Quran Apps in many lanuages:

Surah Al-Araf Ayahs #177 Translated in Punjabi

أَوْ تَقُولُوا إِنَّمَا أَشْرَكَ آبَاؤُنَا مِنْ قَبْلُ وَكُنَّا ذُرِّيَّةً مِنْ بَعْدِهِمْ ۖ أَفَتُهْلِكُنَا بِمَا فَعَلَ الْمُبْطِلُونَ
ਜਾਂ ਕਹੋ ਕਿ ਸਾਡੇ ਵੱਡੇਰਿਆਂ ਨੇ ਪਹਿਲਾਂ ਤੋਂ ਸ਼ਿਰਕ (ਸ਼ਰੀਕ ਠਹਿਰਾਉਣਾ) ਕੀਤਾ ਸੀ ਅਤੇ ਅਸੀਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਕੁਲ ਵਿੱਚੋਂ ਹੋਏ। ਕੀ ਤੂੰ ਸਾਨੂੰ ਉਨ੍ਹਾਂ ਕਰਮਾਂ ਲਈ ਹਲਾਕ ਕਰੈਂਗਾ?ਜਿਹੜੇ ਸਾਡੇ ਵੱਡੇਰਿਆ ਨੇ ਕੀਤੇ।
وَكَذَٰلِكَ نُفَصِّلُ الْآيَاتِ وَلَعَلَّهُمْ يَرْجِعُونَ
ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਨਿਸ਼ਾਨੀਆਂ ਸਪੱਸ਼ਟ ਬਿਆਨ ਕਰਦੇ ਹਾਂ ਤਾਂ ਕਿ ਉਹ ਪਰਤ ਜਾਣ।
وَاتْلُ عَلَيْهِمْ نَبَأَ الَّذِي آتَيْنَاهُ آيَاتِنَا فَانْسَلَخَ مِنْهَا فَأَتْبَعَهُ الشَّيْطَانُ فَكَانَ مِنَ الْغَاوِينَ
ਅਤੇ ਉਨ੍ਹਾਂ ਨੂੰ ਉਸ ਆਦਮੀ ਦਾ ਹਾਲ ਸੁਣਾਉ ਜਿਸ ਨੂੰ ਅਸੀਂ ਆਪਣੀਆਂ ਆਇਤਾਂ (ਦੀਨ ਦਾ ਗਿਆਨ) ਦਿੱਤੀਆਂ ਸਨ ਅਤੇ ਉਹ ਉਨ੍ਹਾਂ ਵਿਚੋਂ ਨਿਕਲ ਭੱਜਿਆ। ਫਿਰ ਸ਼ੈਤਾਨ ਉਸ ਦੇ ਪਿੱਛੇ ਲੱਗ ਗਿਆ ਅਤੇ ਉਹ ਕੁਰਾਹੀਆਂ ਵਿਚ ਸ਼ਾਮਿਲ ਹੋ ਗਿਆ।
وَلَوْ شِئْنَا لَرَفَعْنَاهُ بِهَا وَلَٰكِنَّهُ أَخْلَدَ إِلَى الْأَرْضِ وَاتَّبَعَ هَوَاهُ ۚ فَمَثَلُهُ كَمَثَلِ الْكَلْبِ إِنْ تَحْمِلْ عَلَيْهِ يَلْهَثْ أَوْ تَتْرُكْهُ يَلْهَثْ ۚ ذَٰلِكَ مَثَلُ الْقَوْمِ الَّذِينَ كَذَّبُوا بِآيَاتِنَا ۚ فَاقْصُصِ الْقَصَصَ لَعَلَّهُمْ يَتَفَكَّرُونَ
ਅਤੇ ਜੇਕਰ ਅਸੀਂ’ ਚਾਹੁੰਦੇ ਤਾਂ ਉਸ ਨੂੰ ਇਨ੍ਹਾਂ ਆਵਿਤਾਂ ਦੇ ਰਾਹੀਂ ਉੱਚਾ ਚੁੱਕ ਦਿੰਦੇ ਪਰ ਉਹ ਤਾਂ ਜ਼ਮੀਨ (ਸੰਸਾਰ) ਦਾ ਹੋ ਕੇ ਰਹਿ ਗਿਆ ਅਤੇ ਆਪਣੀਆਂ ਇਛਾਵਾਂ ਦਾ ਪਾਲਣ ਕਰਨ ਲੱਗਿਆ। ਉਸ ਦਾ ਹਾਲ ਉਸ ਕੁੱਤੇ ਵਰਗਾ ਹੈ ਜਿਸ ਉੱਪਰ ਤੁਸੀਂ ਭਾਰ ਲੱਦ ਦਿਉ ਤਾਂ ਵੀ ਉਹ ਹੱਫਦਾ ਹੈ ਅਤੇ ਛੱਡ ਦੇਵੋਂ ਤਾਂ ਵੀ ਹੱਫਦਾ ਹੈ। ਇਹੀ ਹਾਲ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਇਸ ਲਈ ਤੁਸੀਂ ਇਹ ਹਾਲ ਉਨ੍ਹਾਂ ਨੂੰ ਸੁਣਾਉ ਤਾਂ ਕਿ ਉਹ ਚਿੰਤਨ ਕਰਨ।
سَاءَ مَثَلًا الْقَوْمُ الَّذِينَ كَذَّبُوا بِآيَاتِنَا وَأَنْفُسَهُمْ كَانُوا يَظْلِمُونَ
ਕਿੰਨੀ ਬੂਰੀ ਮਿਸਾਲ ਹੈ ਉਨ੍ਹਾਂ ਲੋਕਾਂ ਦੀ, ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ ਅਤੇ ਉਹ ਆਪਣਾ ਹੀ ਨੁਕਸਾਨ ਕਰਦੇ ਰਹੇ।

Choose other languages: