Quran Apps in many lanuages:

Surah Al-Hashr Ayahs #14 Translated in Punjabi

وَالَّذِينَ جَاءُوا مِنْ بَعْدِهِمْ يَقُولُونَ رَبَّنَا اغْفِرْ لَنَا وَلِإِخْوَانِنَا الَّذِينَ سَبَقُونَا بِالْإِيمَانِ وَلَا تَجْعَلْ فِي قُلُوبِنَا غِلًّا لِلَّذِينَ آمَنُوا رَبَّنَا إِنَّكَ رَءُوفٌ رَحِيمٌ
ਅਤੇ ਜਿਹੜੇ ਉਨ੍ਹਾਂ ਤੋਂ ਬਾਅਦ ਆਏ ਉਹ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਨੂੰ ਮੁਆਫ਼ ਕਰ ਦੇ ਅਤੇ ਸਾਡੇ ਉਨ੍ਹਾਂ ਭਰਾਵਾਂ ਨੂੰ ਵੀ ਜਿਹੜੇ ਸਾਡੇ ਤੋਂ ਪਹਿਲਾਂ ਈਮਾਨ ਲਿਆ ਚੁੱਕੇ ਹਨ। ਅਤੇ ਸਾਡੇ ਦਿਲਾਂ ਵਿਚ ਈਮਾਨ ਵਾਲਿਆਂ ਲਈ ਈਰਖਾ ਨਾ ਰੱਖ। ਹੇ ਸਾਡੇ ਪਾਲਣਹਾਰ! ਤੂੰ ਬੇਹੱਦ ਨਰਮ ਅਤੇ ਕਿਰਪਾ ਕਰਨ ਵਾਲਾ ਹੈ।
أَلَمْ تَرَ إِلَى الَّذِينَ نَافَقُوا يَقُولُونَ لِإِخْوَانِهِمُ الَّذِينَ كَفَرُوا مِنْ أَهْلِ الْكِتَابِ لَئِنْ أُخْرِجْتُمْ لَنَخْرُجَنَّ مَعَكُمْ وَلَا نُطِيعُ فِيكُمْ أَحَدًا أَبَدًا وَإِنْ قُوتِلْتُمْ لَنَنْصُرَنَّكُمْ وَاللَّهُ يَشْهَدُ إِنَّهُمْ لَكَاذِبُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜਿਹੜੇ ਧੋਖੇ ਵਿਚ ਲਿੱਬੜੇ ਹਨ, ਉਹ ਆਪਣੇ ਭਰਾਵਾਂ ਨੂੰ ਕਹਿੰਦੇ ਹਨ ਜਿਨ੍ਹਾਂ ਨੇ ਕਿਤਾਬ ਵਾਲਿਆਂ (ਯਹੂਦੀਆਂ ਅਤੇ ਈਸਾਈਆਂ) ਵਿਚੋਂ ਇਨਕਾਰ ਕੀਤਾ ਹੈ, ਜੇਕਰ ਤੁਸੀਂ ਕੱਢੇ ਗਏ ਤਾਂ ਅਸੀਂ ਵੀ ਤੁਹਾਡੇ ਨਾਲ ਨਿਕਲ ਜਾਵਾਂਗੇ। ਅਤੇ ਤੁਹਾਡੇ ਮਾਮਲੇ ਵਿਚ ਅਸੀਂ ਕਿਸੇ ਦੀ ਗੱਲ ਨਹੀਂ’ ਮੰਨਾਗੇ ਅਤੇ ਜੇਕਰ ਤੁਹਾਡੇ ਨਾਲ ਯੁੱਧ ਹੋਇਆ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਉਹ ਝੂਠੇ ਹਨ।
لَئِنْ أُخْرِجُوا لَا يَخْرُجُونَ مَعَهُمْ وَلَئِنْ قُوتِلُوا لَا يَنْصُرُونَهُمْ وَلَئِنْ نَصَرُوهُمْ لَيُوَلُّنَّ الْأَدْبَارَ ثُمَّ لَا يُنْصَرُونَ
ਜੇਕਰ ਉਹ ਕੱਢੇ ਗਏ ਤੇ ਇਹ ਉਨ੍ਹਾਂ ਦੇ ਨਾਲ ਨਹੀਂ ਜਾਣਗੇ। ਅਤੇ ਜੇਕਰ ਉਨ੍ਹਾਂ ਨਾਲ ਯੁੱਧ ਹੋਇਆ ਤਾਂ ਇਹ ਉਨ੍ਹਾਂ ਦੀ ਸਹਾਇਤਾ ਨਹੀਂ ਕਰਨਗੇ ਅਤੇ ਜੇਕਰ ਉਨ੍ਹਾਂ ਦੀ ਸਹਾਇਤਾ ਕੀਤੀ ਵੀ ਤਾਂ ਜ਼ਰੂਰ ਇਹ ਪਿੱਠ ਫੇਰ ਕੇ ਭੱਜ ਜਾਣਗੇ। ਫਿਰ ਉਹ ਕਿਤੋਂ ਵੀ ਮਦਦ ਨਾ ਪਾ ਸਕਣਗੇ।
لَأَنْتُمْ أَشَدُّ رَهْبَةً فِي صُدُورِهِمْ مِنَ اللَّهِ ۚ ذَٰلِكَ بِأَنَّهُمْ قَوْمٌ لَا يَفْقَهُونَ
ਬੇਸ਼ੱਕ ਤੁਹਾਡੇ ਲੋਕਾਂ ਦਾ ਡਰ ਉਨ੍ਹਾਂ ਦੇ ਦਿਲਾਂ ਵਿਚ ਅੱਲਾਹ ਤੋਂ ਜ਼ਿਆਦਾ ਹੈ ਇਹ ਇਸ ਲਈ ਹੈ ਕਿ ਉਹ ਲੋਕ ਸਮਝ ਨਹੀਂ ਰੱਖਦੇ।
لَا يُقَاتِلُونَكُمْ جَمِيعًا إِلَّا فِي قُرًى مُحَصَّنَةٍ أَوْ مِنْ وَرَاءِ جُدُرٍ ۚ بَأْسُهُمْ بَيْنَهُمْ شَدِيدٌ ۚ تَحْسَبُهُمْ جَمِيعًا وَقُلُوبُهُمْ شَتَّىٰ ۚ ذَٰلِكَ بِأَنَّهُمْ قَوْمٌ لَا يَعْقِلُونَ
ਇਹ ਲੋਕ ਸਾਰੇ ਇਕੱਠੇ ਹੋ ਤੁਹਾਡੇ ਨਾਲ ਕਦੇ ਨਹੀਂ ਲੜਣਗੇ। ਪਰੰਤੂ ਸੁਰੱਖਿਅਤ ਸ਼ਸਤੀਆਂ ਜਾਂ ਕੰਧਾਂ ਦੀ ਓਟ ਵਿਚ (ਲੜਣਗੇ)। ਉਨ੍ਹਾਂ ਦੀ ਆਪਿਸ ਵਿਚ ਬਹੁਤ ਲੜਾਈ ਹੈ, ਤੁਸੀਂ ਉਨ੍ਹਾਂ ਨੂੰ ਇੱਕ ਜੁੱਟ ਸਮਝਦੇ ਹੋ ਅਤੇ ਉਨ੍ਹਾਂ ਦੇ ਦਿਲ ਵੱਖਰੇ ਵੱਖਰੇ ਹੋ ਰਹੇ ਹਨ। ਇਹ ਇਸ ਲਈ ਕਿ ਉਹ ਲੋਕ ਬੁੱਧੀ ਨਹੀਂ ਰੱਖਦੇ।

Choose other languages: