Quran Apps in many lanuages:

Surah Al-Maeda Ayahs #108 Translated in Punjabi

وَإِذَا قِيلَ لَهُمْ تَعَالَوْا إِلَىٰ مَا أَنْزَلَ اللَّهُ وَإِلَى الرَّسُولِ قَالُوا حَسْبُنَا مَا وَجَدْنَا عَلَيْهِ آبَاءَنَا ۚ أَوَلَوْ كَانَ آبَاؤُهُمْ لَا يَعْلَمُونَ شَيْئًا وَلَا يَهْتَدُونَ
ਅਤੇ ਜਦੋਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਨੇ ਜਿਹੜਾ ਕੁਝ ਉਤਾਰਿਆ ਹੈ ਉਸ ਵੱਲ ਅਤੇ ਰਸੂਲ ਵੱਲ ਆਉ ਤਾਂ ਉਹ ਕਹਿੰਦੇ ਹਨ ਕਿ ਸਾਡੇ ਲਈ ਇਹੋਂ ਠੀਕ ਹੈ ਕਿਉਂਕਿ ਇਨ੍ਹਾਂ ਰਾਹਾਂ ਉੱਪਰ ਹੀ ਅਸੀਂ ਆਪਣੇ ਵੱਡਿਆਂ ਨੂੰ ਵੇਖਿਆ ਹੈ। ਭਲਾ ਜੇਕਰ ਉਨ੍ਹਾਂ ਦੇ ਵੱਡੇ ਵਡੇਰੇ ਨਾ ਕੁਝ ਜਾਣਦੇ ਹੋਣ ਅਤੇ ਨਾ ਹੀ ਚੰਗੇ ਰਾਹ ਤੇ ਹੋਣ।
يَا أَيُّهَا الَّذِينَ آمَنُوا عَلَيْكُمْ أَنْفُسَكُمْ ۖ لَا يَضُرُّكُمْ مَنْ ضَلَّ إِذَا اهْتَدَيْتُمْ ۚ إِلَى اللَّهِ مَرْجِعُكُمْ جَمِيعًا فَيُنَبِّئُكُمْ بِمَا كُنْتُمْ تَعْمَلُونَ
ਹੇ ਈਮਾਨ ਵਾਲਿਓ। ਤੁਸੀਂ ਆਪਣੀ ਚਿੰਤਾ ਨਾ ਕਰੋ। ਕੋਈ ਭਟਕਿਆ ਹੋਇਆ ਹੋਵੇ ਤਾਂ ਉਸ ਤੋਂ ਤੁਹਾਡਾ ਕੋਈ ਨੁਕਸਾਨ ਨਹੀਂ ਜੇਕਰ ਤੁਸੀਂ ਠੀਕ ਰਾਹ ਤੇ ਹੋ। ਤੁਸੀਂ ਸਾਰਿਆਂ ਨੇ ਅੱਲਾਹ ਵੱਲ ਜਾਣਾ ਹੈ ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰ ਰਹੇ ਸੀ।
يَا أَيُّهَا الَّذِينَ آمَنُوا شَهَادَةُ بَيْنِكُمْ إِذَا حَضَرَ أَحَدَكُمُ الْمَوْتُ حِينَ الْوَصِيَّةِ اثْنَانِ ذَوَا عَدْلٍ مِنْكُمْ أَوْ آخَرَانِ مِنْ غَيْرِكُمْ إِنْ أَنْتُمْ ضَرَبْتُمْ فِي الْأَرْضِ فَأَصَابَتْكُمْ مُصِيبَةُ الْمَوْتِ ۚ تَحْبِسُونَهُمَا مِنْ بَعْدِ الصَّلَاةِ فَيُقْسِمَانِ بِاللَّهِ إِنِ ارْتَبْتُمْ لَا نَشْتَرِي بِهِ ثَمَنًا وَلَوْ كَانَ ذَا قُرْبَىٰ ۙ وَلَا نَكْتُمُ شَهَادَةَ اللَّهِ إِنَّا إِذًا لَمِنَ الْآثِمِينَ
ਹੇ ਈਮਾਨ ਵਾਲਿਓ! ਤੁਹਾਡੇ ਵਿਚਕਾਰ ਵਸੀਅਤ ਦੇ ਸਮੇਂ ਗਵਾਹੀ, ਜਦੋਂ ਕਿ ਤੁਹਾਡੇ ਵਿਚੋਂ’ ਕਿਸੇ ਦੀ ਮੌਤ ਦਾ ਵਕਤ ਆ ਜਾਵੇ ਤਾਂ ਇਸ ਤਰ੍ਹਾਂ ਹੈ ਕਿ ਦੋ ਭਰੋਸੇ ਯੋਗ ਬੰਦੇ ਤੁਹਾਡੇ ਵਿੱਚੋਂ ਗਵਾਹ ਹੋਣ। ਜਾਂ ਜੇਕਰ ਤੁਸੀ’ ਯਾਤਰਾ ਵਿਚ ਹੋਵੋ ਤਾਂ ਉੱਤੇ ਮੌਤ ਵੀ ਹਾਲਤ ਸਾਹਮਣੇ ਆ ਜਾਵੇ ਤਾਂ ਤੁਹਾਡੇ ਹੋਰ ਲੋਕਾਂ ਵਿਚੋਂ ਦੋ ਗਵਾਹ ਲੈ ਲਏ ਜਾਣ। ਫਿਰ ਜੇਕਰ ਤੁਹਾਨੂੰ ਸ਼ੱਕ ਹੋ ਜਾਵੇ ਤਾਂ ਚੋਵੇਂ ਗਵਾਹਾਂ ਨੂੰ ਨਮਾਜ਼ ਤੋਂ ਬਾਅਦ ਰੋਕ ਲਵੋ ਅਤੇ ਉਹ ਦੋਵੇਂ ਅੱਲਾਹ ਦੀ ਸਹੂੰ ਖਾ ਕੇ ਕਹਿਣ ਅਸੀਂ ਕਿਸੇ ਕੀਮਤ ਉੱਪਰ ਇਸ ਨੂੰ ਨਹੀਂ ਵੇਚਾਂਗੇ ਭਾਵੇਂ ਕੋਈ ਰਿਸ਼ਤੇਦਾਰ ਕਿਉਂ ਨਾ ਹੋਵੇ। ਅਤੇ ਨਾ ਹੀ ਅਸੀਂ ਅੱਲਾਹ ਦੀ ਗਵਾਹੀ ਨੂੰ ਲੁਕਾਵਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਪਾਪੀ ਹੋਵਾਂਗੇ।
فَإِنْ عُثِرَ عَلَىٰ أَنَّهُمَا اسْتَحَقَّا إِثْمًا فَآخَرَانِ يَقُومَانِ مَقَامَهُمَا مِنَ الَّذِينَ اسْتَحَقَّ عَلَيْهِمُ الْأَوْلَيَانِ فَيُقْسِمَانِ بِاللَّهِ لَشَهَادَتُنَا أَحَقُّ مِنْ شَهَادَتِهِمَا وَمَا اعْتَدَيْنَا إِنَّا إِذًا لَمِنَ الظَّالِمِينَ
ਫਿਰ ਜੇਕਰ ਪਤਾ ਲਗੇ ਕਿ ਉਨ੍ਹਾਂ ਦੋਵਾਂ ਨੇ ਕਿਸੇ ਦਾ ਹੱਕ ਮਾਰਿਆ ਹੈ ਤਾਂ ਉਨ੍ਹਾਂ ਦੀ ਥਾਂ ਉੱਪਰ ਦੋ ਹੋਰ ਬੰਦੇ ਉਨ੍ਹਾਂ ਲੋਕਾਂ ਵਿਚੋਂ ਖੜੇ ਹੋਣ ਜਿਲ੍ਹਾਂ ਦਾ ਹੱਕ ਪਿਛਲੇ ਦੋ ਗਵਾਹਾਂ ਨੇ ਮਾਰਨਾ ਚਾਹਿਆ ਸੀ ਫਿਰ ਉਹ ਅੱਲਾਹ ਦੀ ਕਸਮ ਖਾਣ ਕਿ ਸਾਡੀ ਗਵਾਹੀ ਉਨ੍ਹਾਂ ਦੋਵਾਂ ਦੀ ਗਵਾਹੀ ਤੋਂ ਜ਼ਿਆਦਾ ਸੱਚੀ ਹੈ ਅਤੇ ਅਸੀਂ ਕੋਈ ਬੇ-ਇਨਸਾਫੀ ਵੀ ਨਹੀਂ ਕੀਤੀ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਜ਼ਾਲਿਮਾਂ ਦੀ ਕਤਾਰ ਵਿਚ ਹੋਵਾਂਗੇ।
ذَٰلِكَ أَدْنَىٰ أَنْ يَأْتُوا بِالشَّهَادَةِ عَلَىٰ وَجْهِهَا أَوْ يَخَافُوا أَنْ تُرَدَّ أَيْمَانٌ بَعْدَ أَيْمَانِهِمْ ۗ وَاتَّقُوا اللَّهَ وَاسْمَعُوا ۗ وَاللَّهُ لَا يَهْدِي الْقَوْمَ الْفَاسِقِينَ
ਇਸ ਤਰੀਕੇ ਅਨੁਸਾਰ ਆਸ ਹੈ, ਕਿ ਲੋਕ ਗਵਾਹੀ ਨੂੰ ਠੀਕ ਢੰਗ ਨਾਲ ਦੇਣ ਜਾਂ ਇਸ ਤੋਂ ਡਰਣ ਕਿ ਸਾਡੀ ਸਹੁੰ ਉਨ੍ਹਾਂ ਦੀ ਸਹੂੰ ਤੋਂ ਬਾਅਦ ਪੁੱਠੀ ਪਵੇਗੀ। ਅਤੇ ਅੱਲਾਹ ਤੋ ਡਰੋ ਅਤੇ ਸੁਣੋ ਕਿ ਅੱਲਾਹ ਇਨਕਾਰੀਆਂ ਨੂੰ ਸਿੱਧੇ ਰਾਹ ਉੱਪਰ ਨਹੀਂ’ ਤੋਰਦਾ।

Choose other languages: