Quran Apps in many lanuages:

Surah Al-Ankabut Ayahs #37 Translated in Punjabi

وَلَمَّا أَنْ جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالُوا لَا تَخَفْ وَلَا تَحْزَنْ ۖ إِنَّا مُنَجُّوكَ وَأَهْلَكَ إِلَّا امْرَأَتَكَ كَانَتْ مِنَ الْغَابِرِينَ
ਫਿਰ ਦਿਲ ਵਿਚ ਤੰਗੀ ਮਹਿਸੂਸ ਕੀਤੀ। ਅਤੇ ਉਨ੍ਹਾਂ ਨੇ ਕਿਹਾ ਤੁਸੀਂ ਡਰੋ ਨਾ ਅਤੇ ਨਾ ਹੀ ਦੁੱਖ ਕਰੋਂ। ਅਸੀਂ ਤੁਹਾਨੂੰ ਅਤੇ ਤੁਹਾਡੇ ਘਰ ਵਾਲਿਆਂ ਨੂੰ ਬਚਾ ਲਵਾਂਗੇ ਪਰੰਤੂ ਤੁਹਾਡੀ ਪਤਨੀ। ਉਹ ਪਿੱਛੇ ਰਹਿ ਜਾਣ ਵਾਲਿਆਂ ਵਿਚ ਸ਼ਾਮਿਲ ਹੋਵੇਗੀ।
إِنَّا مُنْزِلُونَ عَلَىٰ أَهْلِ هَٰذِهِ الْقَرْيَةِ رِجْزًا مِنَ السَّمَاءِ بِمَا كَانُوا يَفْسُقُونَ
ਅਸੀਂ ਇਸ ਸ਼ਹਿਰ ਦੇ ਵਸਨੀਕਾਂ ਉੱਪਰ ਉਨ੍ਹਾਂ ਦੇ ਸ਼ੁਰੇ ਕਰਮਾਂ ਦੇ ਕਾਰਨ ਸਜ਼ਾ ਦੇ ਰੂਪ ਦੇ ਵਿਚ ਇੱਕ ਆਫ਼ਤ ਉਤਾਰਨ ਵਾਲੇ ਹਾਂ।
وَلَقَدْ تَرَكْنَا مِنْهَا آيَةً بَيِّنَةً لِقَوْمٍ يَعْقِلُونَ
ਅਤੇ ਅਸੀਂ ਇਸ ਸ਼ਹਿਰ ਦੇ ਕੁਝ ਸਪੱਸ਼ਟ ਨਿਸ਼ਾਨ ਬਾਕੀ ਰਹਿਣ ਦਿੱਤੇ ਹਨ। ਉਨ੍ਹਾਂ ਲੋਕਾਂ ਦੀ ਸਿੱਖਿਆ ਲਈ ਜਿਹੜੇ ਬੁੱਧੀ ਰੱਖਦੇ ਹਨ।
وَإِلَىٰ مَدْيَنَ أَخَاهُمْ شُعَيْبًا فَقَالَ يَا قَوْمِ اعْبُدُوا اللَّهَ وَارْجُوا الْيَوْمَ الْآخِرَ وَلَا تَعْثَوْا فِي الْأَرْضِ مُفْسِدِينَ
ਅਤੇ ਮਦਯਨ ਵੱਲ ਉਸਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਆਖਿਆ ਹੇ ਮੇਰੀ ਕੌਮ ਵਾਲਿਓ! ਅੱਲਾਹ ਦੀ ਇਬਾਦਤ ਕਰੋ ਅਤੇ ਪ੍ਰਲੋਕ ਦੇ ਦਿਨ ਦੀ ਉਮੀਦ ਰੱਖੋਂ ਅਤੇ ਧਰਤੀ ਉੱਤੇ ਫ਼ਸਾਦੀ ਬਣ ਕੇ ਵਧੀਕੀਆਂ ਨਾ ਕਰੋਂ।
فَكَذَّبُوهُ فَأَخَذَتْهُمُ الرَّجْفَةُ فَأَصْبَحُوا فِي دَارِهِمْ جَاثِمِينَ
ਤਾਂ ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਸੋ ਭੂਚਾਲ ਨੇ ਉਨ੍ਹਾਂ ਨੂੰ ਆ ਫੜ੍ਹਿਆ। ਫਿਰ ਉਹ ਆਪਣੇ ਘਰਾਂ ਵਿਚ ਮੂਧੇ ਮੂੰਹ ਪਏ ਰਹਿ ਗਏ।

Choose other languages: