Quran Apps in many lanuages:

Surah Al-Fath Ayahs #15 Translated in Punjabi

سَيَقُولُ لَكَ الْمُخَلَّفُونَ مِنَ الْأَعْرَابِ شَغَلَتْنَا أَمْوَالُنَا وَأَهْلُونَا فَاسْتَغْفِرْ لَنَا ۚ يَقُولُونَ بِأَلْسِنَتِهِمْ مَا لَيْسَ فِي قُلُوبِهِمْ ۚ قُلْ فَمَنْ يَمْلِكُ لَكُمْ مِنَ اللَّهِ شَيْئًا إِنْ أَرَادَ بِكُمْ ضَرًّا أَوْ أَرَادَ بِكُمْ نَفْعًا ۚ بَلْ كَانَ اللَّهُ بِمَا تَعْمَلُونَ خَبِيرًا
ਜਿਹੜੇ ਪੇਂਡੂ ਪਿੱਛੇ ਰਹਿ ਗਏ ਉਹ ਹੁਣ ਤੁਹਾਨੂੰ ਕਹਿਣਗੇ ਕਿ ਸਾਨੂੰ ਸਾਡੀ ਜਾਇਦਾਦ ਅਤੇ ਸਾਡੇ ਬਾਲ ਬੱਚਿਆਂ ਨੇ ਉਲਝਾਈ ਰੱਖਿਆ। ਸੋ ਤੁਸੀ’ ਸਾਡੇ ਲਈ ਮੁਆਫ਼ੀ ਵਾਸਤੇ ਅਰਦਾਸ ਕਰੋ। ਇਹ ਆਪਣੇ ਮੂੰਹ ਤੋਂ ਉਹ ਗੱਲ ਕਹਿੰਦੇ ਹਨ ਜਿਹੜੀ ਇਨ੍ਹਾਂ ਦੇ ਦਿਲਾਂ ਵਿਚ ਨਹੀਂ’ ਹੈ। ਤੁਸੀਂ ਆਖੋ, ਕਿ ਕਿਹੜਾ ਹੈ ਜਿਹੜਾ ਅੱਲਾਹ ਦੇ ਸਾਹਮਣੇ ਤੁਹਾਡੇ ਲਈ ਕੋਈ ਅਧਿਕਾਰ ਰੱਖਦਾ ਹੋਵੇ ਜਾਂ (ਅੱਲਾਹ ਤੋਂ ਬਿਨ੍ਹਾਂ? ਤੁਹਾਨੂੰ ਕੋਈ ਲਾਭ ਜਾਂ ਨੁਕਸਾਨ ਪਹੁੰਚਾਉਂਦਾ ਹੋਵੇ। ਸਗੋਂ ਅੱਲਾਹ ਉਸ ਨੂੰ ਜਾਣਦਾ ਹੈ ਜੌ ਤੁਸੀਂ ਕਰ ਰਹੇ ਹੋ।)
بَلْ ظَنَنْتُمْ أَنْ لَنْ يَنْقَلِبَ الرَّسُولُ وَالْمُؤْمِنُونَ إِلَىٰ أَهْلِيهِمْ أَبَدًا وَزُيِّنَ ذَٰلِكَ فِي قُلُوبِكُمْ وَظَنَنْتُمْ ظَنَّ السَّوْءِ وَكُنْتُمْ قَوْمًا بُورًا
ਸਗੋਂ ਤੁਸੀਂ ਇਹ ਸਮਝਿਆ ਕਿ ਰਸੂਲ ਅਤੇ ਮੌਮਿਨ ਕਦੇ ਆਪਣੇ ਘਰ ਵਾਲਿਆਂ ਵੱਲ ਵਾਪਿਸ ਨਹੀਂ ਆਉਣਗੇ ਅਤੇ ਇਹ ਵਿਚਾਰ ਤੁਹਾਡੇ ਦਿਲਾਂ ਨੂੰ ਬਹੁਤ ਭਲਾ ਦਿਖਾਈ ਦਿੱਤਾ ਅਤੇ ਤੁਸੀਂ ਬਹੁਤ ਬੁਰੇ ਵਿਚਾਰ ਰੱਖੋ ਅਤੇ ਤੁਸੀਂ ਨਾਸ਼ ਹੋਣ ਵਾਲੇ ਲੋਕ ਹੋਂ ਗਏ।
وَمَنْ لَمْ يُؤْمِنْ بِاللَّهِ وَرَسُولِهِ فَإِنَّا أَعْتَدْنَا لِلْكَافِرِينَ سَعِيرًا
ਅਤੇ ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਨਾ ਲਿਆਏ ਤਾਂ ਅਸੀਂ ਇਹੋ ਜਿਹੇ ਇਨਕਾਰੀਆਂ ਲਈ ਦਗਦੀ ਹੋਈ ਅੱਗ ਤਿਆਰ ਕਰ ਰੱਖੀ ਹੈ।
وَلِلَّهِ مُلْكُ السَّمَاوَاتِ وَالْأَرْضِ ۚ يَغْفِرُ لِمَنْ يَشَاءُ وَيُعَذِّبُ مَنْ يَشَاءُ ۚ وَكَانَ اللَّهُ غَفُورًا رَحِيمًا
ਅਤੇ ਆਕਾਸ਼ਾਂ ਅਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ, ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਅਤੇ ਜਿਸ ਨੂੰ ਚਾਹੇ ਸਜ਼ਾ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
سَيَقُولُ الْمُخَلَّفُونَ إِذَا انْطَلَقْتُمْ إِلَىٰ مَغَانِمَ لِتَأْخُذُوهَا ذَرُونَا نَتَّبِعْكُمْ ۖ يُرِيدُونَ أَنْ يُبَدِّلُوا كَلَامَ اللَّهِ ۚ قُلْ لَنْ تَتَّبِعُونَا كَذَٰلِكُمْ قَالَ اللَّهُ مِنْ قَبْلُ ۖ فَسَيَقُولُونَ بَلْ تَحْسُدُونَنَا ۚ بَلْ كَانُوا لَا يَفْقَهُونَ إِلَّا قَلِيلًا
ਜਦੋਂ ਤੂਸੀਂ` ਗਨੀਮਤਾਂ (ਯੁੱਧ ਵਿਚ ਪ੍ਰਾਪਤ ਹੋਣ ਵਾਲਾ ਦੁਸ਼ਮਣ ਦਾ ਧਨ) ਲੈਣ ਲਈ ਚੱਲੋਂਗੇ ਤਾਂ ਪਿੱਛੇ ਰਹਿਣ ਵਾਲੇ ਲੋਕ ਕਹਿਣਗੇ ਕਿ ਸਾਨੂੰ ਵੀ ਆਪਣੇ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲ ਸਕਦੇ। ਅੱਲਾਹ ਪਹਿਲਾਂ ਹੀ ਇਹ ਫ਼ੁਰਮਾ ਚੁੱਕਿਆ ਹੈ। ਤਾਂ ਉਹ ਕਹਿਣਗੇ ਕਿ ਸਗੋਂ ਤੁਸੀਂ ਲੋਕ ਸਾਡੇ ਨਾਲ ਈਰਖਾ ਕਰਦੇ ਹੋ। ਤਾਂ ਇਹ ਲੋਕ ਬਹੁਤ ਘੱਟ ਸਮਝਦੇ ਹਨ।

Choose other languages: