Quran Apps in many lanuages:

Surah Al-Maeda Ayahs #63 Translated in Punjabi

قُلْ يَا أَهْلَ الْكِتَابِ هَلْ تَنْقِمُونَ مِنَّا إِلَّا أَنْ آمَنَّا بِاللَّهِ وَمَا أُنْزِلَ إِلَيْنَا وَمَا أُنْزِلَ مِنْ قَبْلُ وَأَنَّ أَكْثَرَكُمْ فَاسِقُونَ
ਕਹੋ ਕਿ ਹੇ ਕਿਤਾਬ ਵਾਲਿਓ! ਤੁਸੀਂ ਸਾਡੇ ਨਾਲ ਸਿਰਫ਼ ਇਸ ਲਈ ਜਿੱਦ ਕਰਦੇ ਹੋ ਕਿ ਅਸੀਂ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਹੈ, ਅਤੇ ਉਸ ਉੱਪਰ ਵੀ, ਜਿਹੜਾ ਸਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਬਾਗ਼ੀ ਹਨ।
قُلْ هَلْ أُنَبِّئُكُمْ بِشَرٍّ مِنْ ذَٰلِكَ مَثُوبَةً عِنْدَ اللَّهِ ۚ مَنْ لَعَنَهُ اللَّهُ وَغَضِبَ عَلَيْهِ وَجَعَلَ مِنْهُمُ الْقِرَدَةَ وَالْخَنَازِيرَ وَعَبَدَ الطَّاغُوتَ ۚ أُولَٰئِكَ شَرٌّ مَكَانًا وَأَضَلُّ عَنْ سَوَاءِ السَّبِيلِ
ਕਹੋਂ, ਕੀ ਮੈਂ ਤੁਹਾਨੂੰ ਦੱਸਾਂ, ਅੱਲਾਹ ਦੇ ਕੋਲੋਂ ਨਤੀਜੇ ਦੇ ਅਨੁਸਾਰ ਬੂਰਾ ਫ਼ਲ ਪਾਉਣ ਵਾਲੇ ਕਿਹੜੇ ਲੋਕ ਹਨ?ਉਹ ਜਿਸ ਉੱਪਰ ਅੱਲਾਹ ਨੇ ਲਾਹਣਤ ਪਾਈ ਅਤੇ ਜਿਸ ਉੱਪਰ ਉਸਦਾ ਕ੍ਰੋਧ (ਪ੍ਰਗਟ) ਹੋਇਆ ਅਤੇ ਜਿਨ੍ਹਾਂ ਵਿਚੋਂ ਬਾਂਦਰ ਅਤੇ ਸੂਰ ਬਣਾ ਦਿੱਤੇ ਗਏ ਅਤੇ ਉਨ੍ਹਾਂ ਨੇ ਸ਼ੈਤਾਨ ਦੀ ਪੂਜਾ ਕੀਤੀ। ਅਜਿਹੇ ਲੋਕ ਹਾਲਾਤ ਦੇ ਅਨੁਸਾਰ ਜ਼ਿਆਦਾ ਬੁਰੇ ਅਤੇ ਚੰਗੇ ਰਾਹ ਤੋਂ ਬਹੁਤ ਦੂਰ ਹਨ।
وَإِذَا جَاءُوكُمْ قَالُوا آمَنَّا وَقَدْ دَخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ
ਅਤੇ ਜਦੋਂ ਉਹ ਤੁਹਾਡੇ ਪਾਸ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ ਹਾਲਾਂਕਿ ਉਹ ਇਨਕਾਰੀ ਆਏ ਸੀ ਅਤੇ ਇਨਕਾਰੀ ਹੀ ਚਲੇ ਗਏ। ਅੱਲਾਹ ਉਸ ਚੀਜ਼ ਨੂੰ ਚੰਗੀ ਤਰਾਂ ਜਾਣਦਾ ਹੈ, ਜਿਸ ਨੂੰ ਇਹ ਲੂਕੋ ਰਹੇ ਹਨ।
وَتَرَىٰ كَثِيرًا مِنْهُمْ يُسَارِعُونَ فِي الْإِثْمِ وَالْعُدْوَانِ وَأَكْلِهِمُ السُّحْتَ ۚ لَبِئْسَ مَا كَانُوا يَعْمَلُونَ
ਅਤੇ ਤੁਸੀਂ ਉਸ ਵਿਚੋਂ ਜ਼ਿਆਦਾਤਰ ਨੂੰ ਦੇਖੋਗੇ ਕਿ ਇਹ ਪਾਪ, ਅਨਿਆਂਇ ਅਤੇ ਹਰਾਮ ਖਾਣ ਵੱਲ ਦੌੜਦੇ ਹਨ। ਕਿੰਨੇ ਬੂਰੇ ਕਰਮ ਹਨ, ਜਿਹੜੇ ਇਹ ਕਰ ਰਹੇ ਹਨ।
لَوْلَا يَنْهَاهُمُ الرَّبَّانِيُّونَ وَالْأَحْبَارُ عَنْ قَوْلِهِمُ الْإِثْمَ وَأَكْلِهِمُ السُّحْتَ ۚ لَبِئْسَ مَا كَانُوا يَصْنَعُونَ
ਉਨ੍ਹਾਂ ਦੇ ਧਰਮ ਗਿਆਤਾ ਅਤੇ ਵੱਡੇ ਲੋਕ, ਉਨ੍ਹਾਂ ਨੂੰ ਪਾਪ ਦੀ ਗੱਲ ਕਹਿਣ ਅਤੇ ਹਰਾਮ ਖਾਣ ਤੋਂ ਕਿਉਂ ਨਹੀਂ ਰੋਕਦੇ, ਕਿੰਨੇ ਬੁਰੇ ਕਰਮ ਹਨ ਜਿਹੜੇ ਇਹ ਕਰ ਰਹੇ ਹਨ।

Choose other languages: