Quran Apps in many lanuages:

Surah Al-Anaam Ayahs #61 Translated in Punjabi

قُلْ إِنِّي عَلَىٰ بَيِّنَةٍ مِنْ رَبِّي وَكَذَّبْتُمْ بِهِ ۚ مَا عِنْدِي مَا تَسْتَعْجِلُونَ بِهِ ۚ إِنِ الْحُكْمُ إِلَّا لِلَّهِ ۖ يَقُصُّ الْحَقَّ ۖ وَهُوَ خَيْرُ الْفَاصِلِينَ
ਆਖੋ, ਮੈਂ ਆਪਣੇ ਰੱਬ ਵੱਲੋਂ ਇੱਕ ਪ੍ਰਕਾਸ਼ਮਈ ਦਲੀਲ ਤੇ ਹਾਂ ਅਤੇ ਤੁਸੀ ਉਸ ਨੂੰ ਝੁਠਲਾ ਦਿੱਤਾ ਹੈ। ਉਹ ਚੀਜ਼ ਮੇਰੇ ਕੋਲ ਨਹੀਂ ਜਿਸ ਲਈ ਤੁਸੀਂ ਕਾਹਲੀ ਕਰਦੇ ਪਏ ਹੋ। ਫੈਸਲੇ ਦਾ ਅਧਿਕਾਰ ਸਿਰਫ਼ ਅੱਲਾਹ ਨੂੰ ਹੈ। ਉਹੀ ਸੱਚ ਦਾ ਵਖਿਆਣ ਕਰਦਾ ਹੈ ਅਤੇ ਉਹ ਸਭ ਤੋਂ ਉੱਤਮ ਨਿਰਣਾ ਕਰਨ ਵਾਲਾ ਹੈ।
قُلْ لَوْ أَنَّ عِنْدِي مَا تَسْتَعْجِلُونَ بِهِ لَقُضِيَ الْأَمْرُ بَيْنِي وَبَيْنَكُمْ ۗ وَاللَّهُ أَعْلَمُ بِالظَّالِمِينَ
ਆਖੋ, ਜੇਕਰ ਉਹ ਚੀਜ਼ ਮੇਰੇ ਵੱਸ ਵਿਚ ਹੁੰਦੀ ਜਿਸ ਲਈ ਤੁਸੀਂ ਕਾਹਲੀ ਕਰਦੇ ਹੋ ਤਾਂ ਮੇਰੇ ਅਤੇ ਤੁਹਾਡੇ ਵਿਚ ਮਾਮਲੇ ਦਾ ਨਿਰਣਾ ਹੋ ਚੁੱਕਾ ਹੁੰਦਾ ਅਤੇ ਅੱਲਾਹ ਅਤਿਆਚਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
وَعِنْدَهُ مَفَاتِحُ الْغَيْبِ لَا يَعْلَمُهَا إِلَّا هُوَ ۚ وَيَعْلَمُ مَا فِي الْبَرِّ وَالْبَحْرِ ۚ وَمَا تَسْقُطُ مِنْ وَرَقَةٍ إِلَّا يَعْلَمُهَا وَلَا حَبَّةٍ فِي ظُلُمَاتِ الْأَرْضِ وَلَا رَطْبٍ وَلَا يَابِسٍ إِلَّا فِي كِتَابٍ مُبِينٍ
ਅਤੇ ਉਸ ਦੇ ਕੋਲ ਅਣਦਿੱਸਦੇ ਸੰਸਾਰ ਦੀਆਂ ਕੁਝ ਕੁੰਜੀਆਂ ਹਨ, ਉਸ ਤੋਂ’ ਬਿਨ੍ਹਾਂ ਇਨ੍ਹਾਂ ਨੂੰ ਕੋਈ ਨਹੀਂ ਜਾਣਦਾ। ਜਿਹੜਾ ਕੁਝ ਜਲ, ਥਲ ਅਤੇ ਸਾਗਰ ਵਿਚ ਹੈ। ਉਸ ਨੂੰ ਅੱਲਾਹ ਜਾਣਦਾ ਹੈ। (ਉਹ) ਦਰਖ਼ਤ ਤੋਂ ਡਿੱਗਣ ਵਾਲਾ ਕੋਈ ਪੱਤਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ ਅਤੇ ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਨਹੀਂ ਡਿੱਗਦਾ ਅਤੇ ਨਾ ਹੀ ਕੋਈ ਹਰੀ ਅਤੇ ਸੁੱਕੀ ਚੀਜ਼ ਪਰ ਇਹ ਸਭ ਇੱਕ ਖੁੱਲ੍ਹੀ ਕਿਤਾਬ ਵਿਚ ਦਰਜ ਹੈ।
وَهُوَ الَّذِي يَتَوَفَّاكُمْ بِاللَّيْلِ وَيَعْلَمُ مَا جَرَحْتُمْ بِالنَّهَارِ ثُمَّ يَبْعَثُكُمْ فِيهِ لِيُقْضَىٰ أَجَلٌ مُسَمًّى ۖ ثُمَّ إِلَيْهِ مَرْجِعُكُمْ ثُمَّ يُنَبِّئُكُمْ بِمَا كُنْتُمْ تَعْمَلُونَ
ਅਤੇ ਉਹ ਹੀ ਹੈ ਜਿਹੜਾ ਰਾਤ ਨੂੰ ਤੁਹਾਨੂੰ ਮੌਤ (ਨੀਂਦ) ਦਿੰਦਾ ਹੈ ਅਤੇ ਦਿਨ ਵਿਚ ਜੋ ਕੂਝ ਤੁਸੀਂ ਕਰਦੇ ਹੋ ਉਹ ਉਸ ਨੂੰ ਜਾਣਦਾ ਹੈ। ਫਿਰ ਉਹ ਤੁਹਾਨੂੰ ਉਠਾ ਦਿੰਦਾ ਹੈ, ਤਾਂ ਕਿ ਨੀਯਤ ਸਮਾਂ ਪੂਰਨ ਹੋ ਜਾਵੇ। ਫਿਰ ਤੁਸੀਂ ਉਸੇ ਵੱਲ ਪਰਤ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਸੂਚਿਤ ਕਰੇਗਾ ਉਸ ਤੋਂ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।
وَهُوَ الْقَاهِرُ فَوْقَ عِبَادِهِ ۖ وَيُرْسِلُ عَلَيْكُمْ حَفَظَةً حَتَّىٰ إِذَا جَاءَ أَحَدَكُمُ الْمَوْتُ تَوَفَّتْهُ رُسُلُنَا وَهُمْ لَا يُفَرِّطُونَ
ਅਤੇ ਉਹ ਆਪਣੇ ਆਦਮੀਆਂ ਦੇ ਉੱਪਰ ਭਾਰੀ ਹੈ ਅਤੇ ਤੁਹਾਡੇ ਤੇ ਉਸ ਨੇ ਨਿਗਰਾਨ ਭੇਜਿਆ ਹੈ। ਇੱਥੋਂ ਤੱਕ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਮੌਤ ਦੇ ਨੇੜੇ ਪੁੱਜਦਾ ਹੈ ਤਾਂ ਸਾਡੇ ਭੇਜੇ ਹੋਏ ਫਰਿਸ਼ਤੇ ਉਸ ਦੇ ਸਵਾਸ ਕੱਢ ਲੈਂਦੇ ਹਨ ਅਤੇ ਉਹ ਬੇਪ੍ਰਵਾਹੀ ਨਹੀਂ ਕਰਦੇ।

Choose other languages: