Quran Apps in many lanuages:

Surah Ar-Rad Ayahs #30 Translated in Punjabi

اللَّهُ يَبْسُطُ الرِّزْقَ لِمَنْ يَشَاءُ وَيَقْدِرُ ۚ وَفَرِحُوا بِالْحَيَاةِ الدُّنْيَا وَمَا الْحَيَاةُ الدُّنْيَا فِي الْآخِرَةِ إِلَّا مَتَاعٌ
ਅੱਲਾਹ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਚਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਥੋੜ੍ਹਾ ਦਿੰਦਾ ਹੈ। ਅਤੇ ਉਹ ਸੰਸਾਰਿਕ ਜੀਵਨ ਉੱਪਰ ਖੂਸ਼ ਹਨ। ਅਤੇ ਸੰਸਾਰਿਕ ਜੀਵਨ ਪ੍ਰਲੋਕ ਦੀ ਤੁਲਨਾ ਵਿਚ ਇੱਕ ਤੁੱਛ ਵਸਤੂ ਤੋਂ ਬਿਨ੍ਹਾਂ ਕੁਝ ਵੀ ਨਹੀਂ।
وَيَقُولُ الَّذِينَ كَفَرُوا لَوْلَا أُنْزِلَ عَلَيْهِ آيَةٌ مِنْ رَبِّهِ ۗ قُلْ إِنَّ اللَّهَ يُضِلُّ مَنْ يَشَاءُ وَيَهْدِي إِلَيْهِ مَنْ أَنَابَ
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਕਹਿੰਦੇ ਹਨ ਕਿ ਇਸ ਬੰਦੇ ਉੱਪਰ ਇਸ ਦੇ ਰੱਬ ਵੱਲੋਂ ਕੋਈ ਨਿਸ਼ਾਨੀ ਕਿਉ’ ਨਹੀਂ ਉਤਾਰੀ ਗਈ। ਆਖੋ, ਕਿ ਅੱਲਾਹ ਜਿਸ ਨੂੰ ਭਟਕਾਉਣਾ ਚਾਹੁੰਦਾ ਹੈ, ਭਟਕਾ ਦਿੰਦਾ ਹੈ ਅਤੇ ਉਹ ਆਪਣਾ ਰਾਹ ਉਸ ਨੂੰ ਦਿਖਾਉਂਦਾ ਹੈ, ਜਿਹੜਾ ਉਸ ਵੱਲ ਧਿਆਨ ਦੇਵੇ।
الَّذِينَ آمَنُوا وَتَطْمَئِنُّ قُلُوبُهُمْ بِذِكْرِ اللَّهِ ۗ أَلَا بِذِكْرِ اللَّهِ تَطْمَئِنُّ الْقُلُوبُ
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਵਿਚ ਸੰਤੁਸ਼ਟ ਹੁੰਦੇ ਹਨ। ਸੁਣੋ, ਅੱਲਾਹ ਦੀ ਯਾਦ ਨਾਲ ਹੀ ਦਿਲਾਂ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।
الَّذِينَ آمَنُوا وَعَمِلُوا الصَّالِحَاتِ طُوبَىٰ لَهُمْ وَحُسْنُ مَآبٍ
ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਖੁਸ਼ਖਬਰੀ ਅਤੇ ਚੰਗਾ ਟਿਕਾਣਾ ਹੈ।
كَذَٰلِكَ أَرْسَلْنَاكَ فِي أُمَّةٍ قَدْ خَلَتْ مِنْ قَبْلِهَا أُمَمٌ لِتَتْلُوَ عَلَيْهِمُ الَّذِي أَوْحَيْنَا إِلَيْكَ وَهُمْ يَكْفُرُونَ بِالرَّحْمَٰنِ ۚ قُلْ هُوَ رَبِّي لَا إِلَٰهَ إِلَّا هُوَ عَلَيْهِ تَوَكَّلْتُ وَإِلَيْهِ مَتَابِ
ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ ਵੀ ਕਈ ਕੌਮਾਂ ਹੋ ਚੁੱਕੀਆਂ ਹਨ। ਤਾਂ ਕਿ ਤੁਸੀਂ ਲੋਕਾਂ ਨੂੰ ਉਹ ਸੰਦੇਸ਼ ਸੁਣਾ ਦੇਵੋ ਜਿਹੜਾ ਅਸੀਂ ਤੁਹਾਡੇ ਵੱਲ ਭੇਜਿਆ ਹੈ। ਅਤੇ ਉਹ ਦਿਆਲੂ ਅੱਲਾਹ ਤੋਂ ਹੀ ਇਨਕਾਰੀ ਹਨ। ਆਖੋ, ਕਿ ਉਹੀ ਮੇਰਾ ਰੱਬ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਜਾਣਾ ਹੈ।

Choose other languages: