Quran Apps in many lanuages:

Surah An-Nahl Ayahs #40 Translated in Punjabi

وَلَقَدْ بَعَثْنَا فِي كُلِّ أُمَّةٍ رَسُولًا أَنِ اعْبُدُوا اللَّهَ وَاجْتَنِبُوا الطَّاغُوتَ ۖ فَمِنْهُمْ مَنْ هَدَى اللَّهُ وَمِنْهُمْ مَنْ حَقَّتْ عَلَيْهِ الضَّلَالَةُ ۚ فَسِيرُوا فِي الْأَرْضِ فَانْظُرُوا كَيْفَ كَانَ عَاقِبَةُ الْمُكَذِّبِينَ
ਅਤੇ ਅਸੀਂ ਹਰੇਕ ਉੱਮਤ (ਵਿਸ਼ੇਸ਼ ਕਾਲ ਦਾ ਇਨਸਾਨੀ ਸਮਾਜ) ਵਿਚੋਂ ਇੱਕ ਰਸੂਲ ਭੇਜਿਆ ਹੈ ਕਿ ਅੱਲਾਹ ਦੀ ਹੀ ਇਬਾਦਤ ਕਰੋਂ ਅਤੇ ਤਾਗੂਤ (ਸ਼ੈਤਾਨ) ਤੋਂ ਬਚੋਂ। ਤਾਂ ਉਨ੍ਹਾਂ ਵਿਚੋਂ ਕੁਝ ਕੁ ਨੂੰ ਅੱਲਾਹ ਨੇ ਚੰਗਾ ਰਾਹ ਬਖਸ਼ਿਆ ਅਤੇ ਕਿਸੇ ਉੱਪਰ ਗੁੰਮਰਾਹੀ ਸਿੱਧ ਹੋ ਕੇ ਰਹੀ। ਇਸ ਲਈ ਧਰਤੀ ਉੱਪਰ ਘੁੰਮ ਫਿਰ ਕੇ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਾਲ ਹੋਇਆ।
إِنْ تَحْرِصْ عَلَىٰ هُدَاهُمْ فَإِنَّ اللَّهَ لَا يَهْدِي مَنْ يُضِلُّ ۖ وَمَا لَهُمْ مِنْ نَاصِرِينَ
ਜੇਕਰ ਤੁਸੀਂ ਰਸੂਲ ਦੇ ਮਾਰਗ ਦਰਸ਼ਨ ਦੇ ਅਭਿਲਾਖੀ ਹੋ ਤਾਂ ਅੱਲਾਹ ਜਿਸ ਨੂੰ ਭਟਕਾ ਦਿੰਦਾ ਹੈ, ਉਸ ਨੂੰ ਉਹ ਮਾਰਗ ਦਰਸ਼ਨ ਨਹੀਂ ਬਖਸ਼ਦਾ ਅਤੇ ਨਾ ਹੀਂ ਉਸਦਾ ਕੋਈ ਸਹਾਇਕ ਹੁੰਦਾ ਹੈ।
وَأَقْسَمُوا بِاللَّهِ جَهْدَ أَيْمَانِهِمْ ۙ لَا يَبْعَثُ اللَّهُ مَنْ يَمُوتُ ۚ بَلَىٰ وَعْدًا عَلَيْهِ حَقًّا وَلَٰكِنَّ أَكْثَرَ النَّاسِ لَا يَعْلَمُونَ
ਅਤੇ ਇਹ ਲੋਕ ਅੱਲਾਹ ਦੀਆਂ ਸਹੁੰਆਂ ਖਾਂਦੇ ਹਨ, ਸਖ਼ਤ ਸਹੁੰਆਂ ਕਿ ਜਿਹੜਾ ਬੰਦਾ ਮਰ ਜਾਏਗਾ ਅੱਲਾਹ ਉਸ ਨੂੰ ਨਹੀਂ’ ਚੁਕੇਗਾ। ਹਾਂ ਇਹ ਉਸ ਲਈ ਇੱਕ ਪੱਕਾ ਵਾਅਦਾ ਹੈ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ।
لِيُبَيِّنَ لَهُمُ الَّذِي يَخْتَلِفُونَ فِيهِ وَلِيَعْلَمَ الَّذِينَ كَفَرُوا أَنَّهُمْ كَانُوا كَاذِبِينَ
ਤਾਂ ਕਿ ਉਨ੍ਹਾਂ ਵੇ ਸਾਹਮਣੇ ਉਸ ਚੀਜ਼ ਨੂੰ ਸਪੱਸ਼ਟ ਕਰ ਦੇਣ ਜਿਸ ਲਈ ਉਹ ਮੱਤਭੇਦ ਕਰ ਰਹੇ ਹਨ ਅਤੇ ਇਨਕਾਰੀ ਲੋਕ ਜਾਣ ਲੈਣ ਕਿ ਉਹ ਝੂਠੇ ਸਨ।
إِنَّمَا قَوْلُنَا لِشَيْءٍ إِذَا أَرَدْنَاهُ أَنْ نَقُولَ لَهُ كُنْ فَيَكُونُ
ਜਦੋਂ ਅਸੀਂ ਕਿਸੇ ਚੀਜ਼ ਦੇ ਬੁਲਾਉਣ ਦਾ ਇਰਾਦਾ ਕਰਦੇ ਹਾਂ ਤਾਂ ਸਾਡਾ ਕਹਿਣਾ ਇੰਨਾਂ ਹੀਂ ਹੁੰਦਾ ਹੈ ਕਿ ਅਸੀਂ ਉਸ ਨੂੰ ਕਹਿੰਦੇ ਹਾਂ ਹੋ ਜਾ ਅਤੇ ਉਹ ਹੋ ਜਾਂਦੀ ਹੈ।

Choose other languages: