Quran Apps in many lanuages:

Surah An-Nisa Ayahs #145 Translated in Punjabi

الَّذِينَ يَتَرَبَّصُونَ بِكُمْ فَإِنْ كَانَ لَكُمْ فَتْحٌ مِنَ اللَّهِ قَالُوا أَلَمْ نَكُنْ مَعَكُمْ وَإِنْ كَانَ لِلْكَافِرِينَ نَصِيبٌ قَالُوا أَلَمْ نَسْتَحْوِذْ عَلَيْكُمْ وَنَمْنَعْكُمْ مِنَ الْمُؤْمِنِينَ ۚ فَاللَّهُ يَحْكُمُ بَيْنَكُمْ يَوْمَ الْقِيَامَةِ ۗ وَلَنْ يَجْعَلَ اللَّهُ لِلْكَافِرِينَ عَلَى الْمُؤْمِنِينَ سَبِيلًا
ਉਹ ਕਪਟੀ ਸੁਭਾਅ ਵਾਲੇ ਤੁਹਾਡੇ ਲਈ ਉਡੀਕ ਵਿਚ ਰਹਿੰਦੇ ਹਨ। ਜੇਕਰ ਤੁਹਾਨੂੰ ਅੱਲਾਹ ਦੇ ਵੱਲੋਂ ਕੋਈ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਨਹੀਂ ਸੀ? ਜੇਕਰ ਅਵੱਗਿਆਕਾਰੀਆਂ ਨੂੰ ਕੋਈ ਹਿੱਸਾ ਮਿਲ ਜਾਵੇ ਤਾਂ ਉਨ੍ਹਾਂ ਨੂੰ ਕਹਿਣਗੇ ਕੀ ਅਸੀਂ ਤੁਹਾਡੇ ਵਿਰੁੱਧ ਲੜਣ ਦੀ ਸਮਰੱਥਾ ਨਹੀਂ ਰੱਖਦੇ ਸੀ?ਫਿਰ ਵੀ ਅਸੀਂ ਤੁਹਾਨੂੰ ਈਮਾਨ ਵਾਲਿਆਂ ਤੋਂ ਬਬਾਇਆ। ਤਾਂ ਅੱਲਾਹ ਹੀ ਤੁਹਾਡੇ ਲੋਕਾਂ ਦੇ ਵਿਚ ਕਿਆਮਤ ਦੇ ਦਿਨ ਫੈਸਲਾ ਕਰੇਗਾ। ਅੱਲਾਹ ਕਦੇ ਵੀ ਅਵੱਗਿਆਕਰੀਆਂ ਨੂੰ ਈਮਾਨ ਵਾਲਿਆਂ ਉੱਪਰ ਹਾਵੀ ਨਹੀਂ’ ਹੋਣ ਦੇਵੇਗਾ।
إِنَّ الْمُنَافِقِينَ يُخَادِعُونَ اللَّهَ وَهُوَ خَادِعُهُمْ وَإِذَا قَامُوا إِلَى الصَّلَاةِ قَامُوا كُسَالَىٰ يُرَاءُونَ النَّاسَ وَلَا يَذْكُرُونَ اللَّهَ إِلَّا قَلِيلًا
ਧੋਖੇਬਾਜ਼, ਅੱਲਾਹ ਨਾਲ ਧੋਖੇਬਾਜ਼ੀ ਕਰਦੇ ਹਨ ਹਾਲਾਂਕਿ ਅੱਲਾਹ ਨੇ ਹੀ ਉਨ੍ਹਾਂ ਨੂੰ ਫੁਲੇਖੇ ਵਿਚ ਪਾ ਰੱਖਿਆ ਹੈ ਅਤੇ ਜਦੋਂ ਉਹ ਨਮਾਜ਼ ਦੇ ਲਈ ਖੜ੍ਹੇ ਹੁੰਦੇ ਹਨ ਤਾਂ ਆਲਸੀ ਹੋ ਕੇ ਖੜ੍ਹਦੇ ਹਨ। (ਉਹ ਵੀ) ਸਿਰਫ਼ ਲੋਕਾਂ ਨੂੰ ਦਿਖਾਉਣ ਖਾਤਰ। ਉਹ ਅੱਲਾਹ ਨੂੰ ਘੱਟ ਹੀ ਯਾਦ ਕਰਦੇ ਹਨ।
مُذَبْذَبِينَ بَيْنَ ذَٰلِكَ لَا إِلَىٰ هَٰؤُلَاءِ وَلَا إِلَىٰ هَٰؤُلَاءِ ۚ وَمَنْ يُضْلِلِ اللَّهُ فَلَنْ تَجِدَ لَهُ سَبِيلًا
ਉਹ ਦੋਵੇਂ (ਭਰੋਸੇ ਅਤੇ ਬੇ-ਵਿਸ਼ਵਾਸ਼ੀ) ਦੇ ਵਿਚਕਾਰ ਲਮਕ ਰਹੇ ਹਨ। ਨਾ ਇੱਧਰ ਦੇ ਨਾ ਉੱਧਰ ਦੇ। ਜਿਸਨੂੰ ਅੱਲਾਹ ਕੁਰਾਹੇ ਪਾ ਦੇਵੇ, ਤਾਂ ਤੁਸੀਂ ਉਸਨੂੰ ਸਿੱਧੇ ਰਾਹ ਨਹੀਂ ਪਾ ਸਕਦੇ।
يَا أَيُّهَا الَّذِينَ آمَنُوا لَا تَتَّخِذُوا الْكَافِرِينَ أَوْلِيَاءَ مِنْ دُونِ الْمُؤْمِنِينَ ۚ أَتُرِيدُونَ أَنْ تَجْعَلُوا لِلَّهِ عَلَيْكُمْ سُلْطَانًا مُبِينًا
ਹੇ ਈਮਾਨ ਵਾਲਿਓ! ਮੋਮਿਨਾਂ ਨੂੰ ਛੱਡ ਕੇ ਸਤਿ ਤੋਂ ਇਨਕਾਰ ਕਰਨ ਵਾਲਿਆਂ ਨੂੰ ਆਪਣਾ ਮਿੱਤਰ ਨਾ ਬਣਾਉ। ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅੱਲਾਹ ਵੱਲੋਂ ਦੰਡ ਭੁਗਤਣ ਦਾ ਸਿੱਧਾ ਇਲਜ਼ਾਮ ਆਪਣੇ ਉੱਪਰ ਲੈ ਲਵੋ
إِنَّ الْمُنَافِقِينَ فِي الدَّرْكِ الْأَسْفَلِ مِنَ النَّارِ وَلَنْ تَجِدَ لَهُمْ نَصِيرًا
ਬੇਸ਼ੱਕ ਕਪਟੀ ਨਰਕਾਂ ਦੇ ਸਭ ਤੋ ਹੇਠਲੇ ਵਰਗ ਵਿਚ ਹੋਣਗੇ ਅਤੇ ਤੁਸੀਂ ਕੋਈ ਉਨ੍ਹਾਂ ਦਾ ਸਹਾਇਕ ਨਹੀਂ ਵੇਖੋਗੇ।

Choose other languages: