Quran Apps in many lanuages:

Surah Al-Baqara Ayahs #85 Translated in Punjabi

بَلَىٰ مَنْ كَسَبَ سَيِّئَةً وَأَحَاطَتْ بِهِ خَطِيئَتُهُ فَأُولَٰئِكَ أَصْحَابُ النَّارِ ۖ هُمْ فِيهَا خَالِدُونَ
ਹਾਂ ਜਿਸ ਨੇ ਕੋਈ ਬੁਰਾਈ ਕੀਤੀ ਅਤੇ ਉਸ ਦੇ ਪਾਪ ਨੇ ਉਸ ਨੂੰ ਆਪਣੇ ਘੇਰੇ ਵਿਚ ਲੈ ਲਿਆ ਤਾਂ ਉਹੀ ਲੋਕ ਨਰਕ ਵਾਲੇ ਹਨ ਉਹ ਉਸ ਵਿਚ ਹਮੇਸ਼ਾ ਰਹਿਣਗੇ।
وَالَّذِينَ آمَنُوا وَعَمِلُوا الصَّالِحَاتِ أُولَٰئِكَ أَصْحَابُ الْجَنَّةِ ۖ هُمْ فِيهَا خَالِدُونَ
ਅਤੇ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਭਲੇ ਕੰਮ ਕੀਤੇ ਉਹ ਸਵਰਗ (ਜੰਨਤ) ਵਾਲੇ ਲੋਕ ਹਨ ਉਹ ਉਹਦੇ ਵਿਚ ਹਮੇਸ਼ਾ ਰਹਿਣਗੇ।
وَإِذْ أَخَذْنَا مِيثَاقَ بَنِي إِسْرَائِيلَ لَا تَعْبُدُونَ إِلَّا اللَّهَ وَبِالْوَالِدَيْنِ إِحْسَانًا وَذِي الْقُرْبَىٰ وَالْيَتَامَىٰ وَالْمَسَاكِينِ وَقُولُوا لِلنَّاسِ حُسْنًا وَأَقِيمُوا الصَّلَاةَ وَآتُوا الزَّكَاةَ ثُمَّ تَوَلَّيْتُمْ إِلَّا قَلِيلًا مِنْكُمْ وَأَنْتُمْ مُعْرِضُونَ
ਅਤੇ ਜਦੋਂ ਅਸੀਂ ਇਸਰਾਈਲ ਦੀ ਔਲਾਦ ਤੋਂ ਵਚਨ ਲਿਆ ਕਿ ਤੁਸੀਂ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਬੰਦਗੀ ਨਹੀਂ ਕਰੋਗੇ ਅਤੇ ਤੁਸੀਂ ਭਲਾ ਵਿਹਾਰ ਕਰੋਗੇ, ਮਾਤਾ-ਪਿਤਾ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਅਨਾਥਾਂ ਅਤੇ ਕੰਗਾਲਾਂ ਦੇ ਜ਼ਕਾਤ ਅਦਾ ਕਰੋ ਫਿਰ ਤੁਸੀਂ ਉਸ ਤੋਂ ਮੁੱਕਰ ਗਏ ਸਿਵਾਏ ਕੂਝ ਲੋਕਾਂ ਦੇ ਅਤੇ ਤੁਸੀਂ ਵਚਨ ਦੇ ਕੇ ਉਸ ਤੋਂ ਪਿੱਛੇ ਹੱਟ ਜਾਣ ਵਾਲੇ ਲੋਕ ਹੋ।
وَإِذْ أَخَذْنَا مِيثَاقَكُمْ لَا تَسْفِكُونَ دِمَاءَكُمْ وَلَا تُخْرِجُونَ أَنْفُسَكُمْ مِنْ دِيَارِكُمْ ثُمَّ أَقْرَرْتُمْ وَأَنْتُمْ تَشْهَدُونَ
ਅਤੇ ਜਦੋਂ ਅਸੀਂ ਤੁਹਾਡੇ ਤੋਂ ਇਹ ਵਚਨ ਲਿਆ ਕਿ ਤੁਸੀਂ ਆਪਣਿਆਂ ਦਾ ਲਹੂ ਨਹੀਂ ਵਹਾਉਗੇ ਅਤੇ ਆਪਣੇ ਲੋਕਾਂ ਨੂੰ ਆਪਣੀਆਂ ਬਸਤੀਆਂ ਵਿੱਚੋਂ ਨਹੀਂ ਕੱਢੋਗੇ। ਫਿਰ ਤੁਸੀਂ ਵਚਨ ਦਿੱਤਾ ਅਤੇ ਤੁਸੀਂ ਇਸ ਦੇ ਗਵਾਹ ਹੋ
ثُمَّ أَنْتُمْ هَٰؤُلَاءِ تَقْتُلُونَ أَنْفُسَكُمْ وَتُخْرِجُونَ فَرِيقًا مِنْكُمْ مِنْ دِيَارِهِمْ تَظَاهَرُونَ عَلَيْهِمْ بِالْإِثْمِ وَالْعُدْوَانِ وَإِنْ يَأْتُوكُمْ أُسَارَىٰ تُفَادُوهُمْ وَهُوَ مُحَرَّمٌ عَلَيْكُمْ إِخْرَاجُهُمْ ۚ أَفَتُؤْمِنُونَ بِبَعْضِ الْكِتَابِ وَتَكْفُرُونَ بِبَعْضٍ ۚ فَمَا جَزَاءُ مَنْ يَفْعَلُ ذَٰلِكَ مِنْكُمْ إِلَّا خِزْيٌ فِي الْحَيَاةِ الدُّنْيَا ۖ وَيَوْمَ الْقِيَامَةِ يُرَدُّونَ إِلَىٰ أَشَدِّ الْعَذَابِ ۗ وَمَا اللَّهُ بِغَافِلٍ عَمَّا تَعْمَلُونَ
ਫਿਰ ਤੁਸੀਂ ਹੀਂ ਉਹ ਲੋਕ ਹੋ ਜੋ ਆਪਣਿਆਂ ਦੀ ਹੱਤਿਆ ਕਰਦੇ ਹੋ ਅਤੇ ਆਪਣੇ ਹੀ ਇੱਕ ਵਰਗ ਨੂੰ ਉਨ੍ਹਾਂ ਦੇ ਨਗਰਾਂ ਵਿੱਚੋਂ ਕੱਚਦੇ ਹੋ। ਉਨ੍ਹਾਂ ਦੇ ਵਿਰੁੱਧ ਉਨ੍ਹਾਂ ਦੇ ਦੁਸ਼ਮਣਾਂ ਦੀ ਮਦਦ ਕਰਦੇ ਹੋ, ਪਾਪ ਅਤੇ ਅਨਿਆਇ ਦੇ ਨਾਲ, ਫਿਰ ਜਦੋਂ ਉਹ ਤੁਹਾਡੇ ਕੋਲ ਕੈਦੀ ਬਣ ਕੇ ਆਉਂਦੇ ਹਨ ਤਾਂ ਤੁਸੀਂ ਫਿਦੀਆ (ਅਰਥ ਦੰਡ) ਅਦਾ ਕਰਕੇ ਉਨ੍ਹਾਂ ਨੂੰ ਛੁਡਾਉਂਦੇ ਹੋ ਜਦੋਂ ਕਿ ਖੁਦ ਉਨ੍ਹਾਂ ਨੂੰ ਰਿਹਾਅ ਕਰਨਾ ਤੁਹਾਡੇ ਉੱਪਰ ਹਰਾਮ (ਨਜਾਇਜ਼) ਸੀ, ਕੀ ਤੁਸੀਂ ਅੱਲਾਹ ਦੀ ਕਿਤਾਬ ਦੇ ਇੱਕ ਭਾਗ ਨੂੰ ਮੰਨਦੇ ਹੋ, ਅਤੇ ਇੱਕ ਭਾਗ ਨੂੰ ਝੁਠਲਾਉਂਦੇ ਹੋ। ਆਖ਼ਿਰ ਤੁਹਾਡੇ ਵਿਚੋਂ ਜੋ ਲੌਕ ਅਜਿਹਾ ਕਰਨ ਉਨ੍ਹਾਂ ਦਾ ਚੰਡ ਇਸ ਤੋਂ ਬਿਨਾਂ ਕੀ ਹੈ, ਕਿ ਉਨ੍ਹਾਂ ਦੀ ਸੰਸਾਰਿਕ ਜੀਵਨ ਵਿਚ ਬੇਇੱਜ਼ਤੀ ਹੋਵੇ ਅਤੇ ਕਿਆਮਤ (ਜੁੱਕੇ ਜਾਣ ਦਾ ਦਿਨ) ਉਪਰੰਤ ਉਨ੍ਹਾਂ ਨੂੰ ਸਖ਼ਤ ਅਜ਼ਾਬ਼ ਦੇ ਵਿਚ ਸੁੱਟ ਦਿੱਤਾ ਜਾਵੇ। ਅਤੇ ਅੱਲਾਹ ਉਸ ਗੱਲ ਤੋਂ ਅਗਿਆਤ ਨਹੀਂ ਹੈ, ਜੋ ਤੁਸੀਂ ਕਰ ਰਹੇ ਹੋ

Choose other languages: