Quran Apps in many lanuages:

Surah Al-Anaam Ayahs #64 Translated in Punjabi

وَهُوَ الَّذِي يَتَوَفَّاكُمْ بِاللَّيْلِ وَيَعْلَمُ مَا جَرَحْتُمْ بِالنَّهَارِ ثُمَّ يَبْعَثُكُمْ فِيهِ لِيُقْضَىٰ أَجَلٌ مُسَمًّى ۖ ثُمَّ إِلَيْهِ مَرْجِعُكُمْ ثُمَّ يُنَبِّئُكُمْ بِمَا كُنْتُمْ تَعْمَلُونَ
ਅਤੇ ਉਹ ਹੀ ਹੈ ਜਿਹੜਾ ਰਾਤ ਨੂੰ ਤੁਹਾਨੂੰ ਮੌਤ (ਨੀਂਦ) ਦਿੰਦਾ ਹੈ ਅਤੇ ਦਿਨ ਵਿਚ ਜੋ ਕੂਝ ਤੁਸੀਂ ਕਰਦੇ ਹੋ ਉਹ ਉਸ ਨੂੰ ਜਾਣਦਾ ਹੈ। ਫਿਰ ਉਹ ਤੁਹਾਨੂੰ ਉਠਾ ਦਿੰਦਾ ਹੈ, ਤਾਂ ਕਿ ਨੀਯਤ ਸਮਾਂ ਪੂਰਨ ਹੋ ਜਾਵੇ। ਫਿਰ ਤੁਸੀਂ ਉਸੇ ਵੱਲ ਪਰਤ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਸੂਚਿਤ ਕਰੇਗਾ ਉਸ ਤੋਂ ਜਿਹੜਾ ਕੁਝ ਤੁਸੀਂ ਕਰਦੇ ਰਹੇ ਹੋ।
وَهُوَ الْقَاهِرُ فَوْقَ عِبَادِهِ ۖ وَيُرْسِلُ عَلَيْكُمْ حَفَظَةً حَتَّىٰ إِذَا جَاءَ أَحَدَكُمُ الْمَوْتُ تَوَفَّتْهُ رُسُلُنَا وَهُمْ لَا يُفَرِّطُونَ
ਅਤੇ ਉਹ ਆਪਣੇ ਆਦਮੀਆਂ ਦੇ ਉੱਪਰ ਭਾਰੀ ਹੈ ਅਤੇ ਤੁਹਾਡੇ ਤੇ ਉਸ ਨੇ ਨਿਗਰਾਨ ਭੇਜਿਆ ਹੈ। ਇੱਥੋਂ ਤੱਕ ਕਿ ਜਦੋਂ ਤੁਹਾਡੇ ਵਿੱਚੋਂ ਕੋਈ ਮੌਤ ਦੇ ਨੇੜੇ ਪੁੱਜਦਾ ਹੈ ਤਾਂ ਸਾਡੇ ਭੇਜੇ ਹੋਏ ਫਰਿਸ਼ਤੇ ਉਸ ਦੇ ਸਵਾਸ ਕੱਢ ਲੈਂਦੇ ਹਨ ਅਤੇ ਉਹ ਬੇਪ੍ਰਵਾਹੀ ਨਹੀਂ ਕਰਦੇ।
ثُمَّ رُدُّوا إِلَى اللَّهِ مَوْلَاهُمُ الْحَقِّ ۚ أَلَا لَهُ الْحُكْمُ وَهُوَ أَسْرَعُ الْحَاسِبِينَ
ਫਿਰ ਸਾਰੇ ਆਪਣੇ ਅਸਲੀ ਮਾਲਕ ਅੱਲਾਹ ਵੱਲ ਵਾਪਿਸ ਲਿਆਂਦੇ ਜਾਣਗੇ। ਸੁਣ ਲਉ ਹੁਕਮ ਉਸੇ ਦਾ ਹੈ ਅਤੇ ਉਹ ਜਲਦੀ ਹਿਸਾਬ ਲੈਣ ਵਾਲਾ ਹੈ।
قُلْ مَنْ يُنَجِّيكُمْ مِنْ ظُلُمَاتِ الْبَرِّ وَالْبَحْرِ تَدْعُونَهُ تَضَرُّعًا وَخُفْيَةً لَئِنْ أَنْجَانَا مِنْ هَٰذِهِ لَنَكُونَنَّ مِنَ الشَّاكِرِينَ
ਆਖੋ, ਕਿ ਕਿਹੜਾ ਹੈ ਜਿਹੜਾ ਧਰਤੀ ਅਤੇ ਸਮੁੰਦਰ ਦੇ ਹਨੇਰਿਆਂ ਵਿਚੋਂ ਤੁਹਾਨੂੰ ਬਚਾਉਂਦਾ ਹੈ। ਤੁਸੀਂ ਉਸ ਨੂੰ ਹੌਲੀ-ਹੌਲੀ ਨਿਮਰਤਾ ਨਾਲ ਪੁਕਾਰਦੇ ਹੋ ਕਿ ਜੇਕਰ ਅੱਲਾਹ ਨੇ ਸਾਨੂੰ ਇਸ ਮੁਸ਼ਕਲ ਵਿਚੋਂ ਬਚਾ ਲਿਆ ਤਾਂ ਅਸੀਂ ਉਸ ਦੇ ਸ਼ੁਕਰ ਗੁਜ਼ਾਰ ਬੰਦਿਆਂ ਵਿਚ (ਸ਼ਾਮਿਲ) ਹੋ ਜਾਂਵਾਗੇ।
قُلِ اللَّهُ يُنَجِّيكُمْ مِنْهَا وَمِنْ كُلِّ كَرْبٍ ثُمَّ أَنْتُمْ تُشْرِكُونَ
ਆਖੋ, ਕਿ ਅੱਲਾਹ ਹੀ ਤੁਹਾਨੂੰ ਬਚਾਉਂਦਾ ਹੈ ਉਸ ਤੋਂ ਅਤੇ ਹਰੇਕ ਦੁਖ ਤੋਂ ਫਿਰ ਵੀ ਤੁਸੀਂ ਉਸ ਦੇ ਬਰਾਬਰ ਸ਼ਰੀਕ ਖੜ੍ਹਾ ਕਰਨ ਲੱਗਦੇ ਹੋ।

Choose other languages: