Quran Apps in many lanuages:

Surah Al-Maeda Ayahs #65 Translated in Punjabi

وَإِذَا جَاءُوكُمْ قَالُوا آمَنَّا وَقَدْ دَخَلُوا بِالْكُفْرِ وَهُمْ قَدْ خَرَجُوا بِهِ ۚ وَاللَّهُ أَعْلَمُ بِمَا كَانُوا يَكْتُمُونَ
ਅਤੇ ਜਦੋਂ ਉਹ ਤੁਹਾਡੇ ਪਾਸ ਆਉਂਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ ਹਾਲਾਂਕਿ ਉਹ ਇਨਕਾਰੀ ਆਏ ਸੀ ਅਤੇ ਇਨਕਾਰੀ ਹੀ ਚਲੇ ਗਏ। ਅੱਲਾਹ ਉਸ ਚੀਜ਼ ਨੂੰ ਚੰਗੀ ਤਰਾਂ ਜਾਣਦਾ ਹੈ, ਜਿਸ ਨੂੰ ਇਹ ਲੂਕੋ ਰਹੇ ਹਨ।
وَتَرَىٰ كَثِيرًا مِنْهُمْ يُسَارِعُونَ فِي الْإِثْمِ وَالْعُدْوَانِ وَأَكْلِهِمُ السُّحْتَ ۚ لَبِئْسَ مَا كَانُوا يَعْمَلُونَ
ਅਤੇ ਤੁਸੀਂ ਉਸ ਵਿਚੋਂ ਜ਼ਿਆਦਾਤਰ ਨੂੰ ਦੇਖੋਗੇ ਕਿ ਇਹ ਪਾਪ, ਅਨਿਆਂਇ ਅਤੇ ਹਰਾਮ ਖਾਣ ਵੱਲ ਦੌੜਦੇ ਹਨ। ਕਿੰਨੇ ਬੂਰੇ ਕਰਮ ਹਨ, ਜਿਹੜੇ ਇਹ ਕਰ ਰਹੇ ਹਨ।
لَوْلَا يَنْهَاهُمُ الرَّبَّانِيُّونَ وَالْأَحْبَارُ عَنْ قَوْلِهِمُ الْإِثْمَ وَأَكْلِهِمُ السُّحْتَ ۚ لَبِئْسَ مَا كَانُوا يَصْنَعُونَ
ਉਨ੍ਹਾਂ ਦੇ ਧਰਮ ਗਿਆਤਾ ਅਤੇ ਵੱਡੇ ਲੋਕ, ਉਨ੍ਹਾਂ ਨੂੰ ਪਾਪ ਦੀ ਗੱਲ ਕਹਿਣ ਅਤੇ ਹਰਾਮ ਖਾਣ ਤੋਂ ਕਿਉਂ ਨਹੀਂ ਰੋਕਦੇ, ਕਿੰਨੇ ਬੁਰੇ ਕਰਮ ਹਨ ਜਿਹੜੇ ਇਹ ਕਰ ਰਹੇ ਹਨ।
وَقَالَتِ الْيَهُودُ يَدُ اللَّهِ مَغْلُولَةٌ ۚ غُلَّتْ أَيْدِيهِمْ وَلُعِنُوا بِمَا قَالُوا ۘ بَلْ يَدَاهُ مَبْسُوطَتَانِ يُنْفِقُ كَيْفَ يَشَاءُ ۚ وَلَيَزِيدَنَّ كَثِيرًا مِنْهُمْ مَا أُنْزِلَ إِلَيْكَ مِنْ رَبِّكَ طُغْيَانًا وَكُفْرًا ۚ وَأَلْقَيْنَا بَيْنَهُمُ الْعَدَاوَةَ وَالْبَغْضَاءَ إِلَىٰ يَوْمِ الْقِيَامَةِ ۚ كُلَّمَا أَوْقَدُوا نَارًا لِلْحَرْبِ أَطْفَأَهَا اللَّهُ ۚ وَيَسْعَوْنَ فِي الْأَرْضِ فَسَادًا ۚ وَاللَّهُ لَا يُحِبُّ الْمُفْسِدِينَ
ਅਤੇ ਯਹੂਦੀ ਕਹਿੰਦੇ ਹਨ ਕਿ ਅੱਲਾਹ ਦੇ ਹੱਥ ਬੰਨ੍ਹੇ ਹੋਏ ਹਨ। ਉਨ੍ਹਾਂ ਦੇ ਹੀ ਹੱਥ ਬੰਨ੍ਹੇ ਜਾਣ ਅਤੇ ਇਹ ਗੱਲ ਕਹਿਣ ਲਈ ਇਨ੍ਹਾਂ ਉੱਪਰ ਲਾਹਣਤ ਹੋਵੇ। ਸਗੋਂ ਅੱਲਾਹ ਦੇ ਚੋਵੇਂ’ ਹੱਥ ਖੁੱਲ੍ਹੇ ਹੋਏ ਹਨ। ਉਹ ਜਿਸ ਤਰ੍ਹਾਂ ਚਾਹੁੰਦਾ ਹੈ ਖ਼ਰਚ ਕਰਦਾ ਹੈ ਅਤੇ ਤੁਹਾਡੇ ਉੱਤੇ ਤੁਹਾਡੇ ਰੱਬ ਦੇ ਵੱਲੋਂ ਜਿਹੜਾ ਵੀ ਕੁਝ ਉਤਰਿਆ ਹੈ ਉਹ ਉਨ੍ਹਾਂ ਵਿਚੋਂ ਹੀ ਜ਼ਿਆਦਾਤਰ ਲੋਕਾਂ ਦਾ ਵਿਧਰੋਹ ਅਤੇ ਉਨ੍ਹਾਂ ਦੀ ਅਵੱਗਿਆ ਵਧਾ ਰਿਹਾ ਹੈ। ਅਤੇ ਅਸੀਂ ਉਨ੍ਹਾਂ ਦੇ ਵਿਚ ਦੁਸ਼ਮਨੀ ਅਤੇ ਈਰਖਾ, ਕਿਆਮਤ ਤੱਕ ਪਾ ਦਿੱਤੀ ਹੈ। ਜਦੋਂ ਕਦੇ ਇਹ ਲੜਾਈ ਦੀ ਅੱਗ ਭਟਕਾਉਂਦੇ ਹਨ ਤਾਂ ਅੱਲਾਹ ਉਸ ਨੂੰ ਬੂਝਾ ਦਿੰਦਾ ਹੈ। ਅਤੇ ਇਹ ਧਰਤੀ ਉੱਪਰ ਦੰਗੇ ਫੈਲਾਉਣ ਦੇ ਲਈ ਸਰਗਰਮ ਹਨ, ਜਦੋਂ ਕਿ ਅੱਲਾਹ ਦੰਗੇ ਫੈਲਾਉਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
وَلَوْ أَنَّ أَهْلَ الْكِتَابِ آمَنُوا وَاتَّقَوْا لَكَفَّرْنَا عَنْهُمْ سَيِّئَاتِهِمْ وَلَأَدْخَلْنَاهُمْ جَنَّاتِ النَّعِيمِ
ਅਤੇ ਜੇਕਰ ਕਿਤਾਬ ਵਾਲੇ ਈਮਾਨ ਲਿਆਉਂਦੇ ਅਤੇ ਅੱਲਾਹ ਤੋਂ ਡਰਦੇ ਤਾਂ ਅਸੀਂ ਜ਼ਰੂਰ ਉਨ੍ਹਾਂ ਦੀਆਂ ਬੁਰਾਈਆਂ ਉਨ੍ਹਾਂ ਤੋਂ ਦੂਰ ਕਰ ਦਿੰਦੇ ਅਤੇ ਉਨ੍ਹਾਂ ਨੂੰ ਨਿਅਮਤ ਦੇ ਬਾਗ਼ਾਂ ਵਿਚ ਦਾਖਿਲ ਕਰਦੇ।

Choose other languages: