Quran Apps in many lanuages:

Surah At-Tawba Ayahs #128 Translated in Punjabi

وَإِذَا مَا أُنْزِلَتْ سُورَةٌ فَمِنْهُمْ مَنْ يَقُولُ أَيُّكُمْ زَادَتْهُ هَٰذِهِ إِيمَانًا ۚ فَأَمَّا الَّذِينَ آمَنُوا فَزَادَتْهُمْ إِيمَانًا وَهُمْ يَسْتَبْشِرُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਉਨ੍ਹਾਂ ਵਿਚੋਂ ਕੁਝ ਲੋਕ ਆਖਦੇ ਹਨ ਕਿ ਇਸ ਨੇ ਤੁਹਾਡੇ ਵਿਚੋਂ ਕਿਸ ਦਾ ਵਿਸ਼ਵਾਸ਼ ਵਧਾ ਦਿੱਤਾ। ਤਾਂ ਜਿਹੜੇ ਈਮਾਨ ਵਾਲੇ ਹਨ ਉਨ੍ਹਾਂ ਦਾ ਇਸ ਨੇ ਈਮਾਨ ਵਧਾ ਦਿੱਤਾ ਅਤੇ ਉਹ ਪ੍ਰਸੰਨ ਹੋ ਗਏ।
وَأَمَّا الَّذِينَ فِي قُلُوبِهِمْ مَرَضٌ فَزَادَتْهُمْ رِجْسًا إِلَىٰ رِجْسِهِمْ وَمَاتُوا وَهُمْ كَافِرُونَ
ਅਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਰੋਗ ਹਨ ਤਾਂ ਉਸ ਨੇ ਉਨ੍ਹਾਂ ਦੀ ਗੰਦਗੀ ਤੇ ਗੰਦਗੀ ਪੈਦਾ ਕਰ ਦਿੱਤੀ। ਉਹ ਮੌਤ ਤੱਕ ਇਨਕਾਰੀ ਹੀ ਰਹੇ।
أَوَلَا يَرَوْنَ أَنَّهُمْ يُفْتَنُونَ فِي كُلِّ عَامٍ مَرَّةً أَوْ مَرَّتَيْنِ ثُمَّ لَا يَتُوبُونَ وَلَا هُمْ يَذَّكَّرُونَ
ਕੀ ਇਹ ਲੋਕ ਦੇਖਦੇ ਨਹੀਂ ਕਿ ਉਹ ਹਰ ਸਾਲ ਇੱਕ ਜਾਂ ਦੋ ਵਾਰ ਇਮਤਿਹਾਨ ਵਿਚ ਪਾਏ ਜਾਂਦੇ ਹਨ। ਫਿਰ ਵੀ ਉਹ ਨਾ ਤੌਬਾ ਕਰਦੇ ਹਨ ਅਤੇ ਨਾ ਸਿੱਖਿਆ ਲੈਂਦੇ ਹਨ।
وَإِذَا مَا أُنْزِلَتْ سُورَةٌ نَظَرَ بَعْضُهُمْ إِلَىٰ بَعْضٍ هَلْ يَرَاكُمْ مِنْ أَحَدٍ ثُمَّ انْصَرَفُوا ۚ صَرَفَ اللَّهُ قُلُوبَهُمْ بِأَنَّهُمْ قَوْمٌ لَا يَفْقَهُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਇਹ ਲੋਕ ਇੱਕ ਦੂਸਰੇ ਨੂੰ ਦੇਖਦੇ ਹਨ ਕਿ ਇਨ੍ਹਾਂ ਨੂੰ ਕੋਈ ਦੇਖਦਾ ਤਾਂ ਨਹੀਂ, ਫਿਰ ਚੱਲ ਧ੍ਰਂਦੇ ਹਨ। ’ਅੱਲਾਹ ਨੇ ਇਨ੍ਹਾਂ ਦੇ ਦਿਲਾਂ ਨੂੰ ਇਸ ਕਾਰਨ ਬਦਲ ਦਿੱਤਾ, ਕਿਉਂਕਿ ਇਹ ਸਮਝ ਤੋਂ ਕੰਮ ਲੈਣ ਵਾਲੇ ਲੋਕ ਨਹੀਂ ਹਨ।
لَقَدْ جَاءَكُمْ رَسُولٌ مِنْ أَنْفُسِكُمْ عَزِيزٌ عَلَيْهِ مَا عَنِتُّمْ حَرِيصٌ عَلَيْكُمْ بِالْمُؤْمِنِينَ رَءُوفٌ رَحِيمٌ
ਤੁਹਾਡੇ ਕੋਲ ਇੱਕ ਰਸੂਲ ਆਇਆ ਹੈ, ਜੋ ਖੂਦ ਤੁਹਾਡੇ ਵਿਚੋਂ’ ਹੈ। ਤੁਹਾਡਾ ਨੁਕਸਾਨ ਵਿਚ ਰਹਿਣਾ ਉੱਸ ਲਈ ਦੁੱਖ ਹੈ। ਉਹ ਤੁਹਾਡੀ ਨੇਕੀ ਦਾ ਚਾਹਵਾਨ ਹੈ। ਈਮਾਨ ਵਾਲਿਆਂ ਉੱਪਰ ਬਹੂਤ ਸਨੇਹ ਕਰਨ ਵਾਲਾ ਅਤੇ ਰਹਿਮਤ ਵਾਲਾ ਹੈ।

Choose other languages: