Quran Apps in many lanuages:

Surah Al-Fath Ayahs #18 Translated in Punjabi

وَلِلَّهِ مُلْكُ السَّمَاوَاتِ وَالْأَرْضِ ۚ يَغْفِرُ لِمَنْ يَشَاءُ وَيُعَذِّبُ مَنْ يَشَاءُ ۚ وَكَانَ اللَّهُ غَفُورًا رَحِيمًا
ਅਤੇ ਆਕਾਸ਼ਾਂ ਅਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਦੀ ਹੀ ਹੈ, ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਅਤੇ ਜਿਸ ਨੂੰ ਚਾਹੇ ਸਜ਼ਾ ਦੇਵੇ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
سَيَقُولُ الْمُخَلَّفُونَ إِذَا انْطَلَقْتُمْ إِلَىٰ مَغَانِمَ لِتَأْخُذُوهَا ذَرُونَا نَتَّبِعْكُمْ ۖ يُرِيدُونَ أَنْ يُبَدِّلُوا كَلَامَ اللَّهِ ۚ قُلْ لَنْ تَتَّبِعُونَا كَذَٰلِكُمْ قَالَ اللَّهُ مِنْ قَبْلُ ۖ فَسَيَقُولُونَ بَلْ تَحْسُدُونَنَا ۚ بَلْ كَانُوا لَا يَفْقَهُونَ إِلَّا قَلِيلًا
ਜਦੋਂ ਤੂਸੀਂ` ਗਨੀਮਤਾਂ (ਯੁੱਧ ਵਿਚ ਪ੍ਰਾਪਤ ਹੋਣ ਵਾਲਾ ਦੁਸ਼ਮਣ ਦਾ ਧਨ) ਲੈਣ ਲਈ ਚੱਲੋਂਗੇ ਤਾਂ ਪਿੱਛੇ ਰਹਿਣ ਵਾਲੇ ਲੋਕ ਕਹਿਣਗੇ ਕਿ ਸਾਨੂੰ ਵੀ ਆਪਣੇ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲ ਸਕਦੇ। ਅੱਲਾਹ ਪਹਿਲਾਂ ਹੀ ਇਹ ਫ਼ੁਰਮਾ ਚੁੱਕਿਆ ਹੈ। ਤਾਂ ਉਹ ਕਹਿਣਗੇ ਕਿ ਸਗੋਂ ਤੁਸੀਂ ਲੋਕ ਸਾਡੇ ਨਾਲ ਈਰਖਾ ਕਰਦੇ ਹੋ। ਤਾਂ ਇਹ ਲੋਕ ਬਹੁਤ ਘੱਟ ਸਮਝਦੇ ਹਨ।
قُلْ لِلْمُخَلَّفِينَ مِنَ الْأَعْرَابِ سَتُدْعَوْنَ إِلَىٰ قَوْمٍ أُولِي بَأْسٍ شَدِيدٍ تُقَاتِلُونَهُمْ أَوْ يُسْلِمُونَ ۖ فَإِنْ تُطِيعُوا يُؤْتِكُمُ اللَّهُ أَجْرًا حَسَنًا ۖ وَإِنْ تَتَوَلَّوْا كَمَا تَوَلَّيْتُمْ مِنْ قَبْلُ يُعَذِّبْكُمْ عَذَابًا أَلِيمًا
ਪਿੱਛੇ ਰਹਿ ਜਾਣੇ ਵਾਲੇ ਪੇਂਡੂਆਂ ਨੂੰ ਆਖੋ, ਕਿ ਜਲਦੀ ਹੀ ਤੁਸੀਂ ਅਜਿਹੇ ਲੋਕਾਂ ਵੱਲ ਸੱਦੇ ਜਾਓਗੇ ਜਿਹੜੇ ਬੜੇ ਤਾਕਤਵਰ ਹਨ। ਤੁਸੀਂ ਉਨ੍ਹਾਂ ਨਾਲ ਲੜੌਗੇ ਜਾਂ ਉਹ ਇਸਲਾਮ ਲਿਆਉਣਗੇ। ਸੋ ਜੇਕਰ ਤੁਸੀਂ ਹੁਕਮ ਮੰਨੋਗੇ ਤਾਂ ਅੱਲਾਹ ਤੁਹਾਨੂੰ ਬਹੁਤ ਵਧੀਆ ਫ਼ਲ ਦੇਵੇਗਾ ਅਤੇ ਜੇਕਰ ਤੁਸੀਂ ਮੂੰਹ ਮੋੜੋਂਗੇ ਜਿਵੇਂ ਕਿ ਇਸ ਤੋਂ ਪਹਿਲਾਂ ਮੂੰਹ ਮੋੜ ਚੁੱਕੇ ਹੋ ਤਾਂ ਉਹ (ਅੱਲਾਹ) ਤੁਹਾਨੂੰ ਦਰਦਨਾਕ ਸਜ਼ਾ ਦੇਵੇਗਾ।
لَيْسَ عَلَى الْأَعْمَىٰ حَرَجٌ وَلَا عَلَى الْأَعْرَجِ حَرَجٌ وَلَا عَلَى الْمَرِيضِ حَرَجٌ ۗ وَمَنْ يُطِعِ اللَّهَ وَرَسُولَهُ يُدْخِلْهُ جَنَّاتٍ تَجْرِي مِنْ تَحْتِهَا الْأَنْهَارُ ۖ وَمَنْ يَتَوَلَّ يُعَذِّبْهُ عَذَابًا أَلِيمًا
ਨਾ ਅੰਨ੍ਹੇ ਤੇ, ਨਾ ਲੰਗੜੇ ਤੇ, ਨਾ ਰੋਗੀ ਤੇ ਕੋਈ ਪਾਪ ਹੈ ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇਗਾ ਉਸ ਨੂੰ ਅੱਲਾਹ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਉਸ ਨੂੰ ਉਹ ਦਰਦਨਾਕ ਸਜ਼ਾ ਦੇਵੇਗਾ।
لَقَدْ رَضِيَ اللَّهُ عَنِ الْمُؤْمِنِينَ إِذْ يُبَايِعُونَكَ تَحْتَ الشَّجَرَةِ فَعَلِمَ مَا فِي قُلُوبِهِمْ فَأَنْزَلَ السَّكِينَةَ عَلَيْهِمْ وَأَثَابَهُمْ فَتْحًا قَرِيبًا
ਅੱਲਾਹ ਈਮਾਨ ਵਾਲਿਆਂ ਤੋਂ ਪ੍ਰਸੰਨ ਹੋ ਗਿਆ ਜਦੋਂ ਉਹ ਤੁਹਾਡੇ ਨਾਲ ਦਰਖ਼ਤ ਦੇ ਥੱਲੇ ਬੇਅਤ (ਪ੍ਰਤਿੱਗਿਆ) ਕਰ ਰਹੇ ਸੀ। ਅੱਲਾਹ ਨੇ ਸਮਝ ਲਿਆ ਜਿਹੜਾ ਕੂਝ ਉਨ੍ਹਾਂ ਦੇ ਦਿਲਾਂ ਵਿਚ ਸੀ। ਸੋ ਉਸ ਨੇ ਉਨ੍ਹਾਂ ਤੇ ਸਕੀਨਤ ਪ੍ਰਕਾਸ਼ਿਤ ਕੀਤੀ ਅਤੇ ਉਨ੍ਹਾਂ ਨੂੰ ਇਨਾਮ ਵਿਚ ਛੇਤੀ ਪ੍ਰਾਪਤ ਹੋਣ ਵਾਲੀ ਫਤਿਹ ਬਖਸ਼ ਦਿੱਤੀ।

Choose other languages: