Quran Apps in many lanuages:

Surah Al-Hashr Ayahs #17 Translated in Punjabi

لَأَنْتُمْ أَشَدُّ رَهْبَةً فِي صُدُورِهِمْ مِنَ اللَّهِ ۚ ذَٰلِكَ بِأَنَّهُمْ قَوْمٌ لَا يَفْقَهُونَ
ਬੇਸ਼ੱਕ ਤੁਹਾਡੇ ਲੋਕਾਂ ਦਾ ਡਰ ਉਨ੍ਹਾਂ ਦੇ ਦਿਲਾਂ ਵਿਚ ਅੱਲਾਹ ਤੋਂ ਜ਼ਿਆਦਾ ਹੈ ਇਹ ਇਸ ਲਈ ਹੈ ਕਿ ਉਹ ਲੋਕ ਸਮਝ ਨਹੀਂ ਰੱਖਦੇ।
لَا يُقَاتِلُونَكُمْ جَمِيعًا إِلَّا فِي قُرًى مُحَصَّنَةٍ أَوْ مِنْ وَرَاءِ جُدُرٍ ۚ بَأْسُهُمْ بَيْنَهُمْ شَدِيدٌ ۚ تَحْسَبُهُمْ جَمِيعًا وَقُلُوبُهُمْ شَتَّىٰ ۚ ذَٰلِكَ بِأَنَّهُمْ قَوْمٌ لَا يَعْقِلُونَ
ਇਹ ਲੋਕ ਸਾਰੇ ਇਕੱਠੇ ਹੋ ਤੁਹਾਡੇ ਨਾਲ ਕਦੇ ਨਹੀਂ ਲੜਣਗੇ। ਪਰੰਤੂ ਸੁਰੱਖਿਅਤ ਸ਼ਸਤੀਆਂ ਜਾਂ ਕੰਧਾਂ ਦੀ ਓਟ ਵਿਚ (ਲੜਣਗੇ)। ਉਨ੍ਹਾਂ ਦੀ ਆਪਿਸ ਵਿਚ ਬਹੁਤ ਲੜਾਈ ਹੈ, ਤੁਸੀਂ ਉਨ੍ਹਾਂ ਨੂੰ ਇੱਕ ਜੁੱਟ ਸਮਝਦੇ ਹੋ ਅਤੇ ਉਨ੍ਹਾਂ ਦੇ ਦਿਲ ਵੱਖਰੇ ਵੱਖਰੇ ਹੋ ਰਹੇ ਹਨ। ਇਹ ਇਸ ਲਈ ਕਿ ਉਹ ਲੋਕ ਬੁੱਧੀ ਨਹੀਂ ਰੱਖਦੇ।
كَمَثَلِ الَّذِينَ مِنْ قَبْلِهِمْ قَرِيبًا ۖ ذَاقُوا وَبَالَ أَمْرِهِمْ وَلَهُمْ عَذَابٌ أَلِيمٌ
ਇਹ ਉਨ੍ਹਾਂ ਲੋਕਾਂ ਦੀ ਤਰ੍ਹਾਂ ਹਨ ਜਿਹੜੇ ਉਨ੍ਹਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਕੀਤੇ ਦਾ ਸਵਾਦ ਦੇਖ ਚੁੱਕੇ ਹਨ ਅਤੇ ਉਨ੍ਹਾਂ ਲਈੀ ਦਰਦਨਾਕ ਸਜ਼ਾ ਹੈ।
كَمَثَلِ الشَّيْطَانِ إِذْ قَالَ لِلْإِنْسَانِ اكْفُرْ فَلَمَّا كَفَرَ قَالَ إِنِّي بَرِيءٌ مِنْكَ إِنِّي أَخَافُ اللَّهَ رَبَّ الْعَالَمِينَ
ਜਿਵੇਂ ਸ਼ੈਤਾਨ ਜਿਹੜਾ ਮਨੁੱਖ ਨੂੰ ਕਹਿੰਦਾ ਹੈ ਕਿ ਮੁਨਕਰ ਹੋ ਜਾਵੋ। ਫਿਰ ਜਦੋਂ ਉਹ ਇਨਕਾਰੀ ਹੋ ਜਾਂਦਾ ਹੈ ਤਾਂ ਉਹ (ਸ਼ੈਤਾਨ) ਆਖਦਾ ਹੈ ਕਿ ਮੈਂ ਤੁਹਾਡੇ ਤੋਂ ਨਿਰਲੇਪ ਹਾਂ। ਮੈਂ’ ਅੱਲਾਹ ਤੋਂ ਡਰਦਾ ਹਾਂ ਜਿਹੜਾ ਸਾਰੇ ਬ੍ਰਹਮੰਡ ਦਾ ਪਾਲਣਹਾਰ ਹੈ।
فَكَانَ عَاقِبَتَهُمَا أَنَّهُمَا فِي النَّارِ خَالِدَيْنِ فِيهَا ۚ وَذَٰلِكَ جَزَاءُ الظَّالِمِينَ
ਫਿਰ ਦੋਨਾਂ ਦਾ ਅੰਤ ਇਹ ਹੋਇਆ ਕਿ ਦੋਵੇਂ ਨਰਕ ਵਿਚ ਗਏ ਜਿਥੇ ਉਹ ਹਮੇਸ਼ਾਂ ਰਹਿਣਗੇ ਅਤੇ ਅਤਿਆਚਾਰੀਆਂ ਦੀ ਇਹੋਂ ਹੀ ਸਜ਼ਾ ਹੈ।

Choose other languages: