Quran Apps in many lanuages:

Surah At-Tawba Ayahs #125 Translated in Punjabi

وَلَا يُنْفِقُونَ نَفَقَةً صَغِيرَةً وَلَا كَبِيرَةً وَلَا يَقْطَعُونَ وَادِيًا إِلَّا كُتِبَ لَهُمْ لِيَجْزِيَهُمُ اللَّهُ أَحْسَنَ مَا كَانُوا يَعْمَلُونَ
ਅਤੇ ਜੋ ਥੋੜ੍ਹਾ ਜਾਂ ਬਹੁਤਾ ਖ਼ਰਚ ਉਨ੍ਹਾਂ ਨੇ ਕੀਤਾ ਅਤੇ ਜਿਹੜੇ ਮੈਦਾਨ ਉਨ੍ਹਾਂ ਨੇ ਤੈਅ ਕੀਤੇ ਉਹ ਸਾਰਾ ਉਨ੍ਹਾਂ ਲਈ ਲਿਖਿਆ ਗਿਆ ਤਾਂ ਕਿ ਅੱਲਾਹ ਉਨ੍ਹਾਂ ਦੇ ਕਰਮਾਂ ਦਾ ਚੰਗੇ ਤੋਂ ਚੰਗਾ ਬਦਲਾ ਦੇ ਸਕੇ।
وَمَا كَانَ الْمُؤْمِنُونَ لِيَنْفِرُوا كَافَّةً ۚ فَلَوْلَا نَفَرَ مِنْ كُلِّ فِرْقَةٍ مِنْهُمْ طَائِفَةٌ لِيَتَفَقَّهُوا فِي الدِّينِ وَلِيُنْذِرُوا قَوْمَهُمْ إِذَا رَجَعُوا إِلَيْهِمْ لَعَلَّهُمْ يَحْذَرُونَ
ਅਤੇ ਇਹ ਸੰਭਵ ਨਹੀਂ ਸੀ ਕਿ ਈਮਾਨ ਵਾਲੇ ਸਾਰੇ ਨਿਕਲ ਖੜ੍ਹੇ ਹੋਣ। ਤਾਂ ਅਜਿਹਾ ਕਿਉਂ ਨਾ ਹੋਇਆ ਕੀ ਉਨ੍ਹਾਂ ਦੇ ਹਰੇਕ ਦਲ ਵਿਚੋਂ ਇੱਕ ਵਰਗ ਨਿਕਲ ਕੇ ਆਉਂਦਾ, ਉਹ ਧਰਮ ਵਿਚ ਗਹਿਰੀ ਸਮਝ ਪੈਦਾ ਕਰਦਾ ਅਤੇ ਵਾਪਿਸ ਜਾ ਕੇ ਆਪਣੀ ਕੌਮ ਦੇ ਲੋਕਾਂ ਨੂੰ ਸਾਵਧਾਨ ਕਰਦਾ ਤਾਂ ਕਿ ਉਹ ਵੀ ਅੱਲਾਹ ਤੋਂ ਡਰਨ ਵਾਲੇ ਬਣਦੇ।
يَا أَيُّهَا الَّذِينَ آمَنُوا قَاتِلُوا الَّذِينَ يَلُونَكُمْ مِنَ الْكُفَّارِ وَلْيَجِدُوا فِيكُمْ غِلْظَةً ۚ وَاعْلَمُوا أَنَّ اللَّهَ مَعَ الْمُتَّقِينَ
ਹੇ ਈਮਾਨ ਵਾਲਿਓ! ਇਨ੍ਹਾਂ ਇਨਕਾਰੀਆਂ ਨਾਲ ਲੜਾਈ ਕਰੋ, ਜਿਹੜੇ ਤੁਹਾਡੇ ਆਸ ਪਾਸ ਹਨ ਅਤੇ ਚਾਹੀਦਾ ਹੈ ਕਿ ਉਹ ਤੁਹਾਡੇ ਅੰਦਰ ਕਠੋਰਤਾ ਨੂੰ ਮਹਿਸੂਸ ਕਰਨ ਅਤੇ ਜਾਣ ਲਓ ਕਿ ਅੱਲਾਹ, ਰੱਬ ਦਾ ਭੈਅ ਰੱਖਣ ਵਾਲਿਆਂ ਦੇ ਨਾਲ ਹੈ।
وَإِذَا مَا أُنْزِلَتْ سُورَةٌ فَمِنْهُمْ مَنْ يَقُولُ أَيُّكُمْ زَادَتْهُ هَٰذِهِ إِيمَانًا ۚ فَأَمَّا الَّذِينَ آمَنُوا فَزَادَتْهُمْ إِيمَانًا وَهُمْ يَسْتَبْشِرُونَ
ਅਤੇ ਜਦੋਂ ਕੋਈ ਸੂਰਤ ਉਤਾਰੀ ਜਾਂਦੀ ਹੈ ਤਾਂ ਉਨ੍ਹਾਂ ਵਿਚੋਂ ਕੁਝ ਲੋਕ ਆਖਦੇ ਹਨ ਕਿ ਇਸ ਨੇ ਤੁਹਾਡੇ ਵਿਚੋਂ ਕਿਸ ਦਾ ਵਿਸ਼ਵਾਸ਼ ਵਧਾ ਦਿੱਤਾ। ਤਾਂ ਜਿਹੜੇ ਈਮਾਨ ਵਾਲੇ ਹਨ ਉਨ੍ਹਾਂ ਦਾ ਇਸ ਨੇ ਈਮਾਨ ਵਧਾ ਦਿੱਤਾ ਅਤੇ ਉਹ ਪ੍ਰਸੰਨ ਹੋ ਗਏ।
وَأَمَّا الَّذِينَ فِي قُلُوبِهِمْ مَرَضٌ فَزَادَتْهُمْ رِجْسًا إِلَىٰ رِجْسِهِمْ وَمَاتُوا وَهُمْ كَافِرُونَ
ਅਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਰੋਗ ਹਨ ਤਾਂ ਉਸ ਨੇ ਉਨ੍ਹਾਂ ਦੀ ਗੰਦਗੀ ਤੇ ਗੰਦਗੀ ਪੈਦਾ ਕਰ ਦਿੱਤੀ। ਉਹ ਮੌਤ ਤੱਕ ਇਨਕਾਰੀ ਹੀ ਰਹੇ।

Choose other languages: