Quran Apps in many lanuages:

Surah Al-Mumtahana Ayahs #11 Translated in Punjabi

عَسَى اللَّهُ أَنْ يَجْعَلَ بَيْنَكُمْ وَبَيْنَ الَّذِينَ عَادَيْتُمْ مِنْهُمْ مَوَدَّةً ۚ وَاللَّهُ قَدِيرٌ ۚ وَاللَّهُ غَفُورٌ رَحِيمٌ
ਉਮੀਦ ਹੈ ਕਿ ਅੱਲਾਹ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਰਾਹੀਂ ਮਿੱਤਰਤਾ ਪੈਦਾ ਕਰ ਦੇਵੇ ਜਿਨ੍ਹਾਂ ਨਾਲ ਤੁਸੀਂ ਦੁਸ਼ਮਣੀ ਕੀਤੀ ਅਤੇ ਅੱਲਾਹ ਸਾਰਾ ਕੁਝ ਕਰ ਸਕਦਾ ਹੈ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਕਿਰਪਾਸ਼ੀਲ ਹੈ।
لَا يَنْهَاكُمُ اللَّهُ عَنِ الَّذِينَ لَمْ يُقَاتِلُوكُمْ فِي الدِّينِ وَلَمْ يُخْرِجُوكُمْ مِنْ دِيَارِكُمْ أَنْ تَبَرُّوهُمْ وَتُقْسِطُوا إِلَيْهِمْ ۚ إِنَّ اللَّهَ يُحِبُّ الْمُقْسِطِينَ
ਅੱਲਾਹ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਨਹੀਂ ਰੋਕਦਾ ਜਿਲ੍ਹਾਂ ਨੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਯੁੱਧ ਨਹੀਂ ਕੀਤਾ। ਅਤੇ ਤੁਹਾਨੂੰ ਤੁਹਾਡੇ ਘਰਾਂ ਵਿਚੋਂ ਨਹੀਂ ਕੱਢਿਆ ਕਿ ਤੁਸੀਂ ਉਨ੍ਹਾਂ ਨਾਲ ਨੇਕੀ ਕਰੋ ਅਤੇ ਉਨ੍ਹਾਂ ਨਾਲ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
إِنَّمَا يَنْهَاكُمُ اللَّهُ عَنِ الَّذِينَ قَاتَلُوكُمْ فِي الدِّينِ وَأَخْرَجُوكُمْ مِنْ دِيَارِكُمْ وَظَاهَرُوا عَلَىٰ إِخْرَاجِكُمْ أَنْ تَوَلَّوْهُمْ ۚ وَمَنْ يَتَوَلَّهُمْ فَأُولَٰئِكَ هُمُ الظَّالِمُونَ
ਅੱਲਾਹ ਸਿਰਫ਼ ਉਨ੍ਹਾਂ ਲੋਕਾਂ ਤੋਂ ਤੁਹਾਨੂੰ ਰੋਕਦਾ ਹੈ ਜਿਹੜੇ ਦੀਨ ਦੇ ਮਾਮਲੇ ਵਿਚ ਤੁਹਾਡੇ ਨਾਲ ਲੜੇ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਕੱਢਿਆ ਅਤੇ ਤੁਹਾਨੂੰ ਕੱਢਣ ਲਈ (ਹੋਰਾਂ ਦੀ) ਮਵਦ ਕੀਤੀ। ਕਿ (ਹੁਣ) ਤੁਸੀਂ ਇਨ੍ਹਾਂ ਨਾਲ ਮਿੱਤਰਤਾ ਕਰੋ। ਅਤੇ ਜਿਹੜੇ ਉਨ੍ਹਾਂ ਨਾਲ ਮਿੱਤਰਤਾ ਕਰਨ ਤਾਂ ਉਹ ਹੀ ਅੱਤਿਆਚਾਰੀ ਲੋਕ ਹਨ।
يَا أَيُّهَا الَّذِينَ آمَنُوا إِذَا جَاءَكُمُ الْمُؤْمِنَاتُ مُهَاجِرَاتٍ فَامْتَحِنُوهُنَّ ۖ اللَّهُ أَعْلَمُ بِإِيمَانِهِنَّ ۖ فَإِنْ عَلِمْتُمُوهُنَّ مُؤْمِنَاتٍ فَلَا تَرْجِعُوهُنَّ إِلَى الْكُفَّارِ ۖ لَا هُنَّ حِلٌّ لَهُمْ وَلَا هُمْ يَحِلُّونَ لَهُنَّ ۖ وَآتُوهُمْ مَا أَنْفَقُوا ۚ وَلَا جُنَاحَ عَلَيْكُمْ أَنْ تَنْكِحُوهُنَّ إِذَا آتَيْتُمُوهُنَّ أُجُورَهُنَّ ۚ وَلَا تُمْسِكُوا بِعِصَمِ الْكَوَافِرِ وَاسْأَلُوا مَا أَنْفَقْتُمْ وَلْيَسْأَلُوا مَا أَنْفَقُوا ۚ ذَٰلِكُمْ حُكْمُ اللَّهِ ۖ يَحْكُمُ بَيْنَكُمْ ۚ وَاللَّهُ عَلِيمٌ حَكِيمٌ
ਹੇ ਈਮਾਨ ਵਾਲਿਓ! ਜਦੋਂ ਤੁਹਾਡੇ ਕੋਲ ਮੁਸਲਮਾਨ ਔਰਤਾਂ ਹਿਜਰਤ (ਪ੍ਰਵਾਸ) ਕਰਕੇ ਆਉਣ ਤਾਂ ਤੁਸੀਂ ਉਨ੍ਹਾਂ ਨੂੰ ਪਰਖ ਲਵੋ। ਅੱਲਾਹ ਉਨ੍ਹਾਂ ਦੇ ਈਮਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਤਾਂ ਜੇਕਰ ਤੁਸੀਂ ਇਹ ਜਾਣ ਲਵੋ, ਕਿ ਉਹ ਮੌਮਿਨ (ਸ਼ਰਧਾਵਾਨ) ਹਨ ਤਾਂ ਉਨ੍ਹਾਂ ਨੂੰ ਅਵੱਗਿਆਕਾਰੀਆਂ ਵੱਲ ਵਾਪਿਸ ਨਾਂ ਭੇਜੋ। ਨਾ ਉਹ ਔਰਤਾਂ ਉਨ੍ਹਾਂ (ਅਵੱਗਿਆਕਾਰੀਆਂ) ਲਈ` ਜਾਇਜ਼ ਹਨ ਅਤੇ ਨਾ ਹੀ ਉਹ ਇਨ੍ਹਾਂ ਔਰਤਾਂ ਲਈ ਜਾਇਜ਼ ਹਨ ਅਤੇ ਅਵੱਗਿਆਕਾਰੀਆਂ ਪਤੀਆਂ ਨੇ ਜੋ ਕੁਝ ਖਰਚ ਕੀਤਾ ਉਹ ਉਨ੍ਹਾਂ ਨੂੰ ਅਦਾ ਕਰ ਦਿਓ। ਅਤੇ ਤੁਹਾਡੇ ਲਈ ਕੋਈ ਪਾਪ ਨਹੀਂ ਜੇਕਰ ਤੁਸੀ’ ਉਨ੍ਹਾਂ ਨਾਲ ਨਿਕਾਹ ਕਰ ਲਉਂ। ਜਦੋਂਕਿ ਤੁਸੀਂ’ ਉਨ੍ਹਾਂ ਦਾ ਮਹਿਰ ਉਨ੍ਹਾਂ ਨੂੰ ਅਦਾ ਕਰ ਦਿਓ ਅਤੇ ਤੁਸੀਂ ਅਵੱਗਿਆਕਾਰੀ ਔਰਤਾਂ ਨੂੰ ਆਪਣੇ ਨਿਕਾਹ ਵਿਚ ਨਾ ਰੋਕ ਕੇ ਰੱਖੋ ਅਤੇ ਜੋ ਕੁਝ ਤੁਸੀਂ ਖਰਚ ਕੀਤਾ ਹੈ ਉਸ ਨੂੰ ਮੰਗ ਲਉ ਅਤੇ
وَإِنْ فَاتَكُمْ شَيْءٌ مِنْ أَزْوَاجِكُمْ إِلَى الْكُفَّارِ فَعَاقَبْتُمْ فَآتُوا الَّذِينَ ذَهَبَتْ أَزْوَاجُهُمْ مِثْلَ مَا أَنْفَقُوا ۚ وَاتَّقُوا اللَّهَ الَّذِي أَنْتُمْ بِهِ مُؤْمِنُونَ
ਜਿਹੜਾ ਕੁਝ ਅਵੱਗਿਆਕਾਰੀਆਂ ਨੇ ਖਰਚ ਕੀਤਾ ਹੈ ਉਹ ਤੁਹਾਡੇ ਤੋਂ ਮੰਗ ਲੈਣ। ਇਹ ਅੱਲਾਹ ਦਾ ਹੁਕਮ ਹੈ ਉਹ ਤੁਹਾਡੇ ਵਿਚ ਫੈਸਲਾ ਕਰਦਾ ਹੈ ਅਤੇ ਅੱਲਾਹ ਜਾਨਣ ਵਾਲਾ ਬਿਬੇਕ ਵਾਲਾ ਹੈ। ਜੇਕਰ ਤੁਹਾਡੀਆਂ ਪਤਨੀਆਂ ਦੇ ਮਹਿਰ ਵਿਚੋਂ ਕੁਝ ਪਤਨੀਆਂ ਗਈਆਂ ਹਨ, ਉਨ੍ਹਾਂ ਨੂੰ ਅਦਾ ਕਰ ਦੇਵੇਂ ਜੋ ਕੁਝ ਉਨ੍ਹਾਂ ਨੇ ਖਰਚ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਜਿਸ ਤੇ ਤੁਸੀਂ ਈਮਾਨ ਲਿਆਏ ਹੋ।

Choose other languages: