Quran Apps in many lanuages:

Surah Al-Araf Ayahs #165 Translated in Punjabi

وَإِذْ قِيلَ لَهُمُ اسْكُنُوا هَٰذِهِ الْقَرْيَةَ وَكُلُوا مِنْهَا حَيْثُ شِئْتُمْ وَقُولُوا حِطَّةٌ وَادْخُلُوا الْبَابَ سُجَّدًا نَغْفِرْ لَكُمْ خَطِيئَاتِكُمْ ۚ سَنَزِيدُ الْمُحْسِنِينَ
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਬਸਤੀ ਵਿਚ ਜਾ ਕੇ ਵੱਸ ਜਾਉ। ਉਸ ਵਿਚੋਂ ਜਿਥੋਂ ਮਰਜੀ ਖਾਉ ਅਤੇ ਕਹੋ ਸਾਨੂੰ ਮੁਆਫ਼ ਕਰ ਦੇ ਅਤੇ ਦਰਵਾਜ਼ੇ ਵਿਚ ਝੂਕੇ ਹੋਏ ਅੰਦਰ ਵੜੋਂ ਤਾਂ ਅਸੀਂ ਤੁਹਾਡੇ ਪਾਪ ਮੁਆਫ਼ ਕਰ ਦੇਵਾਂਗੇ। ਅਸੀਂ ਚੰਗਾ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦੇ ਹਾਂ।
فَبَدَّلَ الَّذِينَ ظَلَمُوا مِنْهُمْ قَوْلًا غَيْرَ الَّذِي قِيلَ لَهُمْ فَأَرْسَلْنَا عَلَيْهِمْ رِجْزًا مِنَ السَّمَاءِ بِمَا كَانُوا يَظْلِمُونَ
ਫਿਰ ਉਨ੍ਹਾਂ ਵਿਚੋਂ ਜ਼ਾਲਿਮਾਂ ਨੇ ਦੂਸਰਾ ਸ਼ਬਦ ਬਦਲ ਦਿੱਤਾ। ਉਸ ਤੋਂ ਸ੍ਹਾਂ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ। ਫਿਰ ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਕਹਿਰ ਵਰਸਾਇਆ ਕਿਉਂਕਿ ਉਹ ਜ਼ੁਲਮ ਕਰਦੇ ਸਨ।
وَاسْأَلْهُمْ عَنِ الْقَرْيَةِ الَّتِي كَانَتْ حَاضِرَةَ الْبَحْرِ إِذْ يَعْدُونَ فِي السَّبْتِ إِذْ تَأْتِيهِمْ حِيتَانُهُمْ يَوْمَ سَبْتِهِمْ شُرَّعًا وَيَوْمَ لَا يَسْبِتُونَ ۙ لَا تَأْتِيهِمْ ۚ كَذَٰلِكَ نَبْلُوهُمْ بِمَا كَانُوا يَفْسُقُونَ
ਅਤੇ ਉਨ੍ਹਾਂ ਨੂੰ ਉਸ ਬਸਤੀ ਦੀ ਹਾਲਤ ਪੁੱਛੋ ਜਿਹੜੀ ਨਦੀ ਦੇ ਕੰਢੇ ਤੇ ਸੀ, ਜਦੋਂ ਉਹ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਉਲੰਘਣਾ ਕਰਦੇ। ਜਦੋਂ’ ਉਨ੍ਹਾਂ ਦੇ ਸ਼ਨੀਵਾਰ ਦੇ ਦਿਨ ਉਨ੍ਹਾਂ ਦੀਆਂ ਮੱਛੀਆਂ ਪਾਣੀ ਤੋਂ ਉੱਪਰ ਆਉਂਦੀਆਂ ਅਤੇ ਬਾਕੀ ਦਿਨ ਉਹ ਮੱਛੀਆਂ ਉੱਪਰ ਨਹੀਂ ਆਉਂਦੀਆਂ। ਉਨ੍ਹਾਂ ਦਾ ਅਸੀਂ ਇਸ ਤਰਾਂ ਇਮਤਿਹਾਨ ਲਿਆ ਕਿਉਂਕਿ ਉਹ ਨਾ-ਫ਼ੁਰਮਾਨੀ ਕਰਦੇ ਸਨ।
وَإِذْ قَالَتْ أُمَّةٌ مِنْهُمْ لِمَ تَعِظُونَ قَوْمًا ۙ اللَّهُ مُهْلِكُهُمْ أَوْ مُعَذِّبُهُمْ عَذَابًا شَدِيدًا ۖ قَالُوا مَعْذِرَةً إِلَىٰ رَبِّكُمْ وَلَعَلَّهُمْ يَتَّقُونَ
ਅਤੇ ਜਦੋਂ ਦੇ ਰਹੇ ਹੋ ਜਿਨ੍ਹਾਂ ਨੂੰ ਅੱਲਾਹ ਨਾਸ਼ ਕਰਨ ਵਾਲਾ ਜਾਂ ਕਠੋਰ ਸਜ਼ਾ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਤੁਹਾਡੇ ਰੱਬ ਦੇ ਸਾਹਮਣੇ ਦੋਸ਼ ਮੁਕਤ ਹੋਣ ਲਈ ਅਤੇ ਇਸ ਲਈ ਕਿ ਸ਼ਾਇਦ ਉਹ ਡਰਨ।
فَلَمَّا نَسُوا مَا ذُكِّرُوا بِهِ أَنْجَيْنَا الَّذِينَ يَنْهَوْنَ عَنِ السُّوءِ وَأَخَذْنَا الَّذِينَ ظَلَمُوا بِعَذَابٍ بَئِيسٍ بِمَا كَانُوا يَفْسُقُونَ
ਫਿਰ ਜਦੋਂ’ ਉਨ੍ਹਾਂ ਨੇ ਉਹ ਗੱਲਾਂ ਭੂਲਾ ਦਿੱਤੀਆ ਜਿਹੜੀਆਂ ਉਨ੍ਹਾਂ ਨੂੰ ਯਾਦ ਕਰਵਾਈਆਂ ਗਈਆਂ ਸਨ ਤਾਂ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਕੀਤਾ ਇੱਕ ਸਖ਼ਤ ਮੁਸੀਬਤ ਵਿਚ ਫੜ ਲਿਆ। ਇਹ ਇਸ ਲਈ ਕਿ ਉਹ ਨਾ- ਫ਼ੁਰਮਾਨੀ ਕਰਦੇ ਸਨ।

Choose other languages: