Quran Apps in many lanuages:

Surah Al-Maeda Ayahs #105 Translated in Punjabi

يَا أَيُّهَا الَّذِينَ آمَنُوا لَا تَسْأَلُوا عَنْ أَشْيَاءَ إِنْ تُبْدَ لَكُمْ تَسُؤْكُمْ وَإِنْ تَسْأَلُوا عَنْهَا حِينَ يُنَزَّلُ الْقُرْآنُ تُبْدَ لَكُمْ عَفَا اللَّهُ عَنْهَا ۗ وَاللَّهُ غَفُورٌ حَلِيمٌ
ਹੇ ਈਮਾਨ ਵਾਲਿਓ! ਅਜਿਹੀਆਂ ਗੱਲਾਂ ਦੇ ਸਬੰਧ ਵਿਚ ਸਵਾਲ ਨਾ ਕਰੋ ਜਿਹੜੀਆਂ ਜੇਕਰ ਤੁਹਾਡੇ ਤੇ ਪ੍ਰਗਟ ਕਰ ਦਿੱਤੀਆਂ ਜਾਣ ਤਾਂ ਤੁਹਾਨੂੰ ਭਾਰੀਆਂ ਲੱਗਣ ਅਤੇ ਜੇਕਰ ਉਨ੍ਹਾਂ ਦੇ ਸਬੰਧ ਵਿਚ ਸਵਾਲ ਕਰੋਗੇ। ਜਦੋਂ ਕੁਰਆਨ ਨਾਜ਼ਿਲ ਹੋ ਰਿਹਾ ਹੈ ਤਾਂ ਉਹ ਗੱਲਾਂ ਤੁਹਾਡੇ ਉੱਪਰ ਜ਼ਾਹਿਰ ਕਰ ਦਿੱਤੀਆਂ ਜਾਣਗੀਆਂ। ਅੱਲਾਹ ਨੇ ਉਨ੍ਹਾਂ ਨੂੰ ਮੁਆਫ਼ ਕੀਤਾ ਹੈ ਅਤੇ ਅੱਲਾਹ ਮੁਆਫ਼ ਕਰਨ ਵਾਲਾ ਅਤੇ ਧੀਰਜ ਧਾਰੀ ਹੈ।
قَدْ سَأَلَهَا قَوْمٌ مِنْ قَبْلِكُمْ ثُمَّ أَصْبَحُوا بِهَا كَافِرِينَ
ਅਜਿਹੀਆਂ ਹੀ ਗੱਲਾਂ ਤੁਹਾਡੇ ਤੋਂ ਪਹਿਲਾਂ ਇੱਕ ਵਰਗ ਨੇ ਪੁੱਛੀਆਂ ਸਨ ਫਿਰ ਉਹ ਉਨ੍ਹਾਂ ਤੋਂ ਇਨਕਾਰੀ ਹੋ ਗਏ।
مَا جَعَلَ اللَّهُ مِنْ بَحِيرَةٍ وَلَا سَائِبَةٍ وَلَا وَصِيلَةٍ وَلَا حَامٍ ۙ وَلَٰكِنَّ الَّذِينَ كَفَرُوا يَفْتَرُونَ عَلَى اللَّهِ الْكَذِبَ ۖ وَأَكْثَرُهُمْ لَا يَعْقِلُونَ
ਅੱਲਾਹ ਨੇ ਬੂਹੇਰਾ, ਸਾਹਿਬਾ, ਵਸੀਲਾ ਅਤੇ ਹਾਮ (ਮੂਰਤੀਆਂ ਦੇ ਨਾਮ ਉੱਤੇ ਛੱਡੇ ਜਾਨਵਰ) ਨੀਯਤ ਨਹੀਂ’ ਕੀਤੀ। ਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਅੱਲਾਹ ਉੱਤੇ ਝੂਠੇ ਦੋਸ਼ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਜ਼ਿਆਦਾ ਦਿਮਾਗ ਤੋਂ ਕੰਮ ਨਹੀਂ ਲੈਂਦੇ
وَإِذَا قِيلَ لَهُمْ تَعَالَوْا إِلَىٰ مَا أَنْزَلَ اللَّهُ وَإِلَى الرَّسُولِ قَالُوا حَسْبُنَا مَا وَجَدْنَا عَلَيْهِ آبَاءَنَا ۚ أَوَلَوْ كَانَ آبَاؤُهُمْ لَا يَعْلَمُونَ شَيْئًا وَلَا يَهْتَدُونَ
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਉਤਾਰਿਆ ਹੈ ਉਸ ਵੱਲ ਅਤੇ ਰਸੂਲ ਵੱਲ ਆਉ ਤਾਂ ਉਹ ਕਹਿੰਦੇ ਹਨ ਕਿ ਸਾਡੇ ਲਈ ਇਹੋਂ ਠੀਕ ਹੈ ਕਿਉਂਕਿ ਇਨ੍ਹਾਂ ਰਾਹਾਂ ਉੱਪਰ ਹੀ ਅਸੀਂ ਆਪਣੇ ਵੱਡਿਆਂ ਨੂੰ ਵੇਖਿਆ ਹੈ। ਭਲਾ ਜੇਕਰ ਉਨ੍ਹਾਂ ਦੇ ਵੱਡੇ ਵਡੇਰੇ ਨਾ ਕੁਝ ਜਾਣਦੇ ਹੋਣ ਅਤੇ ਨਾ ਹੀ ਚੰਗੇ ਰਾਹ ਤੇ ਹੋਣ।
يَا أَيُّهَا الَّذِينَ آمَنُوا عَلَيْكُمْ أَنْفُسَكُمْ ۖ لَا يَضُرُّكُمْ مَنْ ضَلَّ إِذَا اهْتَدَيْتُمْ ۚ إِلَى اللَّهِ مَرْجِعُكُمْ جَمِيعًا فَيُنَبِّئُكُمْ بِمَا كُنْتُمْ تَعْمَلُونَ
ਹੇ ਈਮਾਨ ਵਾਲਿਓ। ਤੁਸੀਂ ਆਪਣੀ ਚਿੰਤਾ ਨਾ ਕਰੋ। ਕੋਈ ਭਟਕਿਆ ਹੋਇਆ ਹੋਵੇ ਤਾਂ ਉਸ ਤੋਂ ਤੁਹਾਡਾ ਕੋਈ ਨੁਕਸਾਨ ਨਹੀਂ ਜੇਕਰ ਤੁਸੀਂ ਠੀਕ ਰਾਹ ਤੇ ਹੋ। ਤੁਸੀਂ ਸਾਰਿਆਂ ਨੇ ਅੱਲਾਹ ਵੱਲ ਜਾਣਾ ਹੈ ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰ ਰਹੇ ਸੀ।

Choose other languages: