Quran Apps in many lanuages:

Surah Al-Anaam Ayahs #70 Translated in Punjabi

وَكَذَّبَ بِهِ قَوْمُكَ وَهُوَ الْحَقُّ ۚ قُلْ لَسْتُ عَلَيْكُمْ بِوَكِيلٍ
ਅਤੇ ਤੁਹਾਡੀ ਕੌਮ ਨੇ ਉਸ ਨੂੰ ਝੁਠਲਾ ਦਿੱਤਾ ਹਾਲਾਂਕਿ ਉਹ ਸੱਚ ਹੈ। ਆਖੋ, ਮੈਂ ਤੁਹਾਡੇ ਉੱਪਰ ਨਿਗਰਾਨ ਨਹੀਂ ਹਾਂ।
لِكُلِّ نَبَإٍ مُسْتَقَرٌّ ۚ وَسَوْفَ تَعْلَمُونَ
ਹਰ ਇੱਕ ਖ਼ਬਰ ਦੇ ਲਈ ਇੱਕ ਸਮਾਂ ਨਿਰਧਾਰਿਤ ਹੈ ਅਤੇ ਤੁਸੀਂ ਜਲਦੀ ਹੀ ਸਮਝ ਲਵੌਗੇ।
وَإِذَا رَأَيْتَ الَّذِينَ يَخُوضُونَ فِي آيَاتِنَا فَأَعْرِضْ عَنْهُمْ حَتَّىٰ يَخُوضُوا فِي حَدِيثٍ غَيْرِهِ ۚ وَإِمَّا يُنْسِيَنَّكَ الشَّيْطَانُ فَلَا تَقْعُدْ بَعْدَ الذِّكْرَىٰ مَعَ الْقَوْمِ الظَّالِمِينَ
ਅਤੇ ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੇਖੋ ਜਿਹੜੇ ਸਾਡੀਆਂ ਆਇਤਾਂ ਵਿਚ ਗੱਲਾਂ ਬਾਤਾਂ ਵਿਚ ਲੱਗ ਜਾਣ। ਅਤੇ ਜੇਕਰ ਕਦੇ ਸ਼ੈਤਾਨ ਤੁਹਾਨੂੰ ਭੁਲੇਖੇ ਵਿਚ ਪਾ ਦੇਵੇ ਤਾਂ ਯਾਦ ਆਉਣ ਤੋਂ ਬਾਅਦ ਅਜਿਹੇ ਜ਼ੁਲਮੀ ਲੋਕਾਂ ਕੋਲ ਨਾ ਬੈਠੋ।
وَمَا عَلَى الَّذِينَ يَتَّقُونَ مِنْ حِسَابِهِمْ مِنْ شَيْءٍ وَلَٰكِنْ ذِكْرَىٰ لَعَلَّهُمْ يَتَّقُونَ
ਅਤੇ ਜਿਹੜੇ ਲੋਕ ਅੱਲਾਹ ਤੋਂ ਡਰਦੇ ਹਨ, ਉਨ੍ਹਾਂ ਉੱਪਰ ਉਨ੍ਹਾਂ ਦੇ ਹਿਸਾਬ ਵਿਚ ਕਿਸੇ ਚੀਜ਼ ਦੀ ਜ਼ਿੰਮੇਵਾਰੀ ਨਹੀਂ, ਪਰ ਯਾਦ ਦਿਵਾਉਣੀ ਹੈ। ਆਸ ਹੈ ਕਿ ਉਹ ਵੀ ਡਰਨ।
وَذَرِ الَّذِينَ اتَّخَذُوا دِينَهُمْ لَعِبًا وَلَهْوًا وَغَرَّتْهُمُ الْحَيَاةُ الدُّنْيَا ۚ وَذَكِّرْ بِهِ أَنْ تُبْسَلَ نَفْسٌ بِمَا كَسَبَتْ لَيْسَ لَهَا مِنْ دُونِ اللَّهِ وَلِيٌّ وَلَا شَفِيعٌ وَإِنْ تَعْدِلْ كُلَّ عَدْلٍ لَا يُؤْخَذْ مِنْهَا ۗ أُولَٰئِكَ الَّذِينَ أُبْسِلُوا بِمَا كَسَبُوا ۖ لَهُمْ شَرَابٌ مِنْ حَمِيمٍ وَعَذَابٌ أَلِيمٌ بِمَا كَانُوا يَكْفُرُونَ
ਉਨ੍ਹਾਂ ਲੋਕਾਂ ਨੂੰ ਛੱਡ ਦੇਵੋ ਜਿਨ੍ਹਾਂ ਨੇ ਆਪਣੇ ਧਰਮ ਨੂੰ ਇੱਕ ਖੇਡ ਤਮਾਸ਼ਾ ਬਣਾ ਰੱਖਿਆ ਹੈ ਅਤੇ ਜਿਨ੍ਹਾਂ ਨੂੰ ਸੰਸਾਰਿਕ ਜੀਵਨ ਨੇ ਭੁਲੇਖੇ ਵਿਚ ਪਾ ਰੱਖਿਆ ਹੈ। ਅਤੇ ਕੁਰਆਨ ਦੇ ਰਾਹੀਂ ਸਿੱਖਿਆ ਦਿੰਦੇ ਰਹੋਂ ਤਾਂ ਕਿ ਕੋਈ ਬੰਦਾ ਆਪਣੇ ਕੀਤੇ (ਕਰਮ) ਵਿਚ ਫਸ ਨਾ ਜਾਵੇ। ਇਸ ਹਾਲਾਤ ਵਿਚ ਉਨ੍ਹਾਂ ਲਈ ਅੱਲਾਹ ਤੋਂ ਬਚਾਉਣ ਵਾਲਾ ਕੋਈ ਸਮਰੱਥਕ ਅਤੇ ਸਿਫ਼ਾਰਸ਼ੀ ਨਹੀਂ ਹੋਵੇਗਾ। ਜੇਕਰ ਉਹ ਸਾਰੀ ਧਰਤੀ ਵਿਚ ਜੋ ਕੁਝ ਹੈ, ਬਦਲੇ ਵਿਚ ਦੇਣਾ ਚਾਹੁੰਣ ਤਾਂ ਵੀ ਉਹ ਕਬੂਲ ਨਹੀਂ ਕੀਤੇ ਜਾਣਗੇ। ਇਹੀ ਲੋਕ ਹਨ ਜਿਹੜੇ ਆਪਣੇ ਕੀਤੇ (ਕਰਮ) ਵਿਚ ਫਸ ਗਏ। ਉਨ੍ਹਾਂ ਲਈ ਪੀਣ ਵਾਲਾ ਉਬੱਲਦਾ ਪਾਣੀ ਹੋਵੇਗਾ ਅਤੇ ਦੁਖ ਦਾਈ ਅਜ਼ਾਬ ਹੋਵੇਗਾ। ਇਹ ਇਸ ਲਈ ਕਿ ਇਹ ਇਨਕਾਰ ਕਰਦੇ ਸਨ।

Choose other languages: