Quran Apps in many lanuages:

Surah An-Nahl Ayahs #39 Translated in Punjabi

وَقَالَ الَّذِينَ أَشْرَكُوا لَوْ شَاءَ اللَّهُ مَا عَبَدْنَا مِنْ دُونِهِ مِنْ شَيْءٍ نَحْنُ وَلَا آبَاؤُنَا وَلَا حَرَّمْنَا مِنْ دُونِهِ مِنْ شَيْءٍ ۚ كَذَٰلِكَ فَعَلَ الَّذِينَ مِنْ قَبْلِهِمْ ۚ فَهَلْ عَلَى الرُّسُلِ إِلَّا الْبَلَاغُ الْمُبِينُ
ਅਤੇ ਜਿਨ੍ਹਾਂ ਲੋਕਾਂ ਨੇ ਸ਼ਿਰਕ (ਅੱਲਾਹ ਦੇ ਸ਼ਰੀਕ) ਕੀਤਾ, ਉਹ ਕਹਿੰਦੇ ਹਨ ਕਿ ਜੇਕਰ ਅੱਲਾਹ ਚਾਹੁੰਦਾ ਤਾਂ ਅਸੀ ਉਸ ਤੋਂ ਬਿਨ੍ਹਾਂ ਨਾ ਕਿਸੇ ਦੀ ਬੰਦਗੀ ਕਰਦੇ ਨਾ ਸਾਡੇ ਵਡੇਰੇ ਅਤੇ ਨਾ ਅਸੀਂ ਉਸ ਤੋਂ ਸਿਲ੍ਹਾਂ ਕਿਸੇ ਚੀਜ਼ ਨੂੰ ਨਜਾਇਜ਼ ਮੰਨਦੇ। ਅਜਿਹਾ ਹੀ ਉਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਕੀਤਾ ਸੀ। ਬਸ ਰਸੂਲਾਂ ਦੀ ਜ਼ਿੰਨੇਵਾਰੀ ਤਾਂ ਕੇਵਲ ਸਾਫ ਤੌਰ ਤੇ ਉਪਦੇਸ਼ ਪਹੁੰਚਾ ਦੇਣਾ ਹੈ।
وَلَقَدْ بَعَثْنَا فِي كُلِّ أُمَّةٍ رَسُولًا أَنِ اعْبُدُوا اللَّهَ وَاجْتَنِبُوا الطَّاغُوتَ ۖ فَمِنْهُمْ مَنْ هَدَى اللَّهُ وَمِنْهُمْ مَنْ حَقَّتْ عَلَيْهِ الضَّلَالَةُ ۚ فَسِيرُوا فِي الْأَرْضِ فَانْظُرُوا كَيْفَ كَانَ عَاقِبَةُ الْمُكَذِّبِينَ
ਅਤੇ ਅਸੀਂ ਹਰੇਕ ਉੱਮਤ (ਵਿਸ਼ੇਸ਼ ਕਾਲ ਦਾ ਇਨਸਾਨੀ ਸਮਾਜ) ਵਿਚੋਂ ਇੱਕ ਰਸੂਲ ਭੇਜਿਆ ਹੈ ਕਿ ਅੱਲਾਹ ਦੀ ਹੀ ਇਬਾਦਤ ਕਰੋਂ ਅਤੇ ਤਾਗੂਤ (ਸ਼ੈਤਾਨ) ਤੋਂ ਬਚੋਂ। ਤਾਂ ਉਨ੍ਹਾਂ ਵਿਚੋਂ ਕੁਝ ਕੁ ਨੂੰ ਅੱਲਾਹ ਨੇ ਚੰਗਾ ਰਾਹ ਬਖਸ਼ਿਆ ਅਤੇ ਕਿਸੇ ਉੱਪਰ ਗੁੰਮਰਾਹੀ ਸਿੱਧ ਹੋ ਕੇ ਰਹੀ। ਇਸ ਲਈ ਧਰਤੀ ਉੱਪਰ ਘੁੰਮ ਫਿਰ ਕੇ ਦੇਖੋ ਕਿ ਇਨਕਾਰ ਕਰਨ ਵਾਲਿਆਂ ਦਾ ਕੀ ਹਾਲ ਹੋਇਆ।
إِنْ تَحْرِصْ عَلَىٰ هُدَاهُمْ فَإِنَّ اللَّهَ لَا يَهْدِي مَنْ يُضِلُّ ۖ وَمَا لَهُمْ مِنْ نَاصِرِينَ
ਜੇਕਰ ਤੁਸੀਂ ਰਸੂਲ ਦੇ ਮਾਰਗ ਦਰਸ਼ਨ ਦੇ ਅਭਿਲਾਖੀ ਹੋ ਤਾਂ ਅੱਲਾਹ ਜਿਸ ਨੂੰ ਭਟਕਾ ਦਿੰਦਾ ਹੈ, ਉਸ ਨੂੰ ਉਹ ਮਾਰਗ ਦਰਸ਼ਨ ਨਹੀਂ ਬਖਸ਼ਦਾ ਅਤੇ ਨਾ ਹੀਂ ਉਸਦਾ ਕੋਈ ਸਹਾਇਕ ਹੁੰਦਾ ਹੈ।
وَأَقْسَمُوا بِاللَّهِ جَهْدَ أَيْمَانِهِمْ ۙ لَا يَبْعَثُ اللَّهُ مَنْ يَمُوتُ ۚ بَلَىٰ وَعْدًا عَلَيْهِ حَقًّا وَلَٰكِنَّ أَكْثَرَ النَّاسِ لَا يَعْلَمُونَ
ਅਤੇ ਇਹ ਲੋਕ ਅੱਲਾਹ ਦੀਆਂ ਸਹੁੰਆਂ ਖਾਂਦੇ ਹਨ, ਸਖ਼ਤ ਸਹੁੰਆਂ ਕਿ ਜਿਹੜਾ ਬੰਦਾ ਮਰ ਜਾਏਗਾ ਅੱਲਾਹ ਉਸ ਨੂੰ ਨਹੀਂ’ ਚੁਕੇਗਾ। ਹਾਂ ਇਹ ਉਸ ਲਈ ਇੱਕ ਪੱਕਾ ਵਾਅਦਾ ਹੈ ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ।
لِيُبَيِّنَ لَهُمُ الَّذِي يَخْتَلِفُونَ فِيهِ وَلِيَعْلَمَ الَّذِينَ كَفَرُوا أَنَّهُمْ كَانُوا كَاذِبِينَ
ਤਾਂ ਕਿ ਉਨ੍ਹਾਂ ਵੇ ਸਾਹਮਣੇ ਉਸ ਚੀਜ਼ ਨੂੰ ਸਪੱਸ਼ਟ ਕਰ ਦੇਣ ਜਿਸ ਲਈ ਉਹ ਮੱਤਭੇਦ ਕਰ ਰਹੇ ਹਨ ਅਤੇ ਇਨਕਾਰੀ ਲੋਕ ਜਾਣ ਲੈਣ ਕਿ ਉਹ ਝੂਠੇ ਸਨ।

Choose other languages: