Quran Apps in many lanuages:

Surah An-Nisa Ayahs #31 Translated in Punjabi

وَاللَّهُ يُرِيدُ أَنْ يَتُوبَ عَلَيْكُمْ وَيُرِيدُ الَّذِينَ يَتَّبِعُونَ الشَّهَوَاتِ أَنْ تَمِيلُوا مَيْلًا عَظِيمًا
ਅੱਲਾਹ ਚਾਹੁੰਦਾ ਹੈ ਕਿ ਉਹ ਤੁਹਾਡੇ ਉੱਪਰ ਧਿਆਨ ਦੇਣ ਅਤੇ ਜਿਹੜੇ ਲੋਕ ਆਪਣੀਆਂ ਇਛਾਵਾਂ ਦਾ ਪਾਲਣ ਕਰ ਰਹੇ ਹਨ ਉਹ ਚਾਹੁੰਦੇ ਹਨ ਕਿ ਤੁਸੀਂ ਸ੍ਰੇਸ਼ਟ ਮਾਰਗ ਤੋਂ ਬਹੁਤ ਦੂਰ ਨਿਕਲ ਜਾਉ।
يُرِيدُ اللَّهُ أَنْ يُخَفِّفَ عَنْكُمْ ۚ وَخُلِقَ الْإِنْسَانُ ضَعِيفًا
ਅੱਲਾਹ ਚਾਹੁੰਦਾ ਹੈ ਕਿ ਤੁਹਾਡੇ ਵਿਚੋਂ ਬੋਝ ਨੂੰ ਹਲਕਾ ਕਰੋ। ਅਤੇ ਮਨੁੱਖ ਕਮਜ਼ੋਰ ਪੈਦਾ ਕੀਤਾ ਗਿਆ ਹੈ।
يَا أَيُّهَا الَّذِينَ آمَنُوا لَا تَأْكُلُوا أَمْوَالَكُمْ بَيْنَكُمْ بِالْبَاطِلِ إِلَّا أَنْ تَكُونَ تِجَارَةً عَنْ تَرَاضٍ مِنْكُمْ ۚ وَلَا تَقْتُلُوا أَنْفُسَكُمْ ۚ إِنَّ اللَّهَ كَانَ بِكُمْ رَحِيمًا
ਹੇ ਈਮਾਨ ਵਾਲਿਓ! ਆਪਿਸ ਵਿਚ ਇੱਕ ਦੂਸਰੇ ਦਾ ਧਨ ਨਜਾਇਜ਼ ਰੂਪ ਵਿਚ ਨਾ ਖਾਉ। ਪਰ ਵਾਪਾਰ ਹੋਵੇ ਆਪਸੀ ਸਹਿਮਤੀ ਨਾਲ। ਅਤੇ ਆਪਸ ਵਿਚ ਕਤਲ ਨਾ ਕਰੋ। ਬੇਸ਼ੱਕ ਅੱਲਾਹ ਤੁਹਾਡੇ ਉੱਪਰ ਬਹੁਤ ਰਹਿਮਤ ਕਰਨ ਵਾਲਾ ਹੈ।
وَمَنْ يَفْعَلْ ذَٰلِكَ عُدْوَانًا وَظُلْمًا فَسَوْفَ نُصْلِيهِ نَارًا ۚ وَكَانَ ذَٰلِكَ عَلَى اللَّهِ يَسِيرًا
ਜੋ ਬੰਦਾ ਬਗਾਵਤ ਅਤੇ ਜ਼ੁਲਮ ਵਿਚ ਅਜਿਹਾ ਕਰੇਗਾ, ਉਸਨੂੰ ਅਸੀ ਜ਼ਰੂਰ ਅੱਗ ਵਿਚ ਪਾਵਾਂਗੇ। ਇਹ ਅੱਲਾਹ ਲਈ ਆਸਾਨ ਹੈ।
إِنْ تَجْتَنِبُوا كَبَائِرَ مَا تُنْهَوْنَ عَنْهُ نُكَفِّرْ عَنْكُمْ سَيِّئَاتِكُمْ وَنُدْخِلْكُمْ مُدْخَلًا كَرِيمًا
ਜੇਕਰ ਤੁਸੀਂ ਇਨ੍ਹਾਂ ਵੱਡੇ ਪਾਪਾਂ ਤੋਂ ਬਚਦੇ ਰਹੇ, ਜਿਨ੍ਹਾਂ ਤੋਂ ਤੁਹਾਨੂੰ ਰੋਕਿਆ ਗਿਆ, ਤਾਂ ਅਸੀਂ ਤੁਹਾਡੀਆਂ ਛੋਟੀਆਂ ਬੁਰਾਈਆਂ ਨੂੰ ਮੁਆਫ਼ ਕਰ ਦੇਵਾਂਗੇ। ਤੁਹਾਨੂੰ ਇੱਜ਼ਤ ਦੇ ਸਥਾਨ ਤੇ ਪਹੁੰਚਾ ਦੇਵਾਂਗੇ।

Choose other languages: