Quran Apps in many lanuages:

Surah Al-Anaam Ayahs #35 Translated in Punjabi

قَدْ خَسِرَ الَّذِينَ كَذَّبُوا بِلِقَاءِ اللَّهِ ۖ حَتَّىٰ إِذَا جَاءَتْهُمُ السَّاعَةُ بَغْتَةً قَالُوا يَا حَسْرَتَنَا عَلَىٰ مَا فَرَّطْنَا فِيهَا وَهُمْ يَحْمِلُونَ أَوْزَارَهُمْ عَلَىٰ ظُهُورِهِمْ ۚ أَلَا سَاءَ مَا يَزِرُونَ
ਅਸਲ ਵਿਚ ਉਹ ਲੋਕ ਘਾਟੇ ਦੇ ਵਿਚ ਰਹੇ ਜਿਨ੍ਹਾਂ ਨੇ ਅੱਲਾਹ ਨਾਲ ਮਿਲਣ ਨੂੰ ਝੁਠਲਾਇਆ। ਇੱਥੋਂ ਹਾਏ ਅਫਸੋਸ! ਇਸ ਮਾਮਲੇ ਵਿਚ ਅਸੀਂ’ ਕਿਹੋ ਜਿਹੀ ਲਾਪਰਵਾਹੀ ਕੀਤੀ। ਉਹ ਆਪਣਾ ਭਾਰ ਆਪਣੀਆਂ ਪਿੱਠਾਂ ਉੱਪਰ ਚੁੱਕੇ ਖੜੇ ਹੋਣਗੇ। ਦੇਖੋ, ਕਿਹੋ ਜਿਹਾ ਬੂਰਾ ਭਾਰ ਹੈ। ਜਿਸ ਨੂੰ ਉਹ ਚੁੱਕਣਗੇ।
وَمَا الْحَيَاةُ الدُّنْيَا إِلَّا لَعِبٌ وَلَهْوٌ ۖ وَلَلدَّارُ الْآخِرَةُ خَيْرٌ لِلَّذِينَ يَتَّقُونَ ۗ أَفَلَا تَعْقِلُونَ
ਸੰਸਾਰ ਦਾ ਜੀਵਨ ਤਾਂ ਬੱਸ ਖੇਲ ਤਮਾਸ਼ਾ ਹੈ। ਉਨ੍ਹਾਂ ਲੋਕਾਂ ਲਈ ਪ੍ਰਲੋਕ ਦਾ ਘਰ ਚੰਗਾ ਹੈ ਜਿਹੜੇ (ਰੱਬੀ) ਭੈਅ ਰੱਖਦੇ ਹਨ। ਕੀ ਤੁਸੀਂ ਨਹੀਂ ਸਮਝਦੇ।
قَدْ نَعْلَمُ إِنَّهُ لَيَحْزُنُكَ الَّذِي يَقُولُونَ ۖ فَإِنَّهُمْ لَا يُكَذِّبُونَكَ وَلَٰكِنَّ الظَّالِمِينَ بِآيَاتِ اللَّهِ يَجْحَدُونَ
ਸਾਨੂੰ ਗਿਆਨ ਹੈ ਕਿ ਉਹ ਜਿਹੜਾ ਕੁਝ ਕਹਿੰਦੇ ਹਨ ਉਸ ਨਾਲ ਤੁਹਾਨੂੰ ਦੁੱਖ ਹੁੰਦਾ ਹੈ। ਇਹ ਲੋਕ ਤੁਹਾਨੂੰ ਨਹੀਂ ਝੁਠਲਾਉਂਦੇ ਸ਼ਲਕਿ ਅਸਲ ਵਿਚ ਇਹ ਜ਼ੁਲਮੀ ਅੱਲਾਹ ਦੀਆਂ ਨਿਸ਼ਾਨੀਆਂ ਤੋਂ ਇਨਕਾਰੀ ਹੋ ਰਹੇ ਹਨ।
وَلَقَدْ كُذِّبَتْ رُسُلٌ مِنْ قَبْلِكَ فَصَبَرُوا عَلَىٰ مَا كُذِّبُوا وَأُوذُوا حَتَّىٰ أَتَاهُمْ نَصْرُنَا ۚ وَلَا مُبَدِّلَ لِكَلِمَاتِ اللَّهِ ۚ وَلَقَدْ جَاءَكَ مِنْ نَبَإِ الْمُرْسَلِينَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ (ਪੈਗ਼ੰਬਰਾਂ) ਨੂੰ ਝੁਠਲਾਇਆ ਗਿਆ। ਉਨ੍ਹਾਂ ਨੇ ਝੁਠਲਾਏ ਜਾਣ ਅਤੇ ਕਸ਼ਟ ਪਹੁੰਚਾਏ ਜਾਣ ਦੇ ਬਾਵਜੂਦ ਵੀ ਧੀਰਜ ਤੋਂ ਕੰਮ ਲਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਡੀ ਸਹਾਇਤਾ ਪਹੁੰਚ ਗਈ। ਅਤੇ ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਪੈਗ਼ੰਬਰਾਂ ਦੀਆਂ ਕੁਝ ਖ਼ਬਰਾ ਤੁਹਾਨੂੰ ਪਹੁੰਚ ਚੁੱਕੀਆਂ ਹਨ।
وَإِنْ كَانَ كَبُرَ عَلَيْكَ إِعْرَاضُهُمْ فَإِنِ اسْتَطَعْتَ أَنْ تَبْتَغِيَ نَفَقًا فِي الْأَرْضِ أَوْ سُلَّمًا فِي السَّمَاءِ فَتَأْتِيَهُمْ بِآيَةٍ ۚ وَلَوْ شَاءَ اللَّهُ لَجَمَعَهُمْ عَلَى الْهُدَىٰ ۚ فَلَا تَكُونَنَّ مِنَ الْجَاهِلِينَ
ਅਤੇ ਜੇਕਰ ਉਨ੍ਹਾਂ ਦੀ ਬੇ-ਮੁੱਖਤਾ ਤੁਹਾਨੂੰ ਭਾਰੀ ਜਾਪਦੀ ਹੈ ਅਤੇ ਜੇਕਰ ਤੁਹਾਡੇ ਵਿਚ ਕੁਝ ਸਮਰੱਥਾ ਹੈ ਤਾਂ ਤੁਸੀਂ ਜ਼ਮੀਨ ਵਿਚ ਕੋਈ ਸੁਰੰਗ ਲਭੋਂ ਜਾਂ ਅਸਮਾਨ ਨੂੰ ਪਉੜੀ ਲਗਾਉ ਅਤੇ ਉਨ੍ਹਾਂ ਲਈ ਕੋਈ ਨਿਸ਼ਾਨੀ ਲੈ ਆਉ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਨ੍ਹਾਂ ਸਾਰਿਆਂ ਨੂੰ ਚੰਗੇ ਰਾਹ ਉੱਤੇ ਇਕੱਠਾ ਕਰ ਦਿੰਦਾ। ਤਾਂ ਤੁਸੀਂ ਨਾ ਸਮਝ ਨਾ ਬਣੋ।

Choose other languages: