Quran Apps in many lanuages:

Surah Al-Fath Ayahs #21 Translated in Punjabi

لَيْسَ عَلَى الْأَعْمَىٰ حَرَجٌ وَلَا عَلَى الْأَعْرَجِ حَرَجٌ وَلَا عَلَى الْمَرِيضِ حَرَجٌ ۗ وَمَنْ يُطِعِ اللَّهَ وَرَسُولَهُ يُدْخِلْهُ جَنَّاتٍ تَجْرِي مِنْ تَحْتِهَا الْأَنْهَارُ ۖ وَمَنْ يَتَوَلَّ يُعَذِّبْهُ عَذَابًا أَلِيمًا
ਨਾ ਅੰਨ੍ਹੇ ਤੇ, ਨਾ ਲੰਗੜੇ ਤੇ, ਨਾ ਰੋਗੀ ਤੇ ਕੋਈ ਪਾਪ ਹੈ ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇਗਾ ਉਸ ਨੂੰ ਅੱਲਾਹ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੋਣਗੀਆਂ। ਅਤੇ ਜਿਹੜਾ ਬੰਦਾ ਮੂੰਹ ਮੋੜੇਗਾ ਉਸ ਨੂੰ ਉਹ ਦਰਦਨਾਕ ਸਜ਼ਾ ਦੇਵੇਗਾ।
لَقَدْ رَضِيَ اللَّهُ عَنِ الْمُؤْمِنِينَ إِذْ يُبَايِعُونَكَ تَحْتَ الشَّجَرَةِ فَعَلِمَ مَا فِي قُلُوبِهِمْ فَأَنْزَلَ السَّكِينَةَ عَلَيْهِمْ وَأَثَابَهُمْ فَتْحًا قَرِيبًا
ਅੱਲਾਹ ਈਮਾਨ ਵਾਲਿਆਂ ਤੋਂ ਪ੍ਰਸੰਨ ਹੋ ਗਿਆ ਜਦੋਂ ਉਹ ਤੁਹਾਡੇ ਨਾਲ ਦਰਖ਼ਤ ਦੇ ਥੱਲੇ ਬੇਅਤ (ਪ੍ਰਤਿੱਗਿਆ) ਕਰ ਰਹੇ ਸੀ। ਅੱਲਾਹ ਨੇ ਸਮਝ ਲਿਆ ਜਿਹੜਾ ਕੂਝ ਉਨ੍ਹਾਂ ਦੇ ਦਿਲਾਂ ਵਿਚ ਸੀ। ਸੋ ਉਸ ਨੇ ਉਨ੍ਹਾਂ ਤੇ ਸਕੀਨਤ ਪ੍ਰਕਾਸ਼ਿਤ ਕੀਤੀ ਅਤੇ ਉਨ੍ਹਾਂ ਨੂੰ ਇਨਾਮ ਵਿਚ ਛੇਤੀ ਪ੍ਰਾਪਤ ਹੋਣ ਵਾਲੀ ਫਤਿਹ ਬਖਸ਼ ਦਿੱਤੀ।
وَمَغَانِمَ كَثِيرَةً يَأْخُذُونَهَا ۗ وَكَانَ اللَّهُ عَزِيزًا حَكِيمًا
ਅਤੇ ਬਹੁਤ ਸਾਰੀਆਂ ਗਨੀਮਤਾਂ ਵੀ, ਜਿਨ੍ਹਾਂ ਨੂੰ ਉਹ ਪ੍ਰਾਪਤ ਕਰਨਗੇ ਅੱਲਾਹ ਤਾਕਤਵਰ ਅਤੇ ਤੱਤਵੇਤਾ ਹੈ।
وَعَدَكُمُ اللَّهُ مَغَانِمَ كَثِيرَةً تَأْخُذُونَهَا فَعَجَّلَ لَكُمْ هَٰذِهِ وَكَفَّ أَيْدِيَ النَّاسِ عَنْكُمْ وَلِتَكُونَ آيَةً لِلْمُؤْمِنِينَ وَيَهْدِيَكُمْ صِرَاطًا مُسْتَقِيمًا
ਅਤੇ ਅੱਲਾਹ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਗਨੀਮਤਾਂ ਦਾ ਵਾਅਦਾ ਕੀਤਾ ਜਿਨ੍ਹਾਂ ਨੂੰ ਤੁਸੀਂ ਪ੍ਰਾਪਤ ਕਰੋਂਗੇ। ਸੋ ਇਹ ਉਸ ਨੇ ਇਹ ਈਮਾਨ ਵਾਲਿਆਂ ਲਈ ਇੱਕ ਵੱਡੀ ਨਿਸ਼ਾਨੀ ਬਣ ਜਾਵੇ ਅਤੇ ਤਾਂ ਕਿ ਉਹ ਤੁਹਾਨੂੰ ਸਿੱਧੇ ਰਾਹ ਤੇ ਚਲਾਵੇ।
وَأُخْرَىٰ لَمْ تَقْدِرُوا عَلَيْهَا قَدْ أَحَاطَ اللَّهُ بِهَا ۚ وَكَانَ اللَّهُ عَلَىٰ كُلِّ شَيْءٍ قَدِيرًا
ਅਤੇ ਇੱਕ ਫ਼ਤਿਹ ਹੋਰ ਵੀ ਹੈ ਜਿਸ ਦੇ ਤੁਸੀਂ ਅਜੇ ਤੱਕ ਲਾਇਕ ਨਹੀਂ ਹੋ ਅੱਲਾਹ ਨੇ ਉਸ ਨੂੰ ਘੇਰ ਰੱਖਿਆ ਹੈ ਅਤੇ ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।

Choose other languages: