਾ ਅਤੇ ਉਹ ਪ੍ਰਸੰਨ ਹੋ ਗਏ।
وَأَمَّا الَّذِينَ فِي قُلُوبِهِمْ مَرَضٌ فَزَادَتْهُمْ رِجْسًا إِلَىٰ رِجْسِهِمْ وَمَاتُوا وَهُمْ كَافِرُونَ
ਅਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਰੋਗ ਹਨ ਤਾਂ ਉਸ ਨੇ ਉਨ੍ਹਾਂ ਦੀ ਗੰਦਗੀ ਤੇ ਗੰਦਗੀ ਪੈਦਾ ਕਰ ਦਿੱਤੀ। ਉਹ ਮੌਤ ਤੱਕ ਇਨਕਾਰੀ ਹੀ ਰਹੇ।
أَوَلَا يَرَوْنَ أَنَّهُمْ يُفْتَنُونَ فِي كُلِّ عَامٍ مَرَّةً أَوْ مَرَّتَيْنِ ثُمَّ لَا يَتُوبُونَ وَلَا هُمْ يَذَّكَّرُونَ
ਕੀ ਇਹ ਲੋਕ ਦੇਖਦੇ ਨਹੀਂ ਕਿ ਉਹ ਹਰ ਸਾਲ ਇੱਕ ਜਾਂ ਦੋ ਵਾਰ ਇਮਤਿਹਾਨ ਵਿਚ ਪਾਏ ਜਾਂਦੇ ਹਨ। ਫਿਰ ਵੀ ਉਹ ਨਾ ਤੌਬਾ ਕਰਦੇ ਹਨ ਅਤੇ ਨਾ ਸਿੱਖਿਆ ਲੈਂਦੇ ਹਨ।
وَإِذَا مَا أُنْزِلَتْ سُورَةٌ نَظَرَ بَعْضُهُمْ إِلَىٰ بَعْضٍ هَلْ يَرَاكُمْ مِنْ أَحَدٍ ثُمَّ انْصَرَفُوا ۚ صَرَفَ اللَّهُ قُلُوبَهُمْ بِأَنَّهُمْ قَوْمٌ لَا يَفْقَهُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਇਹ ਲੋਕ ਇੱਕ ਦੂਸਰੇ ਨੂੰ ਦੇਖਦੇ ਹਨ ਕਿ ਇਨ੍ਹਾਂ ਨੂੰ ਕੋਈ ਦੇਖਦਾ ਤਾਂ ਨਹੀਂ, ਫਿਰ ਚੱਲ ਧ੍ਰਂਦੇ ਹਨ। ’ਅੱਲਾਹ ਨੇ ਇਨ੍ਹਾਂ ਦੇ ਦਿਲਾਂ ਨੂੰ ਇਸ ਕਾਰਨ ਬਦਲ ਦਿੱਤਾ, ਕਿਉਂਕਿ ਇਹ ਸਮਝ ਤੋਂ ਕੰਮ ਲੈਣ ਵਾਲੇ ਲੋਕ ਨਹੀਂ ਹਨ।

Choose other languages: