Quran Apps in many lanuages:

Surah Al-Araf Ayahs #164 Translated in Punjabi

وَقَطَّعْنَاهُمُ اثْنَتَيْ عَشْرَةَ أَسْبَاطًا أُمَمًا ۚ وَأَوْحَيْنَا إِلَىٰ مُوسَىٰ إِذِ اسْتَسْقَاهُ قَوْمُهُ أَنِ اضْرِبْ بِعَصَاكَ الْحَجَرَ ۖ فَانْبَجَسَتْ مِنْهُ اثْنَتَا عَشْرَةَ عَيْنًا ۖ قَدْ عَلِمَ كُلُّ أُنَاسٍ مَشْرَبَهُمْ ۚ وَظَلَّلْنَا عَلَيْهِمُ الْغَمَامَ وَأَنْزَلْنَا عَلَيْهِمُ الْمَنَّ وَالسَّلْوَىٰ ۖ كُلُوا مِنْ طَيِّبَاتِ مَا رَزَقْنَاكُمْ ۚ وَمَا ظَلَمُونَا وَلَٰكِنْ كَانُوا أَنْفُسَهُمْ يَظْلِمُونَ
ਅਤੇ ਅਸੀਂ ਉਨ੍ਹਾਂ ਨੂੰ ਬਾਰਾਂ ਘਰਾਣਿਆਂ ਵਿਚ ਵੰਡ ਕੇ ਉਨ੍ਹਾਂ ਦੇ ਵੱਖ-ਵੱਖ ਵਰਗ ਬਣਾ ਦਿੱਤੇ। ਅਤੇ ਜਦੋਂ ਮੂਸਾ ਦੀ ਕੌਮ ਨੇ ਪਾਣੀ ਮੰਗਿਆ ਤਾਂ ਅਸੀਂ ਮੂਸਾ ਨੂੰ ਹੁਕਮ ਕੀਤਾ ਕਿ ਫਲਾਣੀ ਚੱਟਾਨ ਉੱਪਰ ਆਪਣੀ ਡਾਂਗ ਮਾਰੋਂ ਤਾਂ ਉਸ ਵਿੱਚੋਂ ਪਾਣੀ ਦੇ ਬਾਰਾਂ (12) ਸੋਮੇ ਫੁੱਟ ਪਏ। ਹਰੇਕ ਸਮੂਹ ਨੇ ਆਪਣਾ ਆਪਣਾ ਪਾਣੀ ਪੀਣ ਦਾ ਸਥਾਨ ਪਛਾਣ ਲਿਆ। ਅਤੇ ਅਸੀਂ ਉਨ੍ਹਾਂ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਉਨ੍ਹਾਂ ਉੱਪਰ ਮੰਨ ਅਤੇ ਸਲਵਾ ਉਤਾਰਿਆ। ਖਾਉ ਪਵਿੱਤਰ ਚੀਜ਼ਾਂ ਵਿਜ਼ੋਂ’ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ। ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ।
وَإِذْ قِيلَ لَهُمُ اسْكُنُوا هَٰذِهِ الْقَرْيَةَ وَكُلُوا مِنْهَا حَيْثُ شِئْتُمْ وَقُولُوا حِطَّةٌ وَادْخُلُوا الْبَابَ سُجَّدًا نَغْفِرْ لَكُمْ خَطِيئَاتِكُمْ ۚ سَنَزِيدُ الْمُحْسِنِينَ
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਗਿਆ ਕਿ ਉਸ ਬਸਤੀ ਵਿਚ ਜਾ ਕੇ ਵੱਸ ਜਾਉ। ਉਸ ਵਿਚੋਂ ਜਿਥੋਂ ਮਰਜੀ ਖਾਉ ਅਤੇ ਕਹੋ ਸਾਨੂੰ ਮੁਆਫ਼ ਕਰ ਦੇ ਅਤੇ ਦਰਵਾਜ਼ੇ ਵਿਚ ਝੂਕੇ ਹੋਏ ਅੰਦਰ ਵੜੋਂ ਤਾਂ ਅਸੀਂ ਤੁਹਾਡੇ ਪਾਪ ਮੁਆਫ਼ ਕਰ ਦੇਵਾਂਗੇ। ਅਸੀਂ ਚੰਗਾ ਕੰਮ ਕਰਨ ਵਾਲਿਆਂ ਨੂੰ ਜ਼ਿਆਦਾ ਦਿੰਦੇ ਹਾਂ।
فَبَدَّلَ الَّذِينَ ظَلَمُوا مِنْهُمْ قَوْلًا غَيْرَ الَّذِي قِيلَ لَهُمْ فَأَرْسَلْنَا عَلَيْهِمْ رِجْزًا مِنَ السَّمَاءِ بِمَا كَانُوا يَظْلِمُونَ
ਫਿਰ ਉਨ੍ਹਾਂ ਵਿਚੋਂ ਜ਼ਾਲਿਮਾਂ ਨੇ ਦੂਸਰਾ ਸ਼ਬਦ ਬਦਲ ਦਿੱਤਾ। ਉਸ ਤੋਂ ਸ੍ਹਾਂ ਜੋ ਉਨ੍ਹਾਂ ਨੂੰ ਕਿਹਾ ਗਿਆ ਸੀ। ਫਿਰ ਅਸੀਂ ਉਨ੍ਹਾਂ ਉੱਪਰ ਅਸਮਾਨ ਤੋਂ ਕਹਿਰ ਵਰਸਾਇਆ ਕਿਉਂਕਿ ਉਹ ਜ਼ੁਲਮ ਕਰਦੇ ਸਨ।
وَاسْأَلْهُمْ عَنِ الْقَرْيَةِ الَّتِي كَانَتْ حَاضِرَةَ الْبَحْرِ إِذْ يَعْدُونَ فِي السَّبْتِ إِذْ تَأْتِيهِمْ حِيتَانُهُمْ يَوْمَ سَبْتِهِمْ شُرَّعًا وَيَوْمَ لَا يَسْبِتُونَ ۙ لَا تَأْتِيهِمْ ۚ كَذَٰلِكَ نَبْلُوهُمْ بِمَا كَانُوا يَفْسُقُونَ
ਅਤੇ ਉਨ੍ਹਾਂ ਨੂੰ ਉਸ ਬਸਤੀ ਦੀ ਹਾਲਤ ਪੁੱਛੋ ਜਿਹੜੀ ਨਦੀ ਦੇ ਕੰਢੇ ਤੇ ਸੀ, ਜਦੋਂ ਉਹ ਸਬਤ (ਸ਼ਨੀਵਾਰ) ਦੇ ਸਬੰਧ ਵਿਚ ਉਲੰਘਣਾ ਕਰਦੇ। ਜਦੋਂ’ ਉਨ੍ਹਾਂ ਦੇ ਸ਼ਨੀਵਾਰ ਦੇ ਦਿਨ ਉਨ੍ਹਾਂ ਦੀਆਂ ਮੱਛੀਆਂ ਪਾਣੀ ਤੋਂ ਉੱਪਰ ਆਉਂਦੀਆਂ ਅਤੇ ਬਾਕੀ ਦਿਨ ਉਹ ਮੱਛੀਆਂ ਉੱਪਰ ਨਹੀਂ ਆਉਂਦੀਆਂ। ਉਨ੍ਹਾਂ ਦਾ ਅਸੀਂ ਇਸ ਤਰਾਂ ਇਮਤਿਹਾਨ ਲਿਆ ਕਿਉਂਕਿ ਉਹ ਨਾ-ਫ਼ੁਰਮਾਨੀ ਕਰਦੇ ਸਨ।
وَإِذْ قَالَتْ أُمَّةٌ مِنْهُمْ لِمَ تَعِظُونَ قَوْمًا ۙ اللَّهُ مُهْلِكُهُمْ أَوْ مُعَذِّبُهُمْ عَذَابًا شَدِيدًا ۖ قَالُوا مَعْذِرَةً إِلَىٰ رَبِّكُمْ وَلَعَلَّهُمْ يَتَّقُونَ
ਅਤੇ ਜਦੋਂ ਦੇ ਰਹੇ ਹੋ ਜਿਨ੍ਹਾਂ ਨੂੰ ਅੱਲਾਹ ਨਾਸ਼ ਕਰਨ ਵਾਲਾ ਜਾਂ ਕਠੋਰ ਸਜ਼ਾ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਤੁਹਾਡੇ ਰੱਬ ਦੇ ਸਾਹਮਣੇ ਦੋਸ਼ ਮੁਕਤ ਹੋਣ ਲਈ ਅਤੇ ਇਸ ਲਈ ਕਿ ਸ਼ਾਇਦ ਉਹ ਡਰਨ।

Choose other languages: