Quran Apps in many lanuages:

Surah Al-Anaam Ayahs #58 Translated in Punjabi

وَإِذَا جَاءَكَ الَّذِينَ يُؤْمِنُونَ بِآيَاتِنَا فَقُلْ سَلَامٌ عَلَيْكُمْ ۖ كَتَبَ رَبُّكُمْ عَلَىٰ نَفْسِهِ الرَّحْمَةَ ۖ أَنَّهُ مَنْ عَمِلَ مِنْكُمْ سُوءًا بِجَهَالَةٍ ثُمَّ تَابَ مِنْ بَعْدِهِ وَأَصْلَحَ فَأَنَّهُ غَفُورٌ رَحِيمٌ
ਅਤੇ ਜਦੋਂ ਤੁਹਾਡੇ ਕੋਲ ਉਹ ਲੋਕ ਆਉਣ ਜਿਹੜੇ ਸਾਡੀ ਬਾਣੀ ਉੱਪਰ ਵਿਸ਼ਵਾਸ਼ ਲਿਆਏ ਹਨ ਤਾਂ ਉਨ੍ਹਾਂ ਨੂੰ ਕਹੋਂ ਕੀ ਤੁਹਾਡੇ ਉੱਪਰ ਸਲਾਮ (ਸ਼ਾਂਤੀ) ਹੋਵੇ। ਤੁਹਾਡੇ ਰੱਬ ਨੇ ਆਪਣੇ ਉੱਪਰ ਰਹਿਮ ਨੂੰ ਜ਼ਰੂਰੀ ਕਰ ਲਿਆ ਹੈ। ਬੇਸ਼ੱਕ ਤੁਹਾਡੇ ਵਿਚੋਂ ਜੇ ਕੋਈ ਗਲਤੀ ਨਾਲ ਵੀ ਮਾੜਾ ਕਰ ਬੈਠੇ ਤਾਂ ਫਿਰ ਉਹ ਇਸ ਤੋਂ ਸ਼ਾਅਦ ਤੌਬਾ ਕਰੇ ਅਤੇ (ਆਪਣੇ ਆਪ ਨੂੰ) ਸੁਧਾਰ ਲਵੇ ਤਾਂ ਅੱਲਾਹ ਮੁਕਤੀ ਦੇਣ ਵਾਲਾ ਅਤੇ ਰਹਿਮਤ ਵਾਲਾ ਹੈ।
وَكَذَٰلِكَ نُفَصِّلُ الْآيَاتِ وَلِتَسْتَبِينَ سَبِيلُ الْمُجْرِمِينَ
ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਆਇਤਾਂ ਦਾ ਸਪੱਸ਼ਟ ਰੂਪ ਨਾਲ ਵਰਨਣ ਕਰਦੇ ਹਾਂ ਤਾਂ ਕਿ ਅਪਰਾਧੀਆਂ ਨੂੰ (ਸਾਡੀ) ਸਪੱਸ਼ਟ ਨੀਤੀ ਦਾ ਪਤਾ ਲਗ ਜਾਵੇ।
قُلْ إِنِّي نُهِيتُ أَنْ أَعْبُدَ الَّذِينَ تَدْعُونَ مِنْ دُونِ اللَّهِ ۚ قُلْ لَا أَتَّبِعُ أَهْوَاءَكُمْ ۙ قَدْ ضَلَلْتُ إِذًا وَمَا أَنَا مِنَ الْمُهْتَدِينَ
ਆਸੋਂ, ਮੈਨੂੰ ਇਸ ਤੋਂ ਰੋਕਿਆ ਗਿਆ ਹੈ ਕਿ ਮੈ’ ਉਨ੍ਹਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਇਲਾਵਾ ਬੁਲਾਉਂਦੇ ਹੋ। ਆਖੋਂ, ਮੈ’ ਤੁਹਾਡੀਆਂ ਇਛਾਵਾਂ ਦਾ ਪਾਲਣ ਨਹੀਂ ਕਰ ਸਕਦਾ। ਜੇਕਰ ਮੈਂ ਅਜਿਹਾ ਕਰਾਂ ਤਾਂ ਮੈਂ ਕੁਰਾਹੇ ਪੈ ਜਾਉਂਗਾ ਅਤੇ ਮੈਂ ਚੰਗੇ ਰਾਹ ਤੁਰਨ ਵਾਲਿਆਂ ਵਿਚ ਨਹੀਂ ਰਹਾਂਗਾ।
قُلْ إِنِّي عَلَىٰ بَيِّنَةٍ مِنْ رَبِّي وَكَذَّبْتُمْ بِهِ ۚ مَا عِنْدِي مَا تَسْتَعْجِلُونَ بِهِ ۚ إِنِ الْحُكْمُ إِلَّا لِلَّهِ ۖ يَقُصُّ الْحَقَّ ۖ وَهُوَ خَيْرُ الْفَاصِلِينَ
ਆਖੋ, ਮੈਂ ਆਪਣੇ ਰੱਬ ਵੱਲੋਂ ਇੱਕ ਪ੍ਰਕਾਸ਼ਮਈ ਦਲੀਲ ਤੇ ਹਾਂ ਅਤੇ ਤੁਸੀ ਉਸ ਨੂੰ ਝੁਠਲਾ ਦਿੱਤਾ ਹੈ। ਉਹ ਚੀਜ਼ ਮੇਰੇ ਕੋਲ ਨਹੀਂ ਜਿਸ ਲਈ ਤੁਸੀਂ ਕਾਹਲੀ ਕਰਦੇ ਪਏ ਹੋ। ਫੈਸਲੇ ਦਾ ਅਧਿਕਾਰ ਸਿਰਫ਼ ਅੱਲਾਹ ਨੂੰ ਹੈ। ਉਹੀ ਸੱਚ ਦਾ ਵਖਿਆਣ ਕਰਦਾ ਹੈ ਅਤੇ ਉਹ ਸਭ ਤੋਂ ਉੱਤਮ ਨਿਰਣਾ ਕਰਨ ਵਾਲਾ ਹੈ।
قُلْ لَوْ أَنَّ عِنْدِي مَا تَسْتَعْجِلُونَ بِهِ لَقُضِيَ الْأَمْرُ بَيْنِي وَبَيْنَكُمْ ۗ وَاللَّهُ أَعْلَمُ بِالظَّالِمِينَ
ਆਖੋ, ਜੇਕਰ ਉਹ ਚੀਜ਼ ਮੇਰੇ ਵੱਸ ਵਿਚ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ ਤਾਂ ਮੇਰੇ ਅਤੇ ਤੁਹਾਡੇ ਵਿਚ ਮਾਮਲੇ ਦਾ ਨਿਰਣਾ ਹੋ ਚੁੱਕਾ ਹੁੰਦਾ ਅਤੇ ਅੱਲਾਹ ਅਤਿਆਚਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

Choose other languages: