Quran Apps in many lanuages:

Surah At-Tawba Ayahs #129 Translated in Punjabi

أَوَلَا يَرَوْنَ أَنَّهُمْ يُفْتَنُونَ فِي كُلِّ عَامٍ مَرَّةً أَوْ مَرَّتَيْنِ ثُمَّ لَا يَتُوبُونَ وَلَا هُمْ يَذَّكَّرُونَ
ਕੀ ਇਹ ਲੋਕ ਦੇਖਦੇ ਨਹੀਂ ਕਿ ਉਹ ਹਰ ਸਾਲ ਇੱਕ ਜਾਂ ਦੋ ਵਾਰ ਇਮਤਿਹਾਨ ਵਿਚ ਪਾਏ ਜਾਂਦੇ ਹਨ। ਫਿਰ ਵੀ ਉਹ ਨਾ ਤੌਬਾ ਕਰਦੇ ਹਨ ਅਤੇ ਨਾ ਸਿੱਖਿਆ ਲੈਂਦੇ ਹਨ।
وَإِذَا مَا أُنْزِلَتْ سُورَةٌ نَظَرَ بَعْضُهُمْ إِلَىٰ بَعْضٍ هَلْ يَرَاكُمْ مِنْ أَحَدٍ ثُمَّ انْصَرَفُوا ۚ صَرَفَ اللَّهُ قُلُوبَهُمْ بِأَنَّهُمْ قَوْمٌ لَا يَفْقَهُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਇਹ ਲੋਕ ਇੱਕ ਦੂਸਰੇ ਨੂੰ ਦੇਖਦੇ ਹਨ ਕਿ ਇਨ੍ਹਾਂ ਨੂੰ ਕੋਈ ਦੇਖਦਾ ਤਾਂ ਨਹੀਂ, ਫਿਰ ਚੱਲ ਧ੍ਰਂਦੇ ਹਨ। ’ਅੱਲਾਹ ਨੇ ਇਨ੍ਹਾਂ ਦੇ ਦਿਲਾਂ ਨੂੰ ਇਸ ਕਾਰਨ ਬਦਲ ਦਿੱਤਾ, ਕਿਉਂਕਿ ਇਹ ਸਮਝ ਤੋਂ ਕੰਮ ਲੈਣ ਵਾਲੇ ਲੋਕ ਨਹੀਂ ਹਨ।
لَقَدْ جَاءَكُمْ رَسُولٌ مِنْ أَنْفُسِكُمْ عَزِيزٌ عَلَيْهِ مَا عَنِتُّمْ حَرِيصٌ عَلَيْكُمْ بِالْمُؤْمِنِينَ رَءُوفٌ رَحِيمٌ
ਤੁਹਾਡੇ ਕੋਲ ਇੱਕ ਰਸੂਲ ਆਇਆ ਹੈ, ਜੋ ਖੂਦ ਤੁਹਾਡੇ ਵਿਚੋਂ’ ਹੈ। ਤੁਹਾਡਾ ਨੁਕਸਾਨ ਵਿਚ ਰਹਿਣਾ ਉੱਸ ਲਈ ਦੁੱਖ ਹੈ। ਉਹ ਤੁਹਾਡੀ ਨੇਕੀ ਦਾ ਚਾਹਵਾਨ ਹੈ। ਈਮਾਨ ਵਾਲਿਆਂ ਉੱਪਰ ਬਹੂਤ ਸਨੇਹ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।
فَإِنْ تَوَلَّوْا فَقُلْ حَسْبِيَ اللَّهُ لَا إِلَٰهَ إِلَّا هُوَ ۖ عَلَيْهِ تَوَكَّلْتُ ۖ وَهُوَ رَبُّ الْعَرْشِ الْعَظِيمِ
ਫਿਰ ਜੇਕਰ ਉਹ ਮੂੰਹ ਮੋੜਨ ਤਾਂ ਕਹਿ ਦਿਉ ਕਿ ਅੱਲਾਹ ਮੇਰੇ ਲਈ ਕਾਫ਼ੀ ਹੈ। ਉਸ ਤੋਂ`ਥਿਲ੍ਹਾਂ (ਮੇਰਾ) ਕੋਈ ਪੂਜਣਯੋਗ ਨਹੀਂ। ਇਸੇ ਉੱਤੇ ਮੈਂ ਭਰੋਸਾ ਕੀਤਾ ਅਤੇ ਉਹੀ ਮਾਲਕ ਹੈ ਉਚੇ ਅਰਸ਼ਾਂ (ਸਿੰਘਾਸਨ) ਦਾ।

Choose other languages: