Quran Apps in many lanuages:

Surah Az-Zamar Ayahs #53 Translated in Punjabi

فَإِذَا مَسَّ الْإِنْسَانَ ضُرٌّ دَعَانَا ثُمَّ إِذَا خَوَّلْنَاهُ نِعْمَةً مِنَّا قَالَ إِنَّمَا أُوتِيتُهُ عَلَىٰ عِلْمٍ ۚ بَلْ هِيَ فِتْنَةٌ وَلَٰكِنَّ أَكْثَرَهُمْ لَا يَعْلَمُونَ
ਸੋ ਮਨੁੱਖ ਨੂੰ ਕੋਈ ਕਸ਼ਟ ਪਹੁੰਚਦਾ ਹੈ ਤਾਂ ਉਹ ਸਾਨੂੰ ਪੁਕਾਰਦਾ ਹੈ ਫਿਰ ਜਦੋਂ ਅਸੀਂ ਆਪਣੇ ਵਲੋਂ ਉਸ ਨੂੰ ਨਿਅਮਤ ਬਖਸ਼ਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਮੈਨੂੰ ਮੇਰੇ ਗਿਆਨਵਾਨ ਹੋਣ ਕਾਰਨ ਮਿਲੀ ਹੈ। ਸਗੋਂ ਇਹ ਇਮਤਿਹਾਨ ਹੈ ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਸਮਝਦੇ।
قَدْ قَالَهَا الَّذِينَ مِنْ قَبْلِهِمْ فَمَا أَغْنَىٰ عَنْهُمْ مَا كَانُوا يَكْسِبُونَ
ਉਨ੍ਹਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਇਹ ਗੱਲ ਕਹੀ ਤਾਂ ਜਿਹੜਾ ਕੁਝ ਉਹ ਕਮਾਉਂਦੇ ਸੀ ਉਹ ਉਨ੍ਹਾਂ ਦੇ ਕੋਈ ਕੰਮ ਨਾ ਆਇਆ।
فَأَصَابَهُمْ سَيِّئَاتُ مَا كَسَبُوا ۚ وَالَّذِينَ ظَلَمُوا مِنْ هَٰؤُلَاءِ سَيُصِيبُهُمْ سَيِّئَاتُ مَا كَسَبُوا وَمَا هُمْ بِمُعْجِزِينَ
ਸੋ ਉਨ੍ਹਾਂ ਉੱਪਰ ਉਹ ਬੁਰਾਈਆਂ ਆ ਪਈਆਂ ਜਿਹੜੀਆਂ ਉਨ੍ਹਾਂ ਨੇ ਕਮਾਈਆਂ ਸਨ। ਅਤੇ ਉਨ੍ਹਾਂ ਲੋਕਾਂ ਵਿਚੋਂ ਜਿਹੜੇ ਜ਼ਾਲਿਮ ਹਨ ਉਨ੍ਹਾਂ ਦੇ ਸਾਹਮਣੇ ਵੀ ਉਨ੍ਹਾਂ ਦੀ ਕਮਾਈ ਦੇ ਮਾੜੇ ਨਤੀਜੇ ਜਲਦੀ ਆ ਜਾਣਗੇ। ਉਹ ਸਾਨੂੰ ਮਜਬੂਰ ਕਰ ਦੇਣ ਵਾਲੇ ਨਹੀਂ ਹਨ।
أَوَلَمْ يَعْلَمُوا أَنَّ اللَّهَ يَبْسُطُ الرِّزْقَ لِمَنْ يَشَاءُ وَيَقْدِرُ ۚ إِنَّ فِي ذَٰلِكَ لَآيَاتٍ لِقَوْمٍ يُؤْمِنُونَ
ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲਾ ਰਿਜ਼ਕ ਦਿੰਦਾ ਹੈ ਅਤੇ ਉਹੀ ਤੰਗੀ ਲਿਆ ਚਿੰਦਾ ਹੈ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਉਣ ਵਾਲੇ ਹਨ।
قُلْ يَا عِبَادِيَ الَّذِينَ أَسْرَفُوا عَلَىٰ أَنْفُسِهِمْ لَا تَقْنَطُوا مِنْ رَحْمَةِ اللَّهِ ۚ إِنَّ اللَّهَ يَغْفِرُ الذُّنُوبَ جَمِيعًا ۚ إِنَّهُ هُوَ الْغَفُورُ الرَّحِيمُ
ਆਸੋਂ, ਕਿ ਹੇ ਮੇਰੇ ਬੰਦਿਓ! ਜਿਨ੍ਹਾਂ ਨੇ ਆਪਣੇ ਆਪ ਤੇ ਜ਼ੁਲਮ ਕੀਤਾ ਹੈ ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਬੇਸ਼ੱਕ ਅੱਲਾਹ ਸਾਰੇ ਪਾਪਾਂ ਨੂੰ ਮੁਆਫ਼ ਕਰ ਦਿੰਦਾ ਹੈ ਉਹ ਵੱਡਾ ਮੁਆਫ਼ੀ ਦੇਣ ਵਾਲਾ ਅਤੇ ਕਿਰਪਾਲੂ ਹੈ।

Choose other languages: