Quran Apps in many lanuages:

Surah Al-Baqara Ayahs #40 Translated in Punjabi

فَأَزَلَّهُمَا الشَّيْطَانُ عَنْهَا فَأَخْرَجَهُمَا مِمَّا كَانَا فِيهِ ۖ وَقُلْنَا اهْبِطُوا بَعْضُكُمْ لِبَعْضٍ عَدُوٌّ ۖ وَلَكُمْ فِي الْأَرْضِ مُسْتَقَرٌّ وَمَتَاعٌ إِلَىٰ حِينٍ
ਫਿਰ ਸੈਤਾਨ (ਇਬਲੀਸ) ਨੇ ਉਸ ਰੁੱਖ ਦੇ ਰਾਹੀ’ ਦੋਵਾਂ ਨੂੰ ਗੁੰਮਰਾਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਸ ਅਨੰਦਮਈ ਜੀਵਨ ਵਿਚੋਂ ਕੱਢ ਦਿੱਤਾ। ਜਿਸ ਵਿਚ ਉਹ ਸਨ। ਅਤੇ ਅਸੀਂ ਕਿਹਾ ਤੁਸੀਂ ਸਾਰੇ ਉਤਰੋ ਇਥੋਂ। ਤੁਸੀ ਇੱਕ ਦੂਜੇ ਦੇ ਵੈਰੀ ਹੋ ਅਤੇ ਤੁਹਾਡੇ ਲਈ ਧਰਤੀ ਤੇ ਰਿਹਾਇਸ਼ ਅਤੇ ਕੰਮ ਚਲਾਉਣਾ ਇੱਕ ਖਾਸ ਸਮੇ ਤੱਕ ਨਿਸ਼ਬਤ ਕਰ ਦਿੱਤਾ ਗਿਆ ਹੈ।
فَتَلَقَّىٰ آدَمُ مِنْ رَبِّهِ كَلِمَاتٍ فَتَابَ عَلَيْهِ ۚ إِنَّهُ هُوَ التَّوَّابُ الرَّحِيمُ
ਫਿਰ ਆਦਮ ਨੇ ਅਪਣੇ ਰੱਬ ਤੋਂ ਕੁਝ ਬੋਲ (ਸ਼ਬਦ) ਸਿੱਖ ਲਏ ਤਾਂ ਅੱਲਾਹ ਨੇ ਉਸ ਉੱਪਰ ਰਹਿਮਤ ਕੀਤੀ। ਬਿਨਾ ਸ਼ੱਕ ਉਹ ਤੌਬਾ (ਸ਼ਿਮਾ ਜਾਚਨਾ? ਨੂੰ ਸਵੀਕਾਰ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ।)
قُلْنَا اهْبِطُوا مِنْهَا جَمِيعًا ۖ فَإِمَّا يَأْتِيَنَّكُمْ مِنِّي هُدًى فَمَنْ تَبِعَ هُدَايَ فَلَا خَوْفٌ عَلَيْهِمْ وَلَا هُمْ يَحْزَنُونَ
ਫਿਰ ਅਸੀਂ ਕਿਹਾ ਤੁਸੀਂ ਸਾਰੇ ਇਥੋਂ ਉੱਤਰੋਂ। ਫਿਰ ਜਦੋਂ ਤੁਹਾਡੇ ਕੋਲ ਮੇਰੀ ਤਰਫ਼ ਤੋਂ ਕੋਈ ਰਾਹ ਦਸੇਰਾ ਆਏ ’ਤਾਂ ਜੋ ਲੋਕ ਮੇਰੇ ਮਾਰਗ ਦਰਸ਼ਨ ਨੂੰ ਅਪਨਾਉਣਗੇ, ਉਨ੍ਹਾਂ ਲਈ ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹ ਗ਼ਮਗੀਨ ਹੋਣਗੇ।
وَالَّذِينَ كَفَرُوا وَكَذَّبُوا بِآيَاتِنَا أُولَٰئِكَ أَصْحَابُ النَّارِ ۖ هُمْ فِيهَا خَالِدُونَ
ਅਤੇ ਜੋ ਲੋਕ ਉਲੰਘਣਾ ਕਰਨਗੇ ਅਤੇ ਸਾਡੀ ਨਿਸ਼ਾਨੀਆਂ ਨੂੰ ਝੁਠਲਾਉਣਗੇ ਤਾਂ ਉਹੀ ਲੋਕ ਨਰਕ ਵਾਲੇ ਹਨ, ਉਹ ਉਸ ਵਿਚ ਹਮੇਸ਼ਾਂ ਰਹਿਣਗੇ।
يَا بَنِي إِسْرَائِيلَ اذْكُرُوا نِعْمَتِيَ الَّتِي أَنْعَمْتُ عَلَيْكُمْ وَأَوْفُوا بِعَهْدِي أُوفِ بِعَهْدِكُمْ وَإِيَّايَ فَارْهَبُونِ
ਹੇ ਇਸਰਾਈਲ ਦੀ ਔਲਾਦ! ਚੇਤੇ ਕਰੋ ਮੇਰੇ ਉਸ ਉਪਕਾਰ ਨੂੰ ਜਿਹੜਾ ਮੈ’ ਤੁਹਾਡੇ ਉੱਪਰ ਕੀਤਾ ਅਤੇ ਮੇਰੇ ਬਚਨ ਨੂੰ ਪੂਰਾ ਕਰੋਂ, ਮੈ’ ਤੁਹਾਡੇ ਵਚਨ ਨੂੰ ਪੂਰਾ ਕਰਾਂਗਾ। ਅਤੇ ਮੇਰਾ ਹੀ ਡਰ ਰੱਖੋਂ।

Choose other languages: