Quran Apps in many lanuages:

Surah Al-Baqara Ayahs #83 Translated in Punjabi

فَوَيْلٌ لِلَّذِينَ يَكْتُبُونَ الْكِتَابَ بِأَيْدِيهِمْ ثُمَّ يَقُولُونَ هَٰذَا مِنْ عِنْدِ اللَّهِ لِيَشْتَرُوا بِهِ ثَمَنًا قَلِيلًا ۖ فَوَيْلٌ لَهُمْ مِمَّا كَتَبَتْ أَيْدِيهِمْ وَوَيْلٌ لَهُمْ مِمَّا يَكْسِبُونَ
ਅੰਤ ਵਿਨਾਸ਼ ਹੈ ਉਨਾਂ ਲੋਕਾਂ ਦੇ ਲਈ ਜੋ ਆਪਣੇ ਹੱਥ ਨਾਲ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅਲਾਹ ਵੱਲੋਂ ਹੈ ਤਾਂ ਕਿ ਉਸ ਦੇ ਰਾਹੀਂ ਉਹ ਥੋੜ੍ਹਾ ਜਿਹਾ ਧਨ ਪ੍ਰਾਪਤ ਕਰ ਲੈਣ। ਅੰਤ ਵਿਨਾਸ਼ ਹੈ ਉਸ ਚੀਜ਼ ਦੇ ਕਾਰਨ ਜੋ ਇਨ੍ਹਾਂ ਦੇ ਹੱਥਾਂ ਨੇ ਲਿਖੀ ਅਤੇ ਉਨਾਂ ਲਈ ਅਜਿਹੀ ਕਮਾਈ ਤੋਂ ਵਿਨਾਸ਼ ਹੈ।
وَقَالُوا لَنْ تَمَسَّنَا النَّارُ إِلَّا أَيَّامًا مَعْدُودَةً ۚ قُلْ أَتَّخَذْتُمْ عِنْدَ اللَّهِ عَهْدًا فَلَنْ يُخْلِفَ اللَّهُ عَهْدَهُ ۖ أَمْ تَقُولُونَ عَلَى اللَّهِ مَا لَا تَعْلَمُونَ
ਅਤੇ ਉਹ ਕਹਿੰਦੇ ਹਨ ਕਿ ਸਾਨੂੰ ਨਰਕ (ਜਹੰਨੂਮ) ਦੀ ਅੱਗ ਪਰੰਤੂ ਗਿਣਤੀ ਦੇ ਕੁਝ ਦਿਨ ਹੀ ਛੁਹੇਗੀ ਆਖੋ ਕਿ ਤੁਸੀਂ ਅੱਲਾਹ ਦੇ ਪਾਸੋਂ ਕੋਈ ਵਚਨ ਲੈ ਲਿਆ ਹੈ ਕਿ ਅੱਲਾਹ ਆਪਣੇ ਵਚਨ ਦੇ ਵਿਰੁੱਧ ਨਹੀਂ` ਕਰੇਗਾ। ਜਾਂ ਅੱਲਾਹ ਲਈ ਅਜਿਹੀ ਗੱਲ ਕਹਿੰਦੇ ਹੋ ਜਿਸ ਦਾ ਤੁਹਾਨੂੰ ਗਿਆਨ ਨਹੀਂ
بَلَىٰ مَنْ كَسَبَ سَيِّئَةً وَأَحَاطَتْ بِهِ خَطِيئَتُهُ فَأُولَٰئِكَ أَصْحَابُ النَّارِ ۖ هُمْ فِيهَا خَالِدُونَ
ਹਾਂ ਜਿਸ ਨੇ ਕੋਈ ਬੁਰਾਈ ਕੀਤੀ ਅਤੇ ਉਸ ਦੇ ਪਾਪ ਨੇ ਉਸ ਨੂੰ ਆਪਣੇ ਘੇਰੇ ਵਿਚ ਲੈ ਲਿਆ ਤਾਂ ਉਹੀ ਲੋਕ ਨਰਕ ਵਾਲੇ ਹਨ ਉਹ ਉਸ ਵਿਚ ਹਮੇਸ਼ਾ ਰਹਿਣਗੇ।
وَالَّذِينَ آمَنُوا وَعَمِلُوا الصَّالِحَاتِ أُولَٰئِكَ أَصْحَابُ الْجَنَّةِ ۖ هُمْ فِيهَا خَالِدُونَ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕੰਮ ਕੀਤੇ ਉਹ ਸਵਰਗ (ਜੰਨਤ) ਵਾਲੇ ਲੋਕ ਹਨ ਉਹ ਉਹਦੇ ਵਿਚ ਹਮੇਸ਼ਾ ਰਹਿਣਗੇ।
وَإِذْ أَخَذْنَا مِيثَاقَ بَنِي إِسْرَائِيلَ لَا تَعْبُدُونَ إِلَّا اللَّهَ وَبِالْوَالِدَيْنِ إِحْسَانًا وَذِي الْقُرْبَىٰ وَالْيَتَامَىٰ وَالْمَسَاكِينِ وَقُولُوا لِلنَّاسِ حُسْنًا وَأَقِيمُوا الصَّلَاةَ وَآتُوا الزَّكَاةَ ثُمَّ تَوَلَّيْتُمْ إِلَّا قَلِيلًا مِنْكُمْ وَأَنْتُمْ مُعْرِضُونَ
ਅਤੇ ਜਦੋਂ ਅਸੀਂ ਇਸਰਾਈਲ ਦੀ ਔਲਾਦ ਤੋਂ ਵਚਨ ਲਿਆ ਕਿ ਤੁਸੀਂ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਬੰਦਗੀ ਨਹੀਂ ਕਰੋਗੇ ਅਤੇ ਤੁਸੀਂ ਭਲਾ ਵਿਹਾਰ ਕਰੋਗੇ, ਮਾਤਾ-ਪਿਤਾ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਅਨਾਥਾਂ ਅਤੇ ਕੰਗਾਲਾਂ ਦੇ ਜ਼ਕਾਤ ਅਦਾ ਕਰੋ ਫਿਰ ਤੁਸੀਂ ਉਸ ਤੋਂ ਮੁੱਕਰ ਗਏ ਸਿਵਾਏ ਕੂਝ ਲੋਕਾਂ ਦੇ ਅਤੇ ਤੁਸੀਂ ਵਚਨ ਦੇ ਕੇ ਉਸ ਤੋਂ ਪਿੱਛੇ ਹੱਟ ਜਾਣ ਵਾਲੇ ਲੋਕ ਹੋ।

Choose other languages: