Quran Apps in many lanuages:

Surah Al-Anaam Ayahs #38 Translated in Punjabi

وَلَقَدْ كُذِّبَتْ رُسُلٌ مِنْ قَبْلِكَ فَصَبَرُوا عَلَىٰ مَا كُذِّبُوا وَأُوذُوا حَتَّىٰ أَتَاهُمْ نَصْرُنَا ۚ وَلَا مُبَدِّلَ لِكَلِمَاتِ اللَّهِ ۚ وَلَقَدْ جَاءَكَ مِنْ نَبَإِ الْمُرْسَلِينَ
ਅਤੇ ਤੁਹਾਡੇ ਤੋਂ ਪਹਿਲਾਂ ਵੀ ਸੰਦੇਸ਼ ਵਾਹਕਾਂ (ਪੈਗ਼ੰਬਰਾਂ) ਨੂੰ ਝੁਠਲਾਇਆ ਗਿਆ। ਉਨ੍ਹਾਂ ਨੇ ਝੁਠਲਾਏ ਜਾਣ ਅਤੇ ਕਸ਼ਟ ਪਹੁੰਚਾਏ ਜਾਣ ਦੇ ਬਾਵਜੂਦ ਵੀ ਧੀਰਜ ਤੋਂ ਕੰਮ ਲਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਡੀ ਸਹਾਇਤਾ ਪਹੁੰਚ ਗਈ। ਅਤੇ ਅੱਲਾਹ ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ। ਅਤੇ ਪੈਗ਼ੰਬਰਾਂ ਦੀਆਂ ਕੁਝ ਖ਼ਬਰਾ ਤੁਹਾਨੂੰ ਪਹੁੰਚ ਚੁੱਕੀਆਂ ਹਨ।
وَإِنْ كَانَ كَبُرَ عَلَيْكَ إِعْرَاضُهُمْ فَإِنِ اسْتَطَعْتَ أَنْ تَبْتَغِيَ نَفَقًا فِي الْأَرْضِ أَوْ سُلَّمًا فِي السَّمَاءِ فَتَأْتِيَهُمْ بِآيَةٍ ۚ وَلَوْ شَاءَ اللَّهُ لَجَمَعَهُمْ عَلَى الْهُدَىٰ ۚ فَلَا تَكُونَنَّ مِنَ الْجَاهِلِينَ
ਅਤੇ ਜੇਕਰ ਉਨ੍ਹਾਂ ਦੀ ਬੇ-ਮੁੱਖਤਾ ਤੁਹਾਨੂੰ ਭਾਰੀ ਜਾਪਦੀ ਹੈ ਅਤੇ ਜੇਕਰ ਤੁਹਾਡੇ ਵਿਚ ਕੁਝ ਸਮਰੱਥਾ ਹੈ ਤਾਂ ਤੁਸੀਂ ਜ਼ਮੀਨ ਵਿਚ ਕੋਈ ਸੁਰੰਗ ਲਭੋਂ ਜਾਂ ਅਸਮਾਨ ਨੂੰ ਪਉੜੀ ਲਗਾਉ ਅਤੇ ਉਨ੍ਹਾਂ ਲਈ ਕੋਈ ਨਿਸ਼ਾਨੀ ਲੈ ਆਉ। ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਨ੍ਹਾਂ ਸਾਰਿਆਂ ਨੂੰ ਚੰਗੇ ਰਾਹ ਉੱਤੇ ਇਕੱਠਾ ਕਰ ਦਿੰਦਾ। ਤਾਂ ਤੁਸੀਂ ਨਾ ਸਮਝ ਨਾ ਬਣੋ।
إِنَّمَا يَسْتَجِيبُ الَّذِينَ يَسْمَعُونَ ۘ وَالْمَوْتَىٰ يَبْعَثُهُمُ اللَّهُ ثُمَّ إِلَيْهِ يُرْجَعُونَ
ਸਵੀਕਾਰ ਤਾਂ ਉਹ ਉਹ ਉਸ ਵੱਲ ਹੀ ਮੌੜੇ ਜਾਣਗੇ।
وَقَالُوا لَوْلَا نُزِّلَ عَلَيْهِ آيَةٌ مِنْ رَبِّهِ ۚ قُلْ إِنَّ اللَّهَ قَادِرٌ عَلَىٰ أَنْ يُنَزِّلَ آيَةً وَلَٰكِنَّ أَكْثَرَهُمْ لَا يَعْلَمُونَ
ਅਤੇ ਉਹ ਆਖਦੇ ਹਨ ਕਿ ਰਸੂਲ ਉੱਪਰ ਕੋਈ ਨਿਸ਼ਾਨੀ ਉਸ ਦੇ ਰੱਬ ਵੱਲੋਂ ਕਿਉਂ ਨਹੀਂ ਉਤਾਰੀ ਗਈ। ਆਥੋ, ਬੇਸ਼ੱਕ ਅੱਲਾਹ ਸਮੱਰਥਾ ਰੱਖਦਾ ਹੈ ਕਿ ਕੋਈ ਨਿਸ਼ਾਨੀ ਉਤਾਰੇ, ਪਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
وَمَا مِنْ دَابَّةٍ فِي الْأَرْضِ وَلَا طَائِرٍ يَطِيرُ بِجَنَاحَيْهِ إِلَّا أُمَمٌ أَمْثَالُكُمْ ۚ مَا فَرَّطْنَا فِي الْكِتَابِ مِنْ شَيْءٍ ۚ ثُمَّ إِلَىٰ رَبِّهِمْ يُحْشَرُونَ
ਅਤੇ ਜਿਹੜਾ ਵੀ ਜੀਵਨਧਾਰੀ ਧਰਤੀ ਉੱਪਰ ਚਲਦਾ ਹੈ ਜਾਂ ਜਿਹੜਾ ਵੀ ਪੰਡੀ ਆਪਣੇ ਦੋਵੇਂ ਖੰਭਾਂ (ਪੰਖਾਂ) ਨਾਲ ਉਡਦਾ ਹੈ ਉਹ ਸਾਰੇ ਤੁਹਾਡੀ ਤਰ੍ਹਾਂ ਹੀ ਪ੍ਰਜਾਤੀਆਂ ਹਨ। ਅਸੀਂ ਲਿਖਣ ਵਿਚ ਕੋਈ ਚੀਜ਼ ਨਹੀਂ ਛੱਡੀ। ਫਿਰ ਸਾਰੇ ਆਪਣੇ ਰੱਬ ਦੇ ਕੋਲ ਇਕੱਠੇ ਕੀਤੇ ਜਾਣਗੇ।

Choose other languages: