Quran Apps in many lanuages:

Surah Al-Baqara Ayahs #53 Translated in Punjabi

وَإِذْ نَجَّيْنَاكُمْ مِنْ آلِ فِرْعَوْنَ يَسُومُونَكُمْ سُوءَ الْعَذَابِ يُذَبِّحُونَ أَبْنَاءَكُمْ وَيَسْتَحْيُونَ نِسَاءَكُمْ ۚ وَفِي ذَٰلِكُمْ بَلَاءٌ مِنْ رَبِّكُمْ عَظِيمٌ
ਅਤੇ (ਯਾਦ ਕਰੋਂ) ਜਦੋਂ ਅਸੀਂ ਤੁਹਾਨੂੰ ਫਿਰਨ ਦੇ ਲੋਕਾਂ ਤੋਂ ਛੁਟਕਾਰਾ ਦਿਵਾਇਆ, ਉਹ ਤੁਹਾਨੂੰ ਬਹੁਤ ਦੁਖ ਦਿੰਦੇ ਸਨ, ਤੁਹਾਡੇ ਪੁੱਤਰਾਂ ਦੀ ਹੱਤਿਆ ਕਰਦੇ ਅਤੇ ਤੁਹਾਡੀਆਂ ਧੀਆਂ ਨੂੰ ਜਿਉਂਦੀਆਂ ਰਖਦੇ। ਅਤੇ ਇਸ ਵਿਚ ਤੁਹਾਡੇ ਰੱਬ ਦੀ ਤਰਫੋਂ ਵੱਡਾ ਇਮਤਿਹਾਨ ਸੀ।
وَإِذْ فَرَقْنَا بِكُمُ الْبَحْرَ فَأَنْجَيْنَاكُمْ وَأَغْرَقْنَا آلَ فِرْعَوْنَ وَأَنْتُمْ تَنْظُرُونَ
ਅਤੇ (ਯਾਦ ਕਰੋਂ ਉਹ ਵੇਲਾ) ਜਦੋਂ ਅਸੀਂ’ ਨਦੀ ਨੂੰ ਚੀਰ ਕੇ ਤੁਹਾਨੂੰ ਪਾਰ ਲੰਘਾਇਆ। ਫਿਰ ਬਚਾਇਆ ਤੁਹਾਨੂੰ ਅਤੇ ਫਿਰਔਨ ਦੇ ਬੰਦਿਆਂ ਨੂੰ ਡੋਂਬ ਦਿੱਤਾ ਅਤੇ ਤੁਸੀ ਵੇਖ ਰਹੇ ਸੀ।
وَإِذْ وَاعَدْنَا مُوسَىٰ أَرْبَعِينَ لَيْلَةً ثُمَّ اتَّخَذْتُمُ الْعِجْلَ مِنْ بَعْدِهِ وَأَنْتُمْ ظَالِمُونَ
ਅਤੇ ਜਦੋਂ ਅਸੀਂ ਬੁਲਾਇਆ ਮੂਸਾ ਨੂੰ ਚਾਲ੍ਹੀਆਂ ਰਾਤਾਂ ਦੇ ਵਾਅਦੇ ਤੇ ਫਿਰ ਤੁਸੀਂ ਉਸ ਦੀ ਗ਼ੈਰਹਾਜ਼ਰੀ ਵਿਚ ਵੱਡੋ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਅਤੇ ਤੁਸੀਂ ਅੱਤਿਆਚਾਰੀ (ਜ਼ਾਲਿਮ) ਸੀ।
ثُمَّ عَفَوْنَا عَنْكُمْ مِنْ بَعْدِ ذَٰلِكَ لَعَلَّكُمْ تَشْكُرُونَ
ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਮੁਆਫ਼ ਕਰ ਦਿੱਤਾ ਤਾਂ ਕਿ ਤੁਸੀ ਸ਼ੁਕਰ-ਗੁਜ਼ਾਰ ਬਣੋ।
وَإِذْ آتَيْنَا مُوسَى الْكِتَابَ وَالْفُرْقَانَ لَعَلَّكُمْ تَهْتَدُونَ
ਅਤੇ ਜਦੋਂ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਫ਼ੈਸਲਾ ਕਰਨ ਵਾਲੀ ਚੀਜ਼ “ਤਾਂ ਕਿ ਤੁਸੀਂ ਰਸਤਾ ਪਾ ਸਕੋ।

Choose other languages: