Quran Apps in many lanuages:

Surah Ar-Rad Ayahs #16 Translated in Punjabi

هُوَ الَّذِي يُرِيكُمُ الْبَرْقَ خَوْفًا وَطَمَعًا وَيُنْشِئُ السَّحَابَ الثِّقَالَ
ਉਹ ਹੀ ਹੈ ਜਿਹੜਾ ਤੁਹਾਨੂੰ ਬਿਜਲੀ ਦਿਖਾਉਂਦਾ ਹੈ, ਜਿਸ ਤੋਂ ਡਰ ਵੀ ਪੈਦਾ ਹੁੰਦਾ ਹੈ ਅਤੇ ਉਮੀਦ ਵੀ, ਅਤੇ ਉਹੀ ਹੈ, ਜਿਹੜਾ ਪਾਣੀ ਦੇ ਭਰੇ ਬੱਦਲ ਉਠਾਉਂਦਾ ਹੈ।
وَيُسَبِّحُ الرَّعْدُ بِحَمْدِهِ وَالْمَلَائِكَةُ مِنْ خِيفَتِهِ وَيُرْسِلُ الصَّوَاعِقَ فَيُصِيبُ بِهَا مَنْ يَشَاءُ وَهُمْ يُجَادِلُونَ فِي اللَّهِ وَهُوَ شَدِيدُ الْمِحَالِ
ਅਤੇ ਬਿਜਲੀ ਦੀ ਗਰਜ ਵੀ, ਉਸ ਦੀ ਪ੍ਰਸੰਸਾ ਦੇ ਨਾਲ, ਉਸ ਦੀ ਪਵਿੱਤਰਤਾ ਦਾ ਵਰਣਨ ਕਰਦੀ ਹੈ। ਫ਼ਰਿਸ਼ਤੇ ਵੀ ਉਸ ਦੇ ਡਰ ਨਾਲ (ਉਸ ਦੀ ਪਵਿੱਤਰਤਾ ਦਾ ਵਰਨਣ ਕਰਦੇ ਹਨ) ਅਤੇ ਉਹ ਬ਼ਿਜਲੀਆਂ ਭੇਜਦਾ ਹੈ। ਜਿਸ ਉੱਪਰ ਚਾਹਵੇ ਡੇਗ ਦਿੰਦਾ ਹੈ। ਅਤੇ ਉਹ ਲੋਕ ਅੱਲਾਹ ਦੇ ਸਬੰਧ ਵਿਚ ਝਗੜਾ ਕਰਦੇ ਹਨ, ਹਾਲਾਂਕਿ ਉਹ ਸਭ ਤੋਂ ਉੱਤਮ ਅਤੇ ਸ਼ਕਤੀਸ਼ਾਲੀ ਹੈ।
لَهُ دَعْوَةُ الْحَقِّ ۖ وَالَّذِينَ يَدْعُونَ مِنْ دُونِهِ لَا يَسْتَجِيبُونَ لَهُمْ بِشَيْءٍ إِلَّا كَبَاسِطِ كَفَّيْهِ إِلَى الْمَاءِ لِيَبْلُغَ فَاهُ وَمَا هُوَ بِبَالِغِهِ ۚ وَمَا دُعَاءُ الْكَافِرِينَ إِلَّا فِي ضَلَالٍ
ਸੱਚੀ ਪੁਕਾਰ ਸਿਰਫ਼ ਅੱਲਾਹ ਲਈ ਹੀ ਹੈ। ਉਸ ਤੋਂ ਼ਿਨਾ ਜਿਸਨੂੰ ਲੋਕ ਪੁਕਾਰਦੇ ਹਨ, ਉਹ, ਉਨ੍ਹਾਂ ਦੀ ਇਸ ਤੋਂ ਜ਼ਿਆਦਾ ਤ੍ਰਿਪਤੀ ਨਹੀਂ ਕਰ ਸਕਦੇ। ਜਿਨ੍ਹਾਂ ਪਾਣੀ ਉਨ੍ਹਾਂ ਬੰਦਿਆਂ ਦੀ ਕਰਦਾ ਹੈ, ਜਿਹੜੇ ਅਪਣੇ ਦੋਵੇਂ ਹੱਥ ਪਾਣੀ ਵੱਲ ਫੈਲਾ ਕੇ ਖੜੇ ਹਨ ਤਾਂ ਕਿ ਉਹ ਉਨ੍ਹਾਂ ਦੇ ਮੂੰਹ ਤੱਕ ਪਹੁੰਚ ਜਾਵੇ। ਪਰ ਉਹ ਉਨ੍ਹਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਨਹੀਂ। ਇਨਕਾਰੀਆਂ ਦੀ ਪੁਕਾਰ ਪੂਰੇ ਤੌਰ ਤੇ ਬੇਫ਼ਾਇਦਾ ਹੈ।
وَلِلَّهِ يَسْجُدُ مَنْ فِي السَّمَاوَاتِ وَالْأَرْضِ طَوْعًا وَكَرْهًا وَظِلَالُهُمْ بِالْغُدُوِّ وَالْآصَالِ ۩
ਅਤੇ ਆਕਾਸ਼ਾਂ ਤੇ ਧਰਤੀ ਵਿਚ ਜਿਹੜਾ ਕੂਝ ਹੈ, ਸਭ ਅੱਲਾਹ ਨੂੰ ਹੀ ਖੁਸ਼ੀ ਨਾਲ ਜਾਂ ਮਜਬੂਰੀ ਨਾਲ ਸਿਜਦਾ ਕਰਦਾ ਹੈ ਅਤੇ ਸਵੇਰੇ ਸ਼ਾਮ ਇਨ੍ਹਾਂ ਦੇ ਪਰਛਾਵੇਂ ਵੀ ਸਿਜਦਾ ਕਰਦੇ ਹਨ।
قُلْ مَنْ رَبُّ السَّمَاوَاتِ وَالْأَرْضِ قُلِ اللَّهُ ۚ قُلْ أَفَاتَّخَذْتُمْ مِنْ دُونِهِ أَوْلِيَاءَ لَا يَمْلِكُونَ لِأَنْفُسِهِمْ نَفْعًا وَلَا ضَرًّا ۚ قُلْ هَلْ يَسْتَوِي الْأَعْمَىٰ وَالْبَصِيرُ أَمْ هَلْ تَسْتَوِي الظُّلُمَاتُ وَالنُّورُ ۗ أَمْ جَعَلُوا لِلَّهِ شُرَكَاءَ خَلَقُوا كَخَلْقِهِ فَتَشَابَهَ الْخَلْقُ عَلَيْهِمْ ۚ قُلِ اللَّهُ خَالِقُ كُلِّ شَيْءٍ وَهُوَ الْوَاحِدُ الْقَهَّارُ
ਆਖੋ, ਆਕਾਸ਼ਾਂ ਅਤੇ ਧਰਤੀ ਦਾ ਰੱਬ ਕੌਣ ਹੈ। ਕਹਿ ਦਿਓ, ਅੱਲਾਹ। ਆਖੋ, ਕੀ ਫਿਰ ਵੀ ਤੁਸੀਂ ਉਸ ਤੋਂ’ ਬਿਨ੍ਹਾਂ ਅਜਿਹੇ ਮਦਦਗਾਰ ਬਣਾ ਰੱਖੇ ਹਨ ਜਿਹੜੇ ਖੁਦ ਆਪਣੇ ਲਾਭ ਅਤੇ ਹਾਨੀ ਲਈ ਵੀ ਸਮਰਥਾ ਨਹੀਂ ਰੱਖਦੇ। ਆਖੋਂ, ਕੀ ਅੰਨ੍ਹਾ ਅਤੇ ਸੁਜਾਖਾ ਦੋਵੇਂ ਬਰਾਬਰ ਹੋ ਸਕਦੇ ਹਨ ਜਾਂ ਹਨ੍ਹੇਰਾ ਅਤੇ ਪ੍ਰਕਾਸ਼ ਦੋਵੇਂ ਇਕ ਸਮਾਨ ਹੋ ਜਾਣਗੇ ਕੀ ਉਨ੍ਹਾਂ ਨੇ ਅੱਲਾਹ ਦੇ ਅਜਿਹੇ ਸ਼ਰੀਕ ਮੰਨੇ ਹਨ ਜਿਨ੍ਹਾਂ ਨੇ ਅੱਲਾਹ ਵਾਂਗ ਕੁਝ ਪੈਦਾ ਕੀਤਾ ਹੋਵੇ ਅਤੇ ਕੀ ਇਸ ਸ੍ਰਿਸ਼ਟੀ ਦੀ ਹੋਂਦ ਤੇ ਇਨ੍ਹਾਂ ਨੂੰ ਸੰਦੇਹ ਹੈ?। ਆਖੋ, ਅੱਲਾਹ ਹੀ ਹਰ ਜ਼ੀਜ਼ ਨੂੰ ਪੈਦਾ ਕਰਨ ਵਾਲਾ ਹੈ, ਅਤੇ ਉਹ ਇਕੱਲਾ ਹੀ ਸਰਵ ਸ਼ਕਤੀਮਾਨ ਹੈ।

Choose other languages: