Quran Apps in many lanuages:

Surah Ar-Rad Ayahs #32 Translated in Punjabi

الَّذِينَ آمَنُوا وَتَطْمَئِنُّ قُلُوبُهُمْ بِذِكْرِ اللَّهِ ۗ أَلَا بِذِكْرِ اللَّهِ تَطْمَئِنُّ الْقُلُوبُ
ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਦੇ ਦਿਲ ਅੱਲਾਹ ਦੀ ਯਾਦ ਵਿਚ ਸੰਤੁਸ਼ਟ ਹੁੰਦੇ ਹਨ। ਸੁਣੋ, ਅੱਲਾਹ ਦੀ ਯਾਦ ਨਾਲ ਹੀ ਦਿਲਾਂ ਨੂੰ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ।
الَّذِينَ آمَنُوا وَعَمِلُوا الصَّالِحَاتِ طُوبَىٰ لَهُمْ وَحُسْنُ مَآبٍ
ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕਰਮ ਕੀਤੇ ਉਨ੍ਹਾਂ ਲਈ ਖੁਸ਼ਖਬਰੀ ਅਤੇ ਚੰਗਾ ਟਿਕਾਣਾ ਹੈ।
كَذَٰلِكَ أَرْسَلْنَاكَ فِي أُمَّةٍ قَدْ خَلَتْ مِنْ قَبْلِهَا أُمَمٌ لِتَتْلُوَ عَلَيْهِمُ الَّذِي أَوْحَيْنَا إِلَيْكَ وَهُمْ يَكْفُرُونَ بِالرَّحْمَٰنِ ۚ قُلْ هُوَ رَبِّي لَا إِلَٰهَ إِلَّا هُوَ عَلَيْهِ تَوَكَّلْتُ وَإِلَيْهِ مَتَابِ
ਇਸ ਤਰ੍ਹਾਂ ਅਸੀਂ ਤੁਹਾਨੂੰ ਭੇਜਿਆ ਹੈ ਇੱਕ ਕੌਮ ਵਿਚ ਜਿਸ ਤੋਂ ਪਹਿਲਾਂ ਵੀ ਕਈ ਕੌਮਾਂ ਹੋ ਚੁੱਕੀਆਂ ਹਨ। ਤਾਂ ਕਿ ਤੁਸੀਂ ਲੋਕਾਂ ਨੂੰ ਉਹ ਸੰਦੇਸ਼ ਸੁਣਾ ਦੇਵੋ ਜਿਹੜਾ ਅਸੀਂ ਤੁਹਾਡੇ ਵੱਲ ਭੇਜਿਆ ਹੈ। ਅਤੇ ਉਹ ਦਿਆਲੂ ਅੱਲਾਹ ਤੋਂ ਹੀ ਇਨਕਾਰੀ ਹਨ। ਆਖੋ, ਕਿ ਉਹੀ ਮੇਰਾ ਰੱਬ ਹੈ ਉਸ ਤੋਂ ਬਿਨ੍ਹਾਂ ਕੋਈ ਪੂਜਣਯੋਗ ਨਹੀਂ ਉਸੇ ਉੱਪਰ ਮੈਂ ਭਰੋਸਾ ਕੀਤਾ ਹੈ ਅਤੇ ਉਸੇ ਵੱਲ ਜਾਣਾ ਹੈ।
وَلَوْ أَنَّ قُرْآنًا سُيِّرَتْ بِهِ الْجِبَالُ أَوْ قُطِّعَتْ بِهِ الْأَرْضُ أَوْ كُلِّمَ بِهِ الْمَوْتَىٰ ۗ بَلْ لِلَّهِ الْأَمْرُ جَمِيعًا ۗ أَفَلَمْ يَيْأَسِ الَّذِينَ آمَنُوا أَنْ لَوْ يَشَاءُ اللَّهُ لَهَدَى النَّاسَ جَمِيعًا ۗ وَلَا يَزَالُ الَّذِينَ كَفَرُوا تُصِيبُهُمْ بِمَا صَنَعُوا قَارِعَةٌ أَوْ تَحُلُّ قَرِيبًا مِنْ دَارِهِمْ حَتَّىٰ يَأْتِيَ وَعْدُ اللَّهِ ۚ إِنَّ اللَّهَ لَا يُخْلِفُ الْمِيعَادَ
ਅਤੇ ਜੇਕਰ ਅਜਿਹਾ ਕੁਰਆਨ ਉਤਾਰਿਆ ਜਾਂਦਾ ਜਿਸ ਨਾਲ ਪਹਾੜ ਚੱਲਣ ਲੱਗਦੇ ਜਾਂ ਧਰਤੀ ਟੁੱਕੜੇ ਹੋ ਜਾਂਦੀ ਜਾਂ ਜਿਸ ਨਾਲ ਮੁਰਦੇ ਬੋਲਣ ਲੱਗ ਜਾਂਵੇ। ਸਗੋਂ ਸੰਪੂਰਨ ਅਧਿਕਾਰ ਅੱਲਾਹ ਲਈ ਹੀ ਹੈ। ਕੀ ਈਮਾਨ ਲਿਆਉਣ ਵਾਲਿਆਂ ਨੂੰ ਇਸ ਨਾਲ ਤਸੱਲੀ ਨਹੀਂ’ ਹੁੰਦੀ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਦਾ ਮਾਰਗ ਦਰਸ਼ਨ ਕਰ ਦਿੰਦਾ। ਅਤੇ ਇਨਕਾਰ ਕਰਨ ਵਾਲਿਆਂ ਉੱਪਰ ਉਨ੍ਹਾਂ ਦੇ ਕਰਮਾਂ ਕਾਰਣ ਕੋਈ ਨਾ ਕੋਈ ਆਫ਼ਤ ਆਉਂਦੀ ਰਹਿੰਦੀ ਹੈ ਜਾਂ ਉਨ੍ਹਾਂ ਦੀ ਬਸਤੀ ਦੇ ਨੇੜੇ ਕਿਤੇ (ਆਫ਼ਤ) ਉਤਰਦੀ ਰਹੇਗੀ, ਜਦੋ ਤੱਕ ਅੱਲਾਹ ਦਾ ਵਾਅਦਾ ਨਾ ਆ ਜਾਵੇ। ਨਿਸ਼ਚਿਤ ਰੂਪ ਨਾਲ ਅੱਲਾਹ ਆਪਣੇ ਵਚਨ ਦੇ ਵਿਰੁੱਧ ਨਹੀਂ ਕਰਦਾ।
وَلَقَدِ اسْتُهْزِئَ بِرُسُلٍ مِنْ قَبْلِكَ فَأَمْلَيْتُ لِلَّذِينَ كَفَرُوا ثُمَّ أَخَذْتُهُمْ ۖ فَكَيْفَ كَانَ عِقَابِ
ਅਤੇ ਤੁਹਾਡੇ ਤੋਂ ਪਹਿਲਾਂ ਵੀ ਰਸੂਲਾਂ ਨਾਲ ਮਜ਼ਾਕ ਕੀਤਾ ਗਿਆ ਸੀ ਤਾਂ ਮੈਂ ਦੇਖੋ, ਮੇਰੀ ਸਜ਼ਾ ਕਿਹੋ ਜਿਹੀ ਸੀ।

Choose other languages: