Quran Apps in many lanuages:

Surah Ar-Rad Ayahs #14 Translated in Punjabi

سَوَاءٌ مِنْكُمْ مَنْ أَسَرَّ الْقَوْلَ وَمَنْ جَهَرَ بِهِ وَمَنْ هُوَ مُسْتَخْفٍ بِاللَّيْلِ وَسَارِبٌ بِالنَّهَارِ
ਤੁਹਾਨੂੰ ਕੋਈ ਬੰਦਾ ਹੌਲੀ ਜਿਹੀ ਗੱਲ ਕਹੇ ਤੇ ਜਾਂ ਚੀਕ ਕੇ ਕਹੇ, ਜਿਹੜਾ ਰਾਤ ਨੂੰ ਲੁਕਿਆ ਹੋਇਆ ਹੈ ਅਤੇ ਦਿਨ ਨੂੰ ਚੱਲ ਰਿਹਾ ਹੈ, ਅੱਲਾਹ ਲਈ ਸਾਰੇ ਇੱਕ ਬਰਾਬਰ ਹਨ।
لَهُ مُعَقِّبَاتٌ مِنْ بَيْنِ يَدَيْهِ وَمِنْ خَلْفِهِ يَحْفَظُونَهُ مِنْ أَمْرِ اللَّهِ ۗ إِنَّ اللَّهَ لَا يُغَيِّرُ مَا بِقَوْمٍ حَتَّىٰ يُغَيِّرُوا مَا بِأَنْفُسِهِمْ ۗ وَإِذَا أَرَادَ اللَّهُ بِقَوْمٍ سُوءًا فَلَا مَرَدَّ لَهُ ۚ وَمَا لَهُمْ مِنْ دُونِهِ مِنْ وَالٍ
ਹਰ ਇੱਕ ਵਿਅਕਤੀ ਦੇ ਅੱਗੇ ਅਤੇ ਪਿੱਛੇ ਉਸ ਦੇ ਨਿਗਰਾਨ ਹਨ, ਜਿਹੜੇ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ ਭਾਲ ਕਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਅੱਲਾਹ ਕਿਸੇ ਕੌਮ ਦੀ ਹਾਲਤ ਨੂੰ ਨਹੀਂ ਬਦਲਦਾ ਜਦੋਂ ਤੱਕ ਉਹ ਅਪਣੇ ਮਨਾਂ ਨੂੰ ਨਾ ਬਦਲ ਲੈਣ। ਜਦੋਂ’ ਅੱਲਾਹ ਕਿਸੇ ਕੌਮ ਉੱਪਰ ਕੋਈ ਆਫ਼ਤ ਲਿਆਉਣਾ ਚਾਹੁੰਦਾ ਹੈ, ਤਾਂ ਫਿਰ ਉਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ, ਅੱਲਾਹ ਤੋਂ ਬਿਨਾ ਉਸ ਦੇ ਬਰਾਬਰ ਕੋਈ ਸਹਾਇਕ ਨਹੀਂ।
هُوَ الَّذِي يُرِيكُمُ الْبَرْقَ خَوْفًا وَطَمَعًا وَيُنْشِئُ السَّحَابَ الثِّقَالَ
ਉਹ ਹੀ ਹੈ ਜਿਹੜਾ ਤੁਹਾਨੂੰ ਬਿਜਲੀ ਦਿਖਾਉਂਦਾ ਹੈ, ਜਿਸ ਤੋਂ ਡਰ ਵੀ ਪੈਦਾ ਹੁੰਦਾ ਹੈ ਅਤੇ ਉਮੀਦ ਵੀ, ਅਤੇ ਉਹੀ ਹੈ, ਜਿਹੜਾ ਪਾਣੀ ਦੇ ਭਰੇ ਬੱਦਲ ਉਠਾਉਂਦਾ ਹੈ।
وَيُسَبِّحُ الرَّعْدُ بِحَمْدِهِ وَالْمَلَائِكَةُ مِنْ خِيفَتِهِ وَيُرْسِلُ الصَّوَاعِقَ فَيُصِيبُ بِهَا مَنْ يَشَاءُ وَهُمْ يُجَادِلُونَ فِي اللَّهِ وَهُوَ شَدِيدُ الْمِحَالِ
ਅਤੇ ਬਿਜਲੀ ਦੀ ਗਰਜ ਵੀ, ਉਸ ਦੀ ਪ੍ਰਸੰਸਾ ਦੇ ਨਾਲ, ਉਸ ਦੀ ਪਵਿੱਤਰਤਾ ਦਾ ਵਰਣਨ ਕਰਦੀ ਹੈ। ਫ਼ਰਿਸ਼ਤੇ ਵੀ ਉਸ ਦੇ ਡਰ ਨਾਲ (ਉਸ ਦੀ ਪਵਿੱਤਰਤਾ ਦਾ ਵਰਨਣ ਕਰਦੇ ਹਨ) ਅਤੇ ਉਹ ਬ਼ਿਜਲੀਆਂ ਭੇਜਦਾ ਹੈ। ਜਿਸ ਉੱਪਰ ਚਾਹਵੇ ਡੇਗ ਦਿੰਦਾ ਹੈ। ਅਤੇ ਉਹ ਲੋਕ ਅੱਲਾਹ ਦੇ ਸਬੰਧ ਵਿਚ ਝਗੜਾ ਕਰਦੇ ਹਨ, ਹਾਲਾਂਕਿ ਉਹ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਹੈ।
لَهُ دَعْوَةُ الْحَقِّ ۖ وَالَّذِينَ يَدْعُونَ مِنْ دُونِهِ لَا يَسْتَجِيبُونَ لَهُمْ بِشَيْءٍ إِلَّا كَبَاسِطِ كَفَّيْهِ إِلَى الْمَاءِ لِيَبْلُغَ فَاهُ وَمَا هُوَ بِبَالِغِهِ ۚ وَمَا دُعَاءُ الْكَافِرِينَ إِلَّا فِي ضَلَالٍ
ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ ਪੁਕਾਰਦੇ ਹਨ, ਉਹ, ਉਨ੍ਹਾਂ ਦੀ ਇਸ ਤੋਂ ਜ਼ਿਆਦਾ ਤ੍ਰਿਪਤੀ ਨਹੀਂ ਕਰ ਸਕਦੇ। ਜਿਨ੍ਹਾਂ ਪਾਣੀ ਉਨ੍ਹਾਂ ਬੰਦਿਆਂ ਦੀ ਕਰਦਾ ਹੈ, ਜਿਹੜੇ ਅਪਣੇ ਦੋਵੇਂ ਹੱਥ ਪਾਣੀ ਵੱਲ ਫੈਲਾ ਕੇ ਖੜੇ ਹਨ ਤਾਂ ਕਿ ਉਹ ਉਨ੍ਹਾਂ ਦੇ ਮੂੰਹ ਤੱਕ ਪਹੁੰਚ ਜਾਵੇ। ਪਰ ਉਹ ਉਨ੍ਹਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਨਹੀਂ। ਇਨਕਾਰੀਆਂ ਦੀ ਪੁਕਾਰ ਪੂਰੇ ਤੌਰ ਤੇ ਬੇਫ਼ਾਇਦਾ ਹੈ।

Choose other languages: