Quran Apps in many lanuages:

Surah Al-Mumtahana Ayahs #8 Translated in Punjabi

قَدْ كَانَتْ لَكُمْ أُسْوَةٌ حَسَنَةٌ فِي إِبْرَاهِيمَ وَالَّذِينَ مَعَهُ إِذْ قَالُوا لِقَوْمِهِمْ إِنَّا بُرَآءُ مِنْكُمْ وَمِمَّا تَعْبُدُونَ مِنْ دُونِ اللَّهِ كَفَرْنَا بِكُمْ وَبَدَا بَيْنَنَا وَبَيْنَكُمُ الْعَدَاوَةُ وَالْبَغْضَاءُ أَبَدًا حَتَّىٰ تُؤْمِنُوا بِاللَّهِ وَحْدَهُ إِلَّا قَوْلَ إِبْرَاهِيمَ لِأَبِيهِ لَأَسْتَغْفِرَنَّ لَكَ وَمَا أَمْلِكُ لَكَ مِنَ اللَّهِ مِنْ شَيْءٍ ۖ رَبَّنَا عَلَيْكَ تَوَكَّلْنَا وَإِلَيْكَ أَنَبْنَا وَإِلَيْكَ الْمَصِيرُ
ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ ਉਸਨੇ ਆਪਣੀ ਕੌਮ ਨੂੰ ਕਿਹਾ, ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਵੀ ਜਿਸ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਹੋ। ਅਸੀਂ ਤੁਹਾਡੇ ਅਵੱਗਿਆਕਾਰੀ ਹਾਂ ਅਤੇ ਸਾਡੇ ਅਤੇ ਤੁਹਾਡੇ ਵਿਚ ਹਮੇਸ਼ਾਂ ਲਈ ਦੁਸ਼ਮਣੀ ਅਤੇ ਖੁੱਲ੍ਹੀ ਵਿਰੋਧਤਾ ਹੋ ਗਈ ਹੈ, ਇਥੋਂ ਤੱਕ ਕਿ ਤੁਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਉ। ਪਰੰਤੂ ਇਬਰਾਹੀਮ ਦਾ ਆਪਣੇ ਪਿਤਾ ਨੂੰ ਇਹ ਕਹਿਣਾ ਕਿ ਮੈਂ ਆਪਣੇ ਲਈ ਖਿਖ੍ਹਾਂ ਜਾਚਨਾਂ ਕਰਾਂਗਾ, ਅਤੇ ਮੈਂ ਆਪ ਲਈ ਅੱਲਾਹ ਦੇ ਸਾਹਮਣੇ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਰੱਖਦਾ। ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਭਰੋਸਾ ਕੀਤਾ ਅਤੇ ਅਸੀਂ ਤੇਰੇ ਵੱਲ ਵਾਪਿਸ ਮੁੜੇ ਅਤੇ ਤੇਰੇ ਵੱਲ ਹੀ ਵਾਪਿਸ ਮੁੜਨਾ ਹੈ।
رَبَّنَا لَا تَجْعَلْنَا فِتْنَةً لِلَّذِينَ كَفَرُوا وَاغْفِرْ لَنَا رَبَّنَا ۖ إِنَّكَ أَنْتَ الْعَزِيزُ الْحَكِيمُ
ਹੈ ਸਾਡੇ ਪਾਲਣਹਾਰ ! ਸਾਨੂੰ ਅਵੱਗਿਆਕਾਰੀਆਂ ਲਈ ਇਮਤਿਹਾਨ ਨਾਂ ਬਣਾ ਅਤੇ ਹੇ ਸਾਡੇ ਪਾਲਣਹਾਰ! ਸਾਨੂੰ ਮੁਆਫ਼ੀ ਬਖਸ਼। ਬੇਸ਼ੱਕ ਤੂੰ ਸ਼ਕਤੀਸ਼ਾਲੀ ਅਤੇ ਬਿਬੇਕ ਵਾਲਾ ਹੈ।
لَقَدْ كَانَ لَكُمْ فِيهِمْ أُسْوَةٌ حَسَنَةٌ لِمَنْ كَانَ يَرْجُو اللَّهَ وَالْيَوْمَ الْآخِرَ ۚ وَمَنْ يَتَوَلَّ فَإِنَّ اللَّهَ هُوَ الْغَنِيُّ الْحَمِيدُ
ਬੇਸ਼ੱਕ ਤੁਹਾਡੇ ਲਈ ਉਨ੍ਹਾਂ ਦੇ ਅੰਦਰ ਉਸ ਬੰਦੇ ਲਈ ਉੱਤਮ ਅਦਰਸ਼ ਹੈ ਜਿਹੜਾ ਅੱਲਾਹ ਅਤੇ ਪ੍ਰਲੋਕ ਦੇ ਦਿਨ ਦਾ ਉਮੀਦਵਾਰ ਹੋਵੇ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਤਾਂ ਅੱਲਾਹ ਬੇਪਰਵਾਹ ਅਤੇ ਪ੍ਰਸੰਸਾ ਵਾਲਾ ਹੈ।
عَسَى اللَّهُ أَنْ يَجْعَلَ بَيْنَكُمْ وَبَيْنَ الَّذِينَ عَادَيْتُمْ مِنْهُمْ مَوَدَّةً ۚ وَاللَّهُ قَدِيرٌ ۚ وَاللَّهُ غَفُورٌ رَحِيمٌ
ਉਮੀਦ ਹੈ ਕਿ ਅੱਲਾਹ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਰਾਹੀਂ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਤੁਸੀਂ ਦੁਸ਼ਮਣੀ ਕੀਤੀ ਅਤੇ ਅੱਲਾਹ ਸਾਰਾ ਕੁਝ ਕਰ ਸਕਦਾ ਹੈ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ।
لَا يَنْهَاكُمُ اللَّهُ عَنِ الَّذِينَ لَمْ يُقَاتِلُوكُمْ فِي الدِّينِ وَلَمْ يُخْرِجُوكُمْ مِنْ دِيَارِكُمْ أَنْ تَبَرُّوهُمْ وَتُقْسِطُوا إِلَيْهِمْ ۚ إِنَّ اللَّهَ يُحِبُّ الْمُقْسِطِينَ
ਅੱਲਾਹ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਨਹੀਂ ਰੋਕਦਾ ਜਿਲ੍ਹਾਂ ਨੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਯੁੱਧ ਨਹੀਂ ਕੀਤਾ। ਅਤੇ ਤੁਹਾਨੂੰ ਤੁਹਾਡੇ ਘਰਾਂ ਵਿਚੋਂ ਨਹੀਂ ਕੱਢਿਆ ਕਿ ਤੁਸੀਂ ਉਨ੍ਹਾਂ ਨਾਲ ਨੇਕੀ ਕਰੋ ਅਤੇ ਉਨ੍ਹਾਂ ਨਾਲ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।

Choose other languages: