Quran Apps in many lanuages:

Surah Al-Baqara Ayahs #120 Translated in Punjabi

وَقَالُوا اتَّخَذَ اللَّهُ وَلَدًا ۗ سُبْحَانَهُ ۖ بَلْ لَهُ مَا فِي السَّمَاوَاتِ وَالْأَرْضِ ۖ كُلٌّ لَهُ قَانِتُونَ
ਅਤੇ ਉਹ ਕਹਿੰਦੇ ਹਨ ਕਿ ਅੱਲਾਹ ਨੇ ਪੁੱਤਰ ਬਣਾਇਆ ਹੈ। ਅੱਲਾਹ ਇਸ ਤੋਂ ਪਾਕ ਹੈ। ਸਗੋਂ ਆਕਾਸ਼ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ ਦਾ ਹੀ ਹੈ, ਉਸੇ ਦੇ ਸਾਰੇ ਅਗਿਆਕਾਰੀ ਹਨ।
بَدِيعُ السَّمَاوَاتِ وَالْأَرْضِ ۖ وَإِذَا قَضَىٰ أَمْرًا فَإِنَّمَا يَقُولُ لَهُ كُنْ فَيَكُونُ
ਉਹ ਆਕਾਸ਼ਾਂ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ। ਉਹ ਜਦੋਂ’ ਕਿਸੇ ਕੰਮ ਨੂੰ ਕਰਨ ਦਾ ਇਰਾਦਾ ਕਰ ਲੈਂਦਾ ਹੈ ਤਾਂ ਉਸਦੇ ਲਈ ਕਹਿ ਦਿੰਦਾ ਹੈ, ਹੋ ਜਾ। ਬਸ ਉਹ ਹੋ ਜਾਂਦਾ ਹੈ।
وَقَالَ الَّذِينَ لَا يَعْلَمُونَ لَوْلَا يُكَلِّمُنَا اللَّهُ أَوْ تَأْتِينَا آيَةٌ ۗ كَذَٰلِكَ قَالَ الَّذِينَ مِنْ قَبْلِهِمْ مِثْلَ قَوْلِهِمْ ۘ تَشَابَهَتْ قُلُوبُهُمْ ۗ قَدْ بَيَّنَّا الْآيَاتِ لِقَوْمٍ يُوقِنُونَ
ਅਤੇ ਜਿਹੜੇ ਲੋਕ ਗਿਆਨ ਨਹੀਂ ਰੱਖਦੇ ਉਨ੍ਹਾਂ ਨੇ ਕਿਹਾ ਅੱਲਾਹ ਸਾਡੇ ਨਾਲ ਕਿਉਂ’ ਨਹੀ ਗੱਲ ਕਰਦਾ ਜਾਂ ਸਾਡੇ ਪਾਸ ਕੋਈ ਨਿਸ਼ਾਨੀ ਕਿਉਂ ਨਹੀਂ ਆਉਂਦੀ। ਇਸ ਤਰ੍ਹਾਂ ਉਨ੍ਹਾਂ ਤੋਂ ਪਹਿਲਾਂ ਦੇ ਲੋਕ ਵੀ ਇਨ੍ਹਾਂ ਵਰਗੀ ਹੀ ਗੱਲ ਕਹਿ ਚੁੱਕੇ ਹਨ, ਉਨ੍ਹਾਂ ਸਾਰਿਆਂ ਦੇ ਦਿਲ ਇੱਕੋ ਜਿਹੇ ਹਨ, ਅਸੀਂ ਨਿਸ਼ਾਨੀਆਂ ਸਪੱਸ਼ਟ ਕਰ ਦਿੱਤੀਆਂ ਹਨ ਉਨ੍ਹਾਂ ਲੋਕਾਂ ਦੇ ਲਈ ਜਿਹੜੇ ਵਿਸ਼ਵਾਸ਼ ਕਰਨ ਵਾਲੇ ਹਨ
إِنَّا أَرْسَلْنَاكَ بِالْحَقِّ بَشِيرًا وَنَذِيرًا ۖ وَلَا تُسْأَلُ عَنْ أَصْحَابِ الْجَحِيمِ
ਅਸੀਂ’ ਤੁਹਾਨੂੰ ਸੱਚ ਦੇ ਨਾਲ ਭੇਜਿਆ ਹੈ ਖ਼ੁਸ਼ਖ਼ਬਰੀ ਸੁਨਾਉਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ। ਅਤੇ ਤੁਹਾਡੇ ਤੋਂ ਜਹੰਨੂਮ (ਨਰਕ) ਵਿਚ ਜਾਣ ਵਾਲਿਆਂ ਦੇ ਬਾਰੇ ਚ ਕੋਈ ਪੁੱਛਗਿੱਛ ਨਹੀਂ ਹੋਵੇਗੀ
وَلَنْ تَرْضَىٰ عَنْكَ الْيَهُودُ وَلَا النَّصَارَىٰ حَتَّىٰ تَتَّبِعَ مِلَّتَهُمْ ۗ قُلْ إِنَّ هُدَى اللَّهِ هُوَ الْهُدَىٰ ۗ وَلَئِنِ اتَّبَعْتَ أَهْوَاءَهُمْ بَعْدَ الَّذِي جَاءَكَ مِنَ الْعِلْمِ ۙ مَا لَكَ مِنَ اللَّهِ مِنْ وَلِيٍّ وَلَا نَصِيرٍ
ਅਤੇ ਯਹੂਦੀ ਅਤੇ ਈਸਾਈ ਤੁਹਾਡੇ ਤੋਂ ਕਦੇ ਸੰਤੁਸ਼ਟ ਨਹੀਂ’ ਹੋਣਗੇ ਜਦੋਂ ਤੱਕ ਤੁਸੀਂ ਉਨ੍ਹਾਂ ਦੇ ਪੰਥ ਦੇ ਅਨੁਯਾਈ ਨਾ ਬਣ ਜਾਉ। ਤੁਸੀਂ ਕਹੋ ਕਿ ਜਿਹੜਾ ਰਾਹ ਅੱਲਾਹ ਵਿਖਾਉਦਾ ਹੈ ਉਹ ਹੀ ਸੱਚਾ ਰਾਹ ਹੈ। ਅਤੇ ਇਸ ਗਿਆਨ ਦੇ ਬਾਅਦ ਜੋ ਤੁਹਾਡੇ ਕੌਲ ਪਹੁੰਚ ਚੁੱਕਾ ਹੈ, ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕੀਤਾ ਤਾਂ ਅੱਲਾਹ ਦੇ ਮੁਕਾਬਲੇ ਵਿਚ ਨਾ ਤੁਹਾਡਾ ਕੋਈ ਮਿੱਤਰ ਹੋਵੇਗਾ ਅਤੇ ਨਾ ਕੋਈ ਸਾਥੀ।

Choose other languages: