Quran Apps in many lanuages:

Surah Az-Zamar Ayahs #56 Translated in Punjabi

أَوَلَمْ يَعْلَمُوا أَنَّ اللَّهَ يَبْسُطُ الرِّزْقَ لِمَنْ يَشَاءُ وَيَقْدِرُ ۚ إِنَّ فِي ذَٰلِكَ لَآيَاتٍ لِقَوْمٍ يُؤْمِنُونَ
ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲਾ ਰਿਜ਼ਕ ਦਿੰਦਾ ਹੈ ਅਤੇ ਉਹੀ ਤੰਗੀ ਲਿਆ ਚਿੰਦਾ ਹੈ। ਬੇਸ਼ੱਕ ਇਸ ਦੇ ਅੰਦਰ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਉਣ ਵਾਲੇ ਹਨ।
قُلْ يَا عِبَادِيَ الَّذِينَ أَسْرَفُوا عَلَىٰ أَنْفُسِهِمْ لَا تَقْنَطُوا مِنْ رَحْمَةِ اللَّهِ ۚ إِنَّ اللَّهَ يَغْفِرُ الذُّنُوبَ جَمِيعًا ۚ إِنَّهُ هُوَ الْغَفُورُ الرَّحِيمُ
ਆਸੋਂ, ਕਿ ਹੇ ਮੇਰੇ ਬੰਦਿਓ! ਜਿਨ੍ਹਾਂ ਨੇ ਆਪਣੇ ਆਪ ਤੇ ਜ਼ੁਲਮ ਕੀਤਾ ਹੈ ਉਹ ਅੱਲਾਹ ਦੀ ਰਹਿਮਤ ਤੋਂ ਨਿਰਾਸ਼ ਨਾ ਹੋਣ। ਬੇਸ਼ੱਕ ਅੱਲਾਹ ਸਾਰੇ ਪਾਪਾਂ ਨੂੰ ਮੁਆਫ਼ ਕਰ ਦਿੰਦਾ ਹੈ ਉਹ ਵੱਡਾ ਮੁਆਫ਼ੀ ਦੇਣ ਵਾਲਾ ਅਤੇ ਕਿਰਪਾਲੂ ਹੈ।
وَأَنِيبُوا إِلَىٰ رَبِّكُمْ وَأَسْلِمُوا لَهُ مِنْ قَبْلِ أَنْ يَأْتِيَكُمُ الْعَذَابُ ثُمَّ لَا تُنْصَرُونَ
ਅਤੇ ਤੁਸੀਂ ਆਪਣੇ ਰੱਬ ਵੱਲ ਪਰਤੋ ਅਤੇ ਉਸ ਦੇ ਆਗਿਆਕਾਰੀ ਬਣ ਜਾਉ। ਇਸ ਤੋਂ ਪਹਿਲਾਂ ਕਿ ਤੁਹਾਡੇ ਉੱਪਰ ਆਫ਼ਤ ਆ ਜਾਏ ਫਿਰ ਤੁਹਾਡੀ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ।
وَاتَّبِعُوا أَحْسَنَ مَا أُنْزِلَ إِلَيْكُمْ مِنْ رَبِّكُمْ مِنْ قَبْلِ أَنْ يَأْتِيَكُمُ الْعَذَابُ بَغْتَةً وَأَنْتُمْ لَا تَشْعُرُونَ
ਅਤੇ ਤੁਸੀਂ ਪਾਲਣ ਕਰੋ ਆਪਣੇ ਰੱਬ ਵੱਲੋਂ ਭੇਜੀ ਗਈ ਕਿਤਾਬ ਦੇ ਸ੍ਰੇਸ਼ਟ ਪਹਿਲੂ ਦਾ (ਉਹ ਵੀ) ਇਸ ਤੋਂ’ ਪਹਿਲਾਂ ਕਿ ਤੁਹਾਡੇ ਉੱਪਰ ਕੋਈ ਆਫ਼ਤ ਆ ਜਾਵੇ ਅਤੇ ਤੁਹਾਨੂੰ ਇਸ ਦੀ ਕੋਈ ਖ਼ਬਰ ਵੀ ਨਾ ਹੋਵੇ।
أَنْ تَقُولَ نَفْسٌ يَا حَسْرَتَا عَلَىٰ مَا فَرَّطْتُ فِي جَنْبِ اللَّهِ وَإِنْ كُنْتُ لَمِنَ السَّاخِرِينَ
ਕਿਤੇ ਕੋਈ ਇਹ ਨਾ ਆਖੇ, ਕਿ ਅਫਸੋਸ ਮੇਰੀ ਲਾਪਰਵਾਹੀ ਦੇ, ਜਿਹੜੀ ਮੈਂ ਅੱਲਾਹ ਦੇ ਬਾਰੇ ਕੀਤੀ। ਅਤੇ ਮੈਂ` ਤਾਂ ਮਜ਼ਾਕ ਕਰਨ ਵਾਲਿਆਂ ਵਿਚ ਸ਼ਾਮਲ ਰਿਹਾ।

Choose other languages: