Quran Apps in many lanuages:

Surah Al-Araf Ayahs #174 Translated in Punjabi

وَالَّذِينَ يُمَسِّكُونَ بِالْكِتَابِ وَأَقَامُوا الصَّلَاةَ إِنَّا لَا نُضِيعُ أَجْرَ الْمُصْلِحِينَ
ਅਤੇ ਜਿਹੜੇ ਲੋਕ ਅੱਲਾਹ ਦੀ ਕਿਤਾਬ ਨੂੰ ਦ੍ਰਿੜਤਾ ਨਾਲ ਪਕੜਦੇ ਹਨ ਅਤੇ ਨਮਾਜ਼ ਸਥਾਪਿਤ ਕਰਦੇ ਹਨ, ਬਿਨ੍ਹਾਂ ਸ਼ੱਕ ਅਸੀਂ ਸੁਧਾਰ ਕਰਨ ਵਾਲਿਆਂ ਦਾ ਫ਼ਲ ਖਤਮ ਨਹੀਂ ਕਰਾਂਗੇ।
وَإِذْ نَتَقْنَا الْجَبَلَ فَوْقَهُمْ كَأَنَّهُ ظُلَّةٌ وَظَنُّوا أَنَّهُ وَاقِعٌ بِهِمْ خُذُوا مَا آتَيْنَاكُمْ بِقُوَّةٍ وَاذْكُرُوا مَا فِيهِ لَعَلَّكُمْ تَتَّقُونَ
ਅਤੇ ਜਦੋਂ ਅਸੀਂ’ ਪਹਾੜ ਨੂੰ ਉਨ੍ਹਾਂ ਦੇ ਉੱਪਰ ਚੁੱਕਿਆ ਜਿਵੇਂ ਕੋਈ ਛੱਤਰ ਹੋਵੇ। ਅਤੇ ਉਨ੍ਹਾਂ ਨੇ ਸਮਝਿਆ ਕਿ ਉਹ ਉਨ੍ਹਾਂ ਉੱਪਰ ਆ ਡਿੱਗੇਗਾ। ਚੁੱਕੋ ਦ੍ਰਿੜਤਾ ਨਾਲ ਉਸ ਵਸਤੂ ਨੂੰ ਜਿਹੜੀ ਅਸੀਂ ਤੁਹਾਨੂੰ ਦਿੱਤੀ ਹੈ ਅਤੇ ਯਾਦ ਰੱਖੋ ਜੋ ਕੁਝ ਇਸ ਵਿਚ ਹੈ ਤਾਂ ਜੋ ਤੁਸੀਂ ਬਚ ਸਕੋ।
وَإِذْ أَخَذَ رَبُّكَ مِنْ بَنِي آدَمَ مِنْ ظُهُورِهِمْ ذُرِّيَّتَهُمْ وَأَشْهَدَهُمْ عَلَىٰ أَنْفُسِهِمْ أَلَسْتُ بِرَبِّكُمْ ۖ قَالُوا بَلَىٰ ۛ شَهِدْنَا ۛ أَنْ تَقُولُوا يَوْمَ الْقِيَامَةِ إِنَّا كُنَّا عَنْ هَٰذَا غَافِلِينَ
ਅਤੇ ਜਦੋਂ ਤੇਰੇ ਰੱਬ ਨੇ ਆਦਮ ਦੇ ਪੁੱਤਰਾਂ ਦੀਆਂ ਪਿੱਠਾਂ ਵਿਚੋਂ ਉਨ੍ਹਾਂ ਦੀ ਔਲਾਦ ਨੂੰ ਕੱਢਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਉੱਪਰ ਹੀ’ ਗਵਾਹ ਠਹਿਰਾਇਆ, ਕਿ ਮੈਂ ਤੁਹਾਡਾ ਰੱਬ ਨਹੀਂ’ ਹਾਂ। ਉਨ੍ਹਾਂ ਨੇ ਕਿਹਾ, ਹਾਂ ਅਸੀਂ ਸਵੀਕਾਰ ਕਰਦੇ ਹਾਂ। ਇਹ ਇਸ ਲਈ ਹੋਇਆ ਕਿ ਕਿਤੇ ਤੁਸੀਂ (ਪ੍ਰਲੋਕ ਵਿੱਚ) ਚੁੱਕੇ ਜਾਣ ਦੇ ਦਿਨ ਕਹਿਣ ਲੱਗ ਪਵੋਂ ਕਿ ਸਾਨੂੰ ਤਾਂ ਇਸ ਦੀ ਖ਼ਬਰ ਨਹੀਂ ਸੀ।
أَوْ تَقُولُوا إِنَّمَا أَشْرَكَ آبَاؤُنَا مِنْ قَبْلُ وَكُنَّا ذُرِّيَّةً مِنْ بَعْدِهِمْ ۖ أَفَتُهْلِكُنَا بِمَا فَعَلَ الْمُبْطِلُونَ
ਜਾਂ ਕਹੋ ਕਿ ਸਾਡੇ ਵੱਡੇਰਿਆਂ ਨੇ ਪਹਿਲਾਂ ਤੋਂ ਸ਼ਿਰਕ (ਸ਼ਰੀਕ ਠਹਿਰਾਉਣਾ) ਕੀਤਾ ਸੀ ਅਤੇ ਅਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਕੁਲ ਵਿੱਚੋਂ ਹੋਏ। ਕੀ ਤੂੰ ਸਾਨੂੰ ਉਨ੍ਹਾਂ ਕਰਮਾਂ ਲਈ ਹਲਾਕ ਕਰੈਂਗਾ?ਜਿਹੜੇ ਸਾਡੇ ਵੱਡੇਰਿਆ ਨੇ ਕੀਤੇ।
وَكَذَٰلِكَ نُفَصِّلُ الْآيَاتِ وَلَعَلَّهُمْ يَرْجِعُونَ
ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਨਿਸ਼ਾਨੀਆਂ ਸਪੱਸ਼ਟ ਬਿਆਨ ਕਰਦੇ ਹਾਂ ਤਾਂ ਕਿ ਉਹ ਪਰਤ ਜਾਣ।

Choose other languages: