Quran Apps in many lanuages:

Surah Al-Anaam Ayahs #119 Translated in Punjabi

وَتَمَّتْ كَلِمَتُ رَبِّكَ صِدْقًا وَعَدْلًا ۚ لَا مُبَدِّلَ لِكَلِمَاتِهِ ۚ وَهُوَ السَّمِيعُ الْعَلِيمُ
ਅਤੇ ਤੁਹਾਡੇ ਰੱਬ ਦੀ ਗੱਲ ਪੂਰਨ ਰੂਪ ਵਿਚ ਸੱਚੀ ਅਤੇ ਇਨਸਾਫ ਵਾਲੀ ਹੈ। ਕੋਈ ਉਸ ਦੀ ਗੱਲ ਨੂੰ ਬਦਲਣ ਵਾਲਾ ਨਹੀਂ, ਉਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
وَإِنْ تُطِعْ أَكْثَرَ مَنْ فِي الْأَرْضِ يُضِلُّوكَ عَنْ سَبِيلِ اللَّهِ ۚ إِنْ يَتَّبِعُونَ إِلَّا الظَّنَّ وَإِنْ هُمْ إِلَّا يَخْرُصُونَ
ਅਤੇ ਜੇਕਰ ਤੁਸੀਂ ਉਨ੍ਹਾਂ ਬਹੁਗਿਣਤੀ ਲੋਕਾਂ ਦੇ ਕਹਿਣ ਉੱਪਰ ਚੱਲੋ। ਜਿਹੜੇ ਧਰਤੀ ਉੱਪਰ ਹਨ ਤਾਂ ਉਹ ਤੁਹਾਨੂੰ ਅੱਲਾਹ ਦੇ ਰਾਹ ਉਤੋਂ ਭਟਕਾ ਦੇਣਗੇ। ਕਿਉਂਕਿ ਉਹ ਸਿਰਫ਼ ਅਨੁਮਾਨ ਲਾਉਂਦੇ ਹਨ ਅਤੇ ਕਲਪਨਾਵਾਂ ਘੜਦੇ ਹਨ।
إِنَّ رَبَّكَ هُوَ أَعْلَمُ مَنْ يَضِلُّ عَنْ سَبِيلِهِ ۖ وَهُوَ أَعْلَمُ بِالْمُهْتَدِينَ
ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜੇ ਉਸ ਦੇ ਰਾਹ ਤੋਂ ਭਟਕੇ ਹੋਏ ਹਨ ਅਤੇ ਉਨ੍ਹਾਂਨੂੰ ਵੀ ਚੰਗੀ ਤਰ੍ਹਾ ਜਾਣਦਾ ਹੈ, ਜਿਹੜੇ ਉਸ ਦੇ ਮਾਰਗ ਤੇ ਚੱਲਦੇ ਹਨ।
فَكُلُوا مِمَّا ذُكِرَ اسْمُ اللَّهِ عَلَيْهِ إِنْ كُنْتُمْ بِآيَاتِهِ مُؤْمِنِينَ
ਇਸ ਲਈ ਉਸ ਜਾਨਵਰ ਨੂੰ ਖਾ ਲਿਆ ਕਰੋ। ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੈ। ਜੇਕਰ ਤੁਸੀਂ ਉਸ ਦੀਆਂ ਆਇਤਾਂ ਉੱਪਰ ਭਰੋਸਾ ਰੱਖਦੇ ਹੋ।
وَمَا لَكُمْ أَلَّا تَأْكُلُوا مِمَّا ذُكِرَ اسْمُ اللَّهِ عَلَيْهِ وَقَدْ فَصَّلَ لَكُمْ مَا حَرَّمَ عَلَيْكُمْ إِلَّا مَا اضْطُرِرْتُمْ إِلَيْهِ ۗ وَإِنَّ كَثِيرًا لَيُضِلُّونَ بِأَهْوَائِهِمْ بِغَيْرِ عِلْمٍ ۗ إِنَّ رَبَّكَ هُوَ أَعْلَمُ بِالْمُعْتَدِينَ
ਅਤੇ ਕੀ ਕਾਰਨ ਹੈ ਕਿ ਤੁਸੀਂ ਉਸ ਜਾਨਵਰ ਨੂੰ ਨਾ ਖਾਉਂ’ ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੋਵੇ। ਹਾਲਾਂਕਿ ਅੱਲਾਹ ਨੇ ਉਹ ਢੀਜ਼ਾਂ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ ਜਿਹੜੀਆਂ ਉਸ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਪਰੰਤੂ ਇਸ ਦੇ ਕਿ ਉਸ ਲਈ ਤੁਸੀਂ ਮਜਬੂਰ ਨਾ ਹੋਵੋ। ਅਤੇ ਨਿਸ਼ਚੇ ਹੀ ਬਹੁਤ ਸਾਰੇ ਲੋਕ ਬਿਨਾਂ ਕਿਸੇ ਗਿਆਨ ਦੇ ਆਪਣੀਆਂ ਇਛਾਵਾਂ ਨਾਲ ਕੁਰਾਹੇ ਪੈਂਦੇ ਹਨ। ਬੇਸ਼ੱਕ ਤੁਹਾਡਾ ਰੱਬ (ਅੱਲਾਹ ਦੀਆਂ ਨਿਸ਼ਚਿਤ ਕੀਤੀਆਂ) ਹੱਦਾਂ ਤੋਂ ਪਾਰ ਲੰਘਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

Choose other languages: