Quran Apps in many lanuages:

Surah Al-Anaam Ayahs #67 Translated in Punjabi

قُلْ مَنْ يُنَجِّيكُمْ مِنْ ظُلُمَاتِ الْبَرِّ وَالْبَحْرِ تَدْعُونَهُ تَضَرُّعًا وَخُفْيَةً لَئِنْ أَنْجَانَا مِنْ هَٰذِهِ لَنَكُونَنَّ مِنَ الشَّاكِرِينَ
ਆਖੋ, ਕਿ ਕਿਹੜਾ ਹੈ ਜਿਹੜਾ ਧਰਤੀ ਅਤੇ ਸਮੁੰਦਰ ਦੇ ਹਨੇਰਿਆਂ ਵਿਚੋਂ ਤੁਹਾਨੂੰ ਬਚਾਉਂਦਾ ਹੈ। ਤੁਸੀਂ ਉਸ ਨੂੰ ਹੌਲੀ-ਹੌਲੀ ਨਿਮਰਤਾ ਨਾਲ ਪੁਕਾਰਦੇ ਹੋ ਕਿ ਜੇਕਰ ਅੱਲਾਹ ਨੇ ਸਾਨੂੰ ਇਸ ਮੁਸ਼ਕਲ ਵਿਚੋਂ ਬਚਾ ਲਿਆ ਤਾਂ ਅਸੀਂ ਉਸ ਦੇ ਸ਼ੁਕਰ ਗੁਜ਼ਾਰ ਬੰਦਿਆਂ ਵਿਚ (ਸ਼ਾਮਿਲ) ਹੋ ਜਾਂਵਾਗੇ।
قُلِ اللَّهُ يُنَجِّيكُمْ مِنْهَا وَمِنْ كُلِّ كَرْبٍ ثُمَّ أَنْتُمْ تُشْرِكُونَ
ਆਖੋ, ਕਿ ਅੱਲਾਹ ਹੀ ਤੁਹਾਨੂੰ ਬਚਾਉਂਦਾ ਹੈ ਉਸ ਤੋਂ ਅਤੇ ਹਰੇਕ ਦੁਖ ਤੋਂ ਫਿਰ ਵੀ ਤੁਸੀਂ ਉਸ ਦੇ ਬਰਾਬਰ ਸ਼ਰੀਕ ਖੜ੍ਹਾ ਕਰਨ ਲੱਗਦੇ ਹੋ।
قُلْ هُوَ الْقَادِرُ عَلَىٰ أَنْ يَبْعَثَ عَلَيْكُمْ عَذَابًا مِنْ فَوْقِكُمْ أَوْ مِنْ تَحْتِ أَرْجُلِكُمْ أَوْ يَلْبِسَكُمْ شِيَعًا وَيُذِيقَ بَعْضَكُمْ بَأْسَ بَعْضٍ ۗ انْظُرْ كَيْفَ نُصَرِّفُ الْآيَاتِ لَعَلَّهُمْ يَفْقَهُونَ
ਆਖੋ, ਅੱਲਾਹ ਸਮੱਰਥਾ ਵਾਲਾ ਹੈ ਇਸ ਲਈ ਕਿ ਉਹ ਤੁਹਾਡੇ ਉੱਪਰ ਜਾਂ ਤੁਹਾਡੇ ਪੈਰਾਂ ਦੇ ਥੱਲੇ ਕੋਈ ਅਜ਼ਾਬ ਭੇਜ ਦੇਵੇ, ਜਾਂ ਤੁਹਾਨੂੰ ਵੱਖਰੇ-ਵੱਖਰੇ ਕਰਕੇ ਇੱਕ ਨੂੰ ਦੂਸਰੇ ਦੀ ਤਾਕਤ ਦਾ ਮਜ਼ਾ ਚਖਾ ਦੇਵੇ। ਦੇਖੋ, ਅਸੀਂ ਕਿਸ ਪ੍ਰਕਾਰ ਤਰਕ ਦਾ ਵੱਖਰੇ-ਵੱਖਰੇ ਪਹਿਲੂਆਂ ਤੋਂ ਵਖਿਆਣ ਕਰਦੇ ਹਾਂ ਤਾਂ ਕਿ ਉਹ ਸਮਝਣ।
وَكَذَّبَ بِهِ قَوْمُكَ وَهُوَ الْحَقُّ ۚ قُلْ لَسْتُ عَلَيْكُمْ بِوَكِيلٍ
ਅਤੇ ਤੁਹਾਡੀ ਕੌਮ ਨੇ ਉਸ ਨੂੰ ਝੁਠਲਾ ਦਿੱਤਾ ਹਾਲਾਂਕਿ ਉਹ ਸੱਚ ਹੈ। ਆਖੋ, ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ ਹਾਂ।
لِكُلِّ نَبَإٍ مُسْتَقَرٌّ ۚ وَسَوْفَ تَعْلَمُونَ
ਹਰ ਇੱਕ ਖ਼ਬਰ ਦੇ ਲਈ ਇੱਕ ਸਮਾਂ ਨਿਰਧਾਰਿਤ ਹੈ ਅਤੇ ਤੁਸੀਂ ਜਲਦੀ ਹੀ ਸਮਝ ਲਵੌਗੇ।

Choose other languages: